ਨਵੀਂ ਦਿੱਲੀ: ਮੈਸੀ ਐਤਵਾਰ ਨੂੰ ਬਾਰਸੀਲੋਨਾ ਦੇ ਸਿਖਲਾਈ ਕੈਂਪ ਵਿੱਚ ਕੋਰੋਨਾ ਵਾਇਰਸ ਟੈਸਟਿੰਗ ਲਈ ਰਿਪੋਰਟ ਕਰਨ ਵਿੱਚ ਅਸਫਲ ਰਹੇ।
ਲਾ ਲੀਗਾ ਨੇ ਕਿਹਾ ਕਿ ਅਰਜੰਟੀਨਾ ਦੇ ਫੁੱਟਬਾਲਰ ਲਿਓਨਲ ਮੈਸੀ ਨੂੰ 700 ਮਿਲੀਅਨ ਯੂਰੋ (828.2 ਮਿਲੀਅਨ ਡਾਲਰ) ਅਦਾ ਕਰਨੇ ਪੈਣਗੇ, ਜੇਕਰ ਉਹ ਬਾਰਸੀਲੋਨਾ ਨਾਲ ਇਕਰਾਰਨਾਮਾ ਰੱਦ ਕਰਦੇ ਹਨ।
ਲਾ ਲੀਗਾ ਨੇ ਐਤਵਾਰ ਨੂੰ ਕਿਹਾ, "ਮੈਸੀ ਕਲੱਬ ਛੱਡਣ ਤੋਂ ਪਹਿਲਾਂ 700 ਮਿਲੀਅਨ ਯੂਰੋ (828.2 ਮਿਲੀਅਨ) ਦਾ ਭੁਗਤਾਨ ਕਰਨ ਲਈ ਪਾਬੰਦ ਹਨ - ਜੇ ਉਹ ਮੌਜੂਦਾ ਨਿਯਮਾਂ ਤਹਿਤ ਇਕਰਾਰਨਾਮਾ ਖ਼ਤਮ ਕਰਦਾ ਹੈ।"
ਮੈਸੀ ਨੇ ਪਹਿਲਾਂ ਸਪੈਨਿਸ਼ ਸਾਈਡ ਨੂੰ ਪ੍ਰਮਾਣਿਤ ਬਿਊਰੂਫੈਕਸ ਭੇਜਿਆ ਸੀ ਤਾਂ ਜੋ ਉਨ੍ਹਾਂ ਨੂੰ ਮੁਫਤ ਟ੍ਰਾਂਸਫਰ ਤੇ ਜਾਣ ਦੀ ਇਜਾਜ਼ਤ ਦਿੱਤੀ ਜਾ ਸਕੇ।
ਬਾਰਸੀਲੋਨਾ ਦੇ ਇਕਰਾਰਨਾਮੇ ਦੇ ਵਿਵਾਦ ਕਾਰਨ ਇਸ 33 ਸਾਲਾ ਖਿਡਾਰੀ ਨੇ ਟੀਮ ਦਾ ਕੋਰੋਨਾ ਵਾਇਰਸ ਟੈਸਟ ਮਿਸ ਕਰ ਦਿੱਤਾ।
ਮੈਸੀ ਨੇ ਬਾਰਸੀਲੋਨਾ ਨਾਲ ਆਪਣੇ ਸੌਦੇ ਨੂੰ 2017 ਵਿੱਚ ਨਵੀਨੀਕਰਣ ਕੀਤਾ, ਅਤੇ ਉਨ੍ਹਾਂ ਦਾ ਸਮਝੌਤਾ 30 ਜੂਨ, 2021 ਨੂੰ ਪੂਰਾ ਹੋਣਾ ਹੈ।
ਪ੍ਰਬੰਧਕਾਂ ਨੇ ਇਹ ਵੀ ਕਿਹਾ ਹੈ ਕਿ ਜੇ ਦੂਸਰੇ ਕਲੱਬ ਫੁੱਟਬਾਲਰ ਦੀਆਂ ਸੇਵਾਵਾਂ ਲੈਣ ਵਿਚ ਦਿਲਚਸਪੀ ਰੱਖਦੇ ਹਨ, ਤਾਂ ਉਹਨਾਂ ਨੂੰ ਰਿਲੀਜ਼ ਕਲਾਜ਼ ਦੀ ਰਕਮ ਵਜੋਂ 700 ਮਿਲੀਅਨ ਯੂਰੋ ਦਾ ਭੁਗਤਾਨ ਕਰਨਾ ਲਾਜ਼ਮੀ ਹੈ।
ਇੱਕ ਰਿਪੋਰਟ ਦੇ ਮੁਤਾਬਕ, ਬਾਰਸੀਲੋਨਾ ਦੇ ਮੁੱਖ ਕੋਚ ਰੋਨਾਲਡ ਕੋਏਮਨ ਆਪਣੇ ਬਾਕੀ ਕੋਚਿੰਗ ਸਟਾਫ਼ ਦੇ ਨਾਲ ਸਿਖਲਾਈ ਕੇਂਦਰ ਵਿੱਚ ਹਾਜ਼ਰ ਸਨ।
ਲੁਈਸ ਸੂਆਰੇਜ਼ ਅਤੇ ਆਰਟੁਰੋ ਵਿਡਲ ਦੇ ਕਲੱਬ ਛੱਡਣ ਦੀ ਅਫ਼ਵਾਹ ਹੈ। ਉਨ੍ਹਾਂ ਨੇ ਮੈਡੀਕਲ ਟੈਸਟਾਂ ਦੀ ਵੀ ਰਿਪੋਰਟ ਲਈ ਗਈ, ਪਰ ਮੈਸੀ ਦਿਖਾਉਣ ਵਿੱਚ ਅਸਫਲ ਰਹੇ।
ਮੰਗਲਵਾਰ ਨੂੰ ਮੈਸੀ ਨੇ ਬਾਰਸੀਲੋਨਾ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਲੱਬ ਛੱਡਣ ਲਈ ਕਿਹਾ ਸੀ।
ਬਾਰਸੀਲੋਨਾ ਨਾਲ ਉਨ੍ਹਾਂ ਦਾ ਸਮਝੌਤਾ ਇਸ ਵੇਲੇ 2021 ਤੱਕ ਹੈ। ਮੈਨਚੇਸਟਰ ਸਿਟੀ, ਇੰਟਰ ਮਿਲਨ ਅਤੇ ਪੈਰਿਸ ਸੇਂਟ-ਜਰਮੇਨ ਉਹ ਕੁਝ ਕਲੱਬ ਹਨ ਜਿਨ੍ਹਾਂ ਨੇ ਮੈਸੀ ਵਿੱਚ ਦਿਲਚਸਪੀ ਦਿਖਾਈ ਹੈ।
ਮੈਸੀ ਨੇ ਆਪਣਾ ਪੂਰਾ ਕਰੀਅਰ ਬਾਰਸੀਲੋਨਾ ਨਾਲ ਬਿਤਾਇਆ ਹੈ ਅਤੇ 6 ਵਾਰ ਬੈਲਨ ਡੀ ਓਰ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪਿਛਲੇ ਕੁਝ ਦਿਨਾਂ ਤੋਂ ਮੈਸੀ ਦਾ ਬਾਰਸੀਲੋਨਾ ਨਾਲ ਭੱਵਿਖ ਨੂੰ ਗੰਭੀਰ ਅਟਕਲਾਂ ਲਗਾਈ ਜਾ ਰਹੀਆਂ ਹਨ। ਬਾਰਸੀਲੋਨਾ ਨੂੰ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚ ਬਾਯਰਨ ਮਿਊਨਿਕ ਨੇ 8-2 ਨਾਲ ਹਰਾਇਆ, ਅਤੇ ਉਦੋਂ ਤੋਂ ਕਲੱਬ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਮੁੱਖ ਕੋਚ ਕੁਇੱਕ ਸੇਟੀਅਨ ਅਤੇ ਤਕਨੀਕੀ ਪ੍ਰਬੰਧਕ ਐਰਿਕ ਅਬਾਈਡਲ ਪਹਿਲਾਂ ਹੀ ਰਵਾਨਾ ਹੋ ਚੁੱਕੇ ਹਨ ਅਤੇ ਰੋਨਾਲਡ ਕੋਏਮਨ ਨੂੰ ਬਾਰਸੀਲੋਨਾ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ।
ਸੇਟੀਅਨ ਬਾਰਸੀਲੋਨਾ ਦੇ ਦੂਜੇ ਮੁੱਖ ਕੋਚ ਸਨ ਜਿਨ੍ਹਾਂ ਨੂੰ ਇਸ ਸਾਲ ਬਰਖਾਸਤ ਕੀਤਾ ਗਿਆ ਸੀ। ਸੇਟੀਅਨ ਨੇ ਅਰਨੇਸਟੋ ਵਾਲਵਰਡੇ ਦੀ ਜਗ੍ਹਾ ਲੈ ਲਈ ਸੀ, ਉਸ ਸਮੇਂ ਲਾ ਲੀਗਾ ਦੇ ਸਿਖਰ 'ਤੇ ਹੋਣ ਦੇ ਬਾਵਜੂਦ ਸੁਪਰਕੋਪਾ ਡੀ ਐਸਪਾਨਾ ਵਿੱਚ ਐਟਲੇਟਿਕੋ ਮੈਡਰਿਡ ਨੂੰ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਸੇਟੀਅਨ ਨੇ ਬਾਰਸੀਲੋਨਾ ਨਾਲ ਆਪਣੇ ਸਮੇਂ ਦੌਰਾਨ 16 ਜਿੱਤਾਂ, ਚਾਰ ਡਰਾਅ, ਅਤੇ ਪੰਜ ਹਾਰਾਂ ਦਰਜ ਕੀਤੀਆਂ।