ਨਵੀਂ ਦਿੱਲੀ : ਹਾਕੀ ਇੰਡੀਆ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ ਹੈ।
ਹਾਕੀ ਇੰਡੀਆ ਦੇ ਚੇਅਰਮੈਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸੰਕਟ ਦੇ ਸਮੇਂ ਇਸ ਨਾਲ ਲੜਣ ਦੇ ਲਈ ਇਕੱਠੇ ਹੋਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਦੇ ਆਪਣੇ ਕਰਤੱਵਾਂ ਦਾ ਪਾਲਣ ਕਰਨ ਦੀ ਲੋੜ ਹੈ। ਹਾਕੀ ਇੰਡੀਆ ਕਾਰਜ਼ਕਾਰੀ ਬੋਰਡ ਨੇ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿੱਚ 25 ਲੱਖ ਰੁਪਏ ਦੇ ਯੋਗਦਾਨ ਦੇਣ ਦਾ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੇ ਹਮੇਸ਼ਾ ਹੀ ਹਾਕੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ ਅਤੇ ਮਿਲ ਰਿਹਾ ਹੈ ਅਤੇ ਅਸੀਂ ਆਪਣੇ ਦੇਸ਼ਵਾਸੀਆਂ ਨੂੰ ਇਸ ਮਹਾਂਮਾਰੀ ਉੱਤੇ ਜੇਤੂ ਦੇ ਰੂਪ ਵਿੱਚ ਦੇਖਣ ਦੇ ਲਈ ਆਪਣੇ ਵੱਲੋਂ ਜੋ ਵੀ ਕਰ ਸਕਦੇ ਹਾਂ ਉਹ ਕਰਨਾ ਚਾਹੁੰਦੇ ਹਾਂ।
ਹਾਕੀ ਇੰਡੀਆ ਦੇ ਮਹਾਂਸਕੱਤਰ ਰਾਜਿੰਦਰ ਸਿੰਘ ਨੇ ਕਿਹਾ ਕਿ ਹਾਕੀ ਇੰਡੀਆ ਨੇ ਹਮੇਸ਼ਾ ਕਿਸੇ ਵਧੀਆ ਕੰਮ ਦੇ ਲਈ ਕਦਮ ਚੁੱਕਿਆ ਹੈ ਅਤੇ ਇਸ ਮੁਸ਼ਕਿਲ ਸਮੇਂ ਜਦ ਦੁਨੀਆ ਕੋਵਿਡ-19 ਮਹਾਂਮਾਰੀ ਨਾਲ ਜੂਝ ਰਹੀ ਹੈ ਤਾਂ ਇਸ ਸੰਕਟ ਨਾਲ ਲੜਣ ਵਿੱਚ ਆਪਣਾ ਸਮਰਥਨ ਕਰਨ ਚਾਹੁੰਦੇ ਹਾਂ।
-
I appreciate Hockey India for contributing Rs 25.00 lakh towards the #PMCaresFund showing solidarity in India's resolve to fight against the Covid-19 Pandemic. #IndiaFightsCorona pic.twitter.com/tBaIM5vetK
— Kiren Rijiju (@KirenRijiju) April 1, 2020 " class="align-text-top noRightClick twitterSection" data="
">I appreciate Hockey India for contributing Rs 25.00 lakh towards the #PMCaresFund showing solidarity in India's resolve to fight against the Covid-19 Pandemic. #IndiaFightsCorona pic.twitter.com/tBaIM5vetK
— Kiren Rijiju (@KirenRijiju) April 1, 2020I appreciate Hockey India for contributing Rs 25.00 lakh towards the #PMCaresFund showing solidarity in India's resolve to fight against the Covid-19 Pandemic. #IndiaFightsCorona pic.twitter.com/tBaIM5vetK
— Kiren Rijiju (@KirenRijiju) April 1, 2020
ਖੇਡ ਮੰਤਰੀ ਨੇ ਹਾਕੀ ਇੰਡੀਆ ਦਾ ਧੰਨਵਾਦ ਕੀਤਾ ਅਤੇ ਲਿਖਿਆ ਹੈ ਕਿ ਮੈਂ ਹਾਕੀ ਇੰਡੀਆ ਦਾ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦੇਣ ਅਤੇ ਕੋਰੋਨਾ ਵਾਇਰਸ ਦੇ ਨਾਲ ਲੜਾਈ ਲੜਣ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 1400 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਜਦ ਕਿ 35 ਲੋਕਾਂ ਦੀ ਮੌਤ ਹੋ ਚੁੱਕੀ ਹੈ।