ETV Bharat / sports

ISL 7: ਚੇਨਈਅਨ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਜਮਸ਼ੇਦਪੁਰ - sports latest news

ਹੀਰੋ ਇੰਡੀਅਨ ਸੁਪਰ ਲੀਗ ਦੇ ਸਤਵੇਂ ਸੀਜ਼ਨ ਵਿੱਚ ਅੱਜ ਵਾਸਕੋ ਡੀ ਗਾਮਾ ਦੇ ਤਿਲਕ ਮੈਦਾਨ ਸਟੇਡੀਅਮ ਵਿੱਚ ਦੋ ਵਾਰ ਜੇਤੂ ਚੇਨਈਅਨ ਐਫਸੀ ਦਾ ਮੁਕਾਬਲਾ ਜਮਸ਼ੇਦਪੁਰ ਐਫਸੀ ਨਾਲ ਹੋਵੇਗਾ।

ਫ਼ੋਟੋ
ਫ਼ੋਟੋ
author img

By

Published : Nov 24, 2020, 12:29 PM IST

ਗੋਆ: ਹੀਰੋ ਇੰਡੀਅਨ ਸੁਪਰ ਲੀਗ ਦੇ ਸਤਵੇਂ ਸੀਜ਼ਨ ਵਿੱਚ ਅੱਜ ਵਾਸਕੋ ਡੀ ਗਾਮਾ ਦੇ ਤਿਲਕ ਮੈਦਾਨ ਸਟੇਡੀਅਮ ਵਿੱਚ ਦੋ ਵਾਰ ਜੇਤੂ ਚੇਨਈਅਨ ਐਫਸੀ ਦਾ ਮੁਕਾਬਲਾ ਜਮਸ਼ੇਦਪੁਰ ਐਫਸੀ ਨਾਲ ਹੋਵੇਗਾ। ਇਸ ਸੀਜ਼ਨ ਦੇ ਕੋਚ ਦੇ ਰੂਪ ਵਿੱਚ ਜਮਸ਼ੇਦਪੁਰ ਐਫਸੀ ਨਾਲ ਜੁੜਨ ਵਾਲੇ ਓਵੇਨ ਕੂਲਲ ਪਿਛਲੇ ਸੀਜ਼ਨ ਵਿੱਚ ਚੇਨਈਅਨ ਐਫਸੀ ਟੀਮ ਦਾ ਕੋਚ ਸੀ। ਉਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਚੇਨਈਅਨ ਦੀ ਟੀਮ ਨੇ ਮਾਰਕ ਸ਼ੀਟ ਵਿੱਚ ਹੇਠਾਂ ਤੋਂ ਉਪਰ ਉਠਦੇ ਹੋਏ ਫਾਈਨਲ ਤੱਕ ਸਫਰ ਤੈਅ ਕੀਤਾ ਸੀ। ਜਿੱਥੇ ਫਾਈਨਲ ਮੁਕਾਬਲੇ ਵਿੱਚ ਉਸ ਨੂੰ ਏਟੀਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਰ ਕੂਲਲ ਇਸ ਵਾਰ ਜਮਸ਼ੇਦਪੁਰ ਐਫਸੀ ਦੇ ਕੋਚ ਹੈ। ਕੂਲਲ ਨਾ ਸਿਰਫ਼ ਖੁਦ ਜਮਸ਼ੇਦਪੁਰ ਦੀ ਟੀਮ ਨਾਲ ਜੁੜੇ ਹਨ ਸਗੋਂ ਉਨ੍ਹਾਂ ਨੇ ਪਿਛਲੇ ਸੀਜ਼ਨ ਦੇ ਸੁਯੰਕਤ ਰੂਪ ਨਾਲ ਟਾੱਪ ਸਕੋਰ ਅਤੇ ਗੋਲਡਨ ਬੂਟ ਜੇਤੂ ਨੀਰੀਜਸ ਵਲਾਸਕੀਸ ਨੂੰ ਵੀ ਆਪਣੇ ਨਾਲ ਜਮਸ਼ੇਦਪੁਰ ਐਫਸੀ ਵਿੱਚ ਲੈ ਕੇ ਆਏ ਹਨ।

ਕੂਲਲ ਨੇ ਇਸ ਤੋਂ ਇਲਾਵਾ ਮਿਜੋਰਮ ਦੇ ਡਿਫੈਂਡਰ ਲਾਲਡਾਈਨਲਿਆਨਾ ਰੇਨਥਲੀ ਨੂੰ ਵੀ ਜਮਸ਼ੇਦਪੁਰ ਐਫਸੀ ਦਾ ਹਿੱਸਾ ਬਣਾਇਆ ਹੈ ਜਦਕਿ ਪਿਛਲੇ ਕਈ ਸੀਜ਼ਨ ਤੋਂ ਚੇਨਈਅਨ ਦਾ ਹਿੱਸਾ ਸੀ। ਕੂਲਲ ਜਾਣਦੇ ਹਨ ਕਿ ਇਨ੍ਹਾਂ ਖਿਡਾਰੀਆਂ ਨੇ ਪਹਿਲਾਂ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਉਨ੍ਹਾਂ ਦੀ ਤਾਕਤਾਂ ਨੂੰ ਜਾਣਦੇ ਹਨ।

ਚੇਨਈਅਨ ਦੀ ਟੀਮ ਇਸ ਵਾਰ ਆਪਣੇ ਨਵੇਂ ਕੋਚ ਕਸਾਬਾ ਲਾਜਲੋ ਦੇ ਮਾਰਗ ਦਰਸ਼ਨ ਵਿੱਚ ਸੀਜ਼ਨ ਦੀ ਸ਼ੁਰੂਆਤ ਕਰਨ ਉਤਰੇਗੀ। ਟੀਮ ਦੇ ਲਈ ਉਨ੍ਹਾਂ ਖਿਡਾਰੀਆਂ ਦੀ ਥਾਂ ਨੂੰ ਭਰਨਾ ਮੁਸ਼ਕਲ ਹੋਵੇਗਾ। ਜੋ ਕਿ ਕਲਬ ਦਾ ਸਾਥ ਛੱਡ ਗਏ ਹਨ। ਪਿਛਲੇ ਸੀਜ਼ਨ ਵਿੱਚ ਜੋ ਵਿਦੇਸ਼ੀ ਖਿਡਾਰੀ ਟੀਮ ਵਿੱਚ ਸੀ ਉਨ੍ਹਾਂ ਵਿੱਚੋਂ ਹੁਣ ਸਿਰਫ਼ ਨਵੇਂ ਕਪਤਾਨ ਰਾਫੇਲ ਕਰਿਵੇਲਾਰੋ ਅਤੇ ਡਿਫੈਂਡਰ ਅਲੀ ਸੇਬੀਆ ਬਚੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.