ਸਵਿਟਜ਼ਰਲੈਂਡ: ਇੰਗਲਿਸ਼ ਪ੍ਰੀਮੀਅਰ ਲੀਗ ਚੈਂਪੀਅਨ ਮੈਨਚੇਸਟਰ ਸਿਟੀ ਨੂੰ ਵਿੱਤੀ ਨਿਯਮਾਂ ਦੀ ਗੰਭੀਰ ਉਲੰਘਣਾ ਕਾਰਨ ਅਗਲੇ ਦੋ ਸੀਜ਼ਨਾਂ ਲਈ ਚੈਂਪੀਅਨਜ਼ ਲੀਗ 'ਤੇ ਪਾਬੰਦੀ ਲਗਾਈ ਗਈ ਹੈ। ਯੂਈਐਫਏ ਨੇ ਸ਼ੁਕਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਸੀ।
ਹੋਰ ਪੜ੍ਹੋ: ਆਪਣੇ ਸੰਨਿਆਸ ਦੇ ਬਾਰੇ ਵਿੱਚ ਧੋਨੀ ਨੂੰ ਖ਼ੁਦ ਫ਼ੈਸਲਾ ਲੈਣਾ ਹੋਵੇਗਾ: ਰਾਜੀਵ ਸ਼ੁਕਲਾ
ਕਲੱਬ ਉੱਤੇ ਇਸ ਨਿਯਮਾਂ ਦੀ ਉਲੰਘਣਾ ਕਾਰਨ 30 ਮਿਲੀਅਨ ਯੂਰੋ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਯੂ.ਐੱਫ.ਏ ਦੇ ਕਲੱਬ ਵਿੱਤੀ ਕੰਟਰੋਲ ਬਾਡੀ (ਸੀ.ਐੱਫ.ਸੀ.ਬੀ.) ਨੇ ਐਫਐਫਪੀ ਦੀ ਪਾਲਣਾ ਪ੍ਰਕਿਰਿਆ ਦੀ ਗਵਾਹੀ ਦਿੰਦੇ ਸਮੇਂ ਸਿਟੀ ਕਲੱਬ ਨੂੰ ਸਪਾਂਸਰਸ਼ਿਪ ਦੇ ਮਾਲੀਏ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਲਈ ਦੋਸ਼ੀ ਪਾਇਆ। ਨਵੰਬਰ 2018 ਵਿੱਚ ਇੱਕ ਜਰਮਨ ਅਖ਼ਬਾਰ ਨੇ ਇਮੇਲ ਅਤੇ ਦਸਤਾਵੇਜ਼ ਦੀ ਇੱਕ ਸੀਰੀਜ਼ ਦਿਖਾਈ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ।
ਯੂਈਐਫਏ ਦੇ ਇੱਕ ਬਿਆਨ ਮੁਤਾਬਕ,"ਨਿਯਮਾਂ ਦੇ ਉਲੰਘਣ ਦੇ ਦੌਰਾਨ ਕਲੱਬ ਨੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ। ਚੈਂਬਰ ਨੇ ਮੈਨਚੇਸਟਰ ਸਿਟੀ ਫੁੱਟਬਾਲ ਕਲੱਬ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਅਗਲੇ ਦੋ ਸਾਲਾਂ ਵਿੱਚ ਯੂਫਾ ਕਲੱਬ ਪ੍ਰਤੀਯੋਗੀਤਾਵਾਂ ਵਿੱਚ ਭਾਗ ਲੈਣ ਦੀ ਅਨੁਮਤੀ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਸ ਨੂੰ 30 ਮਿਲੀਅਨ ਯੂਰੋ ਦਾ ਜ਼ੁਰਮਾਨਾ ਵੀ ਅਦਾ ਕਰਨਾ ਹੋਵੇਗਾ।"