ETV Bharat / sports

ਤਾਮਿਲਨਾਡੂ ‘ਚ ਪੁਰਸ਼ਾਂ ਅਤੇ ਮਹਿਲਾਵਾਂ ਲਈ ਰਾਸ਼ਟਰੀ ਨੇਤਰਹੀਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ - ਰਾਸ਼ਟਰੀ ਨੇਤਰਹੀਨ ਫੁੱਟਬਾਲ ਟੂਰਨਾਮੈਂਟ

ਤਾਮਿਲਨਾਡੂ (Tamil Nadu) ਪਹਿਲੀ ਵਾਰ 27-30 ਵਾਰ ਅਕਤੂਬਰ ਤੱਕ ਚੱਲਣ ਵਾਲੇ ਪੁਰਸ਼ਾਂ ਅਤੇ ਮਹਿਲਾਵਾਂ ਲਈ ਰਾਸ਼ਟਰੀ ਨੇਤਰਹੀਨ ਫੁੱਟਬਾਲ ਟੂਰਨਾਮੈਂਟ (National Blind Football Tournament) ਦਾ ਆਯੋਜਨ ਕਰਨ ਜਾ ਰਿਹਾ ਹੈ।

ਤਾਮਿਲਨਾਡੂ ਵਿਚ ਹੋਵੇਗਾ ਪੁਰਸ਼ਾਂ ਅਤੇ ਮਹਿਲਾਵਾਂ ਲਈ ਰਾਸ਼ਟਰੀ ਨੇਤਰਹੀਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

author img

By

Published : Oct 27, 2021, 11:50 AM IST

ਚੇਨੱਈ: ਤਾਮਿਲਨਾਡੂ (Tamil Nadu) ਨੇ ਸਾਲ 2018 ਵਿਚ ਪੁਰਸ਼ਾਂ ਲਈ ਇਕ ਨੇਤਰਹੀਨ ਫੁੱਟਬਾਲ (Blind football) ਟੀਮ ਬਣਾਈ ਸੀ। ਸਾਲ 2019 ਵਿਚ ਨੇਤਰਹੀਨ ਫੁੱਟਬਾਲ (Blind football) ਸੰਘ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਟੀ.ਐੱਨ. ਬਲਾਈਂਡ ਫੁੱਟਬਾਲ ਐਸੋਸੀਏਸ਼ਨ (T.N. Blind Football Association) ਦੇ ਸੰਸਥਾਪਕ, ਜੀ.ਆਰ. ਭਾਰਤੀ ਰਾਜਾ ਨੇ ਆਈ.ਏ.ਐੱਨ.ਐੱਸ. ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ 27 ਅਕਤੂਬਰ ਨੂੰ ਪੁਰਸ਼ਾਂ ਅਤੇ ਮਹਿਲਾਵਾਂ ਲਈ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ (National Football Championship) ਦੀ ਮੇਜ਼ਬਾਨੀ ਕਰਨ ਜਾ ਰਹੇ ਹਨ। ਸਾਨੂੰ ਟੀਮ ਦੇ ਨਾਲ ਐਸੋਸੀਏਸ਼ਨ ਬਣਾਉਣ ਵਿਚ ਥੋੜ੍ਹੀ ਦੇਰੀ ਹੋ ਗਈ ਪਰ ਅਸੀਂ ਇਕ ਚੰਗੀ ਟੀਮ ਤਿਆਰ ਕਰ ਲਈ ਹੈ, ਜੋ ਇਸ ਟੂਰਨਾਮੈਂਟ ਵਿਚ ਖੇਡੇਗੀ।

ਪਹਿਲੀ ਵਾਰ ਮਹਿਲਾ ਨੇਤਰਹੀਨ ਫੁੱਟਬਾਲ ਟੂਰਨਾਮੈਂਟ ਦਾ ਹੋ ਰਿਹੈ ਆਯੋਜਨ

ਅਜਿਹਾ ਪਹਿਲੀ ਵਾਰ ਹੈ, ਜਦੋਂ ਇਕ ਰਾਸ਼ਟਰੀ ਪੱਧਰ 'ਤੇ ਮਹਿਲਾ ਨੇਤਰਹੀਨ ਫੁੱਟਬਾਲ ਟੂਰਨਾਮੈਂਟ (Women's Blind Football Tournament) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਪੁਰਸ਼ ਟੀਮ ਲਈ 6ਵਾਂ ਟੂਰਨਾਮੈਂਟ (6th tournament) ਹੋਵੇਗਾ।

ਮਹਿਲਾ ਅਤੇ ਪੁਰਸ਼ ਟੀਮਾਂ ਨੂੰ ਫਰਾਂਸਿਸ ਸੇਬੇਸਟੀਅਨ ਦੇਣਗੇ ਟ੍ਰੇਨਿੰਗ

ਉਨ੍ਹਾਂ ਨੇ ਕਿਹਾ ਕਿ ਟੂਰਨਾਮੈਂਟ ਸਾਲ 2003 ਲਈ ਤੈਅ ਕੀਤਾ ਗਿਆ ਸੀ, ਪਰ ਸੰਘਾਂ ਨੇ ਰਾਸ਼ਟਰੀ ਅਹੁਦੇਦਾਰਾਂ 'ਤੇ ਦਬਾਅ ਪਾ ਕੇ ਸਾਲ 2021 ਵਿਚ ਹੀ ਟੂਰਨਾਮੈਂਟ ਨੂੰ ਕਰਵਾਉਣ ਨੂੰ ਕਿਹਾ। ਮਹਿਲਾ ਅਤੇ ਪੁਰਸ਼ਾਂ ਦੀਆਂ ਟੀਮਾਂ ਨੂੰ ਫਰਾਂਸਿਸ ਸੇਬੇਸਟੀਅਨ (Francis Sebastian) ਟ੍ਰੇਨਿੰਗ ਦੇ ਰਹੇ ਹਨ, ਜੋ ਕਿ ਇਕ ਬਿਹਤਰੀਨ ਕੋਚ ਹਨ।

ਟੀਮਾਂ ਕੋਲ ਨਹੀਂ ਹੈ ਆਪਣਾ ਖੇਡ ਮੈਦਾਨ

ਭਾਰਤੀ ਰਾਜਾ ਅਤੇ ਸੇਬੇਸਟੀਅਨ ਨੇ ਕਿਹਾ ਕਿ ਖੇਡਾਂ ਨੂੰ ਕਰਵਾਉਣ ਵਿਚ ਸਮੱਸਿਆਵਾਂ ਆ ਰਹੀਆਂ ਹਨ ਕਿਉਂਕਿ ਟੀਮ ਕੋਲ ਖੇਡ ਨੂੰ ਕਰਵਾਉਣ ਲਈ ਆਪਣਾ ਮੈਦਾਨ ਨਹੀਂ ਹੈ ਪਰ ਖੇਡਾਂ ਪ੍ਰਤੀ ਸਾਰਿਆਂ ਵਿਚ ਜਨੂੰਨ ਦੇਖ ਕੇ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਕੈਪਟਨ ਦੇ ਐਲਾਨ ਤੋਂ ਪਹਿਲਾਂ ਮੁਹੰਮਦ ਮੁਸਤਫਾ ਦਾ ਤੰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.