ਬੈਂਗਲੁਰੂ: ਭਾਰਤੀ ਪੁਰਸ਼ ਹਾਕੀ ਟੀਮ ਦੇ ਫ਼ਾਰਵਰਡ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਟੋਕਿਓ ਓਲੰਪਿਕ ਖੇਡਾਂ ਦੇ ਇੱਕ ਸਾਲ ਤੱਕ ਦੇ ਲਈ ਮੁਲਤਵੀ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਕੋਲ ਆਪਣੇ ਸਕਿਲ ਨੂੰ ਸੁਧਾਰਣ ਦਾ ਮੌਕਾ ਹੈ। ਦਿਲਪ੍ਰੀਤ ਨੇ ਕਿਹਾ ਕਿ ਨਾਲ ਹੀ ਉਨ੍ਹਾਂ ਖੇਤਰਾਂ ਉੱਤੇ ਵੀ ਕੰਮ ਕਰਨ ਦਾ ਮੌਕਾ ਹੈ, ਜਿਨ੍ਹਾਂ ਉੱਤੇ ਕੋਚ ਗ੍ਰਾਹਮ ਰੀਡ ਨੇ ਉਨ੍ਹਾਂ ਨੂੰ ਸੁਧਾਰ ਕਰਨ ਦੇ ਲਈ ਕਿਹਾ ਹੈ।
ਦਿਲਪ੍ਰੀਤ ਸਿੰਘ ਨੇ ਕਿਹਾ ਕਿ ਐੱਫ਼ਆਈਐੱਚ ਪ੍ਰੋ ਲੀਗ ਦੇ ਮੈਚਾਂ ਤੋਂ ਬਾਅਦ ਮੁੱਖ ਕੋਚ ਨੇ ਮੈਨੂੰ ਵੱਖ-ਵੱਖ ਖੇਤਰਾਂ ਵਿੱਚ ਸੁਧਾਰ ਕਰਨ ਨੂੰ ਕਿਹਾ ਸੀ, ਜਿਵੇਂ ਕਿ ਡਿਫੈਂਸਿਵ ਸਕਿਲ, ਟੈਕਲਿੰਗ ਅਤੇ ਮੈਚ ਦੇ ਅੰਤਿਮ ਮਿੰਟਾਂ ਵਿੱਚ ਦਬਾਅ ਨਾਲ ਕਿਵੇਂ ਨਿਪਟਣਾ ਹੈ ਆਦਿ।
ਉਨ੍ਹਾਂ ਨੇ ਕਿਹਾ ਕਿ ਓਲੰਪਿਕ ਦੇ ਮੁਲਤਵੀ ਹੋਣ ਨਾਲ ਮੇਰੇ ਵਰਗੇ ਨੌਜਵਾਨਾਂ ਨੂੰ ਖ਼ੁਦ ਵਿੱਚ ਸੁਧਾਰ ਦਾ ਮੌਕਾ ਮਿਲੇਗਾ ਅਤੇ ਓਲੰਪਿਕ ਦੇ ਲਈ ਭਾਰਤੀ ਟੀਮ ਵਿੱਚ ਥਾਂ ਬਣਾਉਣ ਦੀ ਉਮੀਦ ਬਣੀ ਰਹੇਗੀ।
ਦਿਲਪ੍ਰੀਤ ਨੇ 2018 ਵਿੱਚ ਭਾਰਤ ਦੀ ਸੀਨੀਅਰ ਟੀਮ ਵਿੱਚ ਹਿੱਸਾ ਲਿਆ ਸੀ, ਜਿਥੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦੇ ਨਾਲ ਪ੍ਰਦਰਸ਼ਨ ਕੀਤਾ ਸੀ। ਪਰ ਭੁਵਨੇਸ਼ਵਰ ਵਿੱਚ ਐੱਫ਼ਆਈਐੱਚ ਪੁਰਸ਼ ਵਿਸ਼ਵ ਕੱਪ ਵਿੱਚ ਸਮਾਨ ਪ੍ਰਦਰਸ਼ਨ ਤੋਂ ਬਾਅਦ ਦਿਲਪ੍ਰੀਤ ਨੂੰ ਜੂਨਿਅਰ ਟੀਮ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ ਫਿਟਨੈਸ ਉੱਤੇ ਕੰਮ ਕਰਨ ਨੂੰ ਕਿਹਾ ਗਿਆ ਸੀ।
ਉਨ੍ਹਾਂ ਨੇ ਕਿਹਾ ਮੈਂ ਜੂਨਿਅਰ ਰਾਸ਼ਟਰੀ ਕੈਂਪ ਵਿੱਚ ਸੀ, ਤਾਂ ਉਦੋਂ ਮੁੱਖ ਕੋਚ ਗ੍ਰਾਹਮ ਰੀਡ ਨੇ ਮੈਨੂੰ ਟ੍ਰੇਨਿੰਗ ਕਰਦੇ ਦੇਖਿਆ ਅਤੇ ਮੇਰੇ ਨਾਲ ਵਿਅਕਤੀਗਤ ਤੌਰ ਉੱਤੇ ਗੱਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਜਦ ਉਹ ਮੈਨੂੰ ਮਿਲੇ, ਤਾਂ ਉਨ੍ਹਾਂ ਨੇ ਮੇਰੇ ਬਾਰੇ ਵਿੱਚ ਜਾਨਣ ਵਿੱਚ ਕਾਫ਼ੀ ਸਮਾਂ ਬਿਤਾਇਆ ਅਤੇ ਮੈਂ ਹਾਕੀ ਵਿੱਚ ਕਿਵੇਂ ਆਇਆ ਅਤੇ ਉਹ ਮੇਰੀ ਗੇਮ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਵਿਸ਼ਵ ਕੱਪ ਵਿੱਚ ਦੇਖਿਆ ਸੀ।
ਦਿਲਪ੍ਰੀਤ ਨੇ ਦੱਸਿਆ ਕਿ ਕੋਚ ਨੇ ਸਲਾਹ ਦਿੱਤੀ ਕਿ ਜੇ ਸੀਨੀਅਰ ਟੀਮ ਵਿੱਚ ਵਾਪਸੀ ਕਰਨਾ ਚਾਹੁੰਦਾ ਹੈ ਤਾਂ ਸਖ਼ਤ ਮਿਹਨਤ ਕਰ। ਉਨ੍ਹਾਂ ਨੇ ਕਿਹਾ ਆਪਣਾ ਰਵੱਈਆ ਸੁਧਾਰ ਅਤੇ ਗੇਮ ਵਿੱਚ ਅਨੁਸਾਸ਼ਨ ਨਾਲ ਰਹੋ ਅਤੇ ਆਪਣੀ ਫ਼ਿੱਟਨੈਸ ਉੱਤੇ ਕੰਮ ਕਰੋ।
ਤੁਹਾਨੂੰ ਦੱਸ ਦਈਏ ਕਿ ਦਿਲਪ੍ਰੀਤ ਨੇ ਪਿਛਲੇ ਸਾਲ ਸੁਲਤਾਨ ਜੋਹਰ ਕੱਪ ਵਿੱਚ ਭਾਰਤੀ ਜੂਨਿਅਰ ਟੀਮ ਦੇ ਲਈ ਚਾਂਦੀ ਦਾ ਤਮਗ਼ਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।