ਮਿਲਾਨ: ਫੀਫਾ ਰਾਹੀਂ ਆਯੋਜਿਤ ਫੀਫਾ ਬੈਸਟ ਪਲੇਅਰ ਅਵਾਰਡ 'ਚ 'ਫੀਫਾ ਵੁਮਨ ਆਫ ਦੀ ਈਅਰ' ਦਾ ਅਵਾਰਡ ਯੂਐਸ ਦੀ 'ਮੇਗਨ ਰਿਪਨ' ਨੇ ਆਪਣੇ ਨਾਂ ਕੀਤਾ। ਇਸ ਸਾਲ ਖੇਡੇ ਗਏ ਫੀਫਾ ਵੂਮਨ ਵਰਲਡ ਕੱਪ 'ਚ ਮੇਗਨ ਰਪੀਨੋ ਨੂੰ ਗੋਲਡਨ ਬੂਟ ਨਾਲ ਨਵਾਜ਼ਿਆ ਗਿਆ ਸੀ। ਮੇਗਨ 'ਚ ਫਰਾਂਸ ਵੱਲੋਂ ਖੇਡੇ ਗਏ ਮਹਿਲਾ ਵਿਸ਼ਵ ਕੱਪ 'ਚ 5 ਗੋਲ ਦਾਗੇ ਸਨ ਜਿਸ ਦੌਰਾਨ ਰੇਨ ਐੱਫਸੀ ਦੇ ਲਈ ਖੇਡਦੇ ਹੋਏ ਉਨ੍ਹਾਂ ਦੀ ਖੇਡ ਰਣਨਿਤੀ 'ਚ ਵੀ ਬਦਲਾਅ ਦੇਖਿਆ ਗਿਆ ਸੀ।
ਇਟਲੀ ਦੇ ਮਿਲਾਨ 'ਚ ਆਯੋਜਿਤ ਕੀਤੇ ਗਏ ਇਸ ਸਮਾਰੋਹ 'ਚ ਅਮਰੀਕੀ ਟੀਮ ਦੀ ਕੋਚ 'ਜਿਲ ਏਲਿਸ' ਨੂੰ ਬੈਸਟ ਮਹਿਲਾ ਕੋਚ ਦਾ ਖ਼ਿਤਾਬ ਦਿੱਤਾ ਗਿਆ ਹੈ। ਜਿਲ ਦੀ ਮੌਜ਼ੂਦਗੀ 'ਚ ਅਮਰੀਕੀ ਟੀਮ ਨੇ ਮਹਿਲਾ ਵਿਸ਼ਵ ਕੱਪ 2019 ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ।
ਦੱਸਣਯੋਗ ਹੈ ਕਿ ਇਹ ਸਮਾਰੋਹ 'ਚ ਬੈਸਟ ਮਹਿਲਾ ਗੋਲਕੀਪਰ ਦਾ ਅਵਾਰਡ ਨੀਦਰਲੈਂਡ ਦੀ ਖਿਡਾਰੀ 'ਵੈਨ ਵੀਨੇਦਾਲ' ਦੇ ਨਾਂ ਰਿਹਾ। ਵੀਨੇਦਾਲ ਦੀ ਮੌਜੂਦਗੀ 'ਚ ਨੀਦਰਲੈਂਡ ਨੇ ਫੀਫਾ ਮਹਿਲਾ ਫੁੱਟਬਾਲ ਵਿਸ਼ਵਕੱਪ 2019 'ਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।
ਇਹ ਵੀ ਪੜ੍ਹੋ- ਮਹਿੰਦਰ ਸਿੰਘ ਧੋਨੀ ਨੇ ਟੈਨਿਸ ਵਿੱਚ ਵੀ ਲਾਏ ਸ਼ਾਟਸ, ਦੇਖੋ ਵੀਡੀਓ