ਨਵੀਂ ਦਿੱਲੀ: ਭਾਰਤ ਵਿੱਚ ਹੋਣ ਵਾਲਾ ਫੀਫਾ ਅੰਡਰ -17 ਮਹਿਲਾ ਵਿਸ਼ਵ ਕੱਪ 2 ਨਵੰਬਰ ਤੋਂ 21 ਨਵੰਬਰ ਤੱਕ ਕੋਲਕਾਤਾ, ਗੁਹਾਟੀ, ਭੁਵਨੇਸ਼ਵਰ, ਅਹਿਮਦਾਬਾਦ ਅਤੇ ਨਵੀਂ ਮੁੰਬਈ ਵਿੱਚ ਹੋਣਾ ਸੀ।
ਭਾਰਤ ਵਿੱਚ ਨਵੰਬਰ ਵਿੱਚ ਹੋਣ ਵਾਲੇ ਫੀਫਾ ਅੰਡਰ -17 ਮਹਿਲਾ ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਫੈਸਲਾ ਫੀਫਾ-ਕਨਫੈਡਰੇਸ਼ਨ ਵਰਕਿੰਗ ਗਰੁੱਪ ਵੱਲੋਂ ਲਿਆ ਗਿਆ ਸੀ ਜਿਸ ਨੂੰ ਹਾਲ ਹੀ ਵਿੱਚ ਫੀਫਾ ਕੌਂਸਲ ਦੇ ਬਿਊਰੋ ਨੇ ਕੋਵਿਡ-19 ਮਹਾਂਮਾਰੀ ਅਤੇ ਖੇਡ ਟੂਰਨਾਮੈਂਟਾਂ ਦੇ ਸਮਾਗਮਾਂ ਦੇ ਆਯੋਜਿਨ ਨੂੰ ਦੇਖਣ ਲਈ ਬਣਾਇਆ ਗਿਆ ਸੀ।
ਫੀਫਾ-ਕਨਫੈਡਰੇਸ਼ਨ ਵਰਕਿੰਗ ਗਰੁੱਪ ਨੇ "ਫੀਫਾ ਅੰਡਰ -20 ਮਹਿਲਾ ਵਿਸ਼ਵ ਕੱਪ ਪਨਾਮਾ / ਕੋਸਟਾ ਰੀਕਾ 2020 ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਅਗਸਤ/ਸਤੰਬਰ 2020 ਲਈ ਤੈਅ ਕੀਤਾ ਗਿਆ ਸੀ ਅਤੇ ਫੀਫਾ ਅੰਡਰ -17 ਮਹਿਲਾ ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਵੀ ਫੈਸਲਾ ਕੀਤਾ ਹੈ ਜੋ ਨਵੰਬਰ 2020 ਨੂੰ ਹੋਣਾ ਤੈਅ ਹੋਇਆ ਸੀ। ”
ਇਹ ਵੀ ਪੜ੍ਹੋ: ਕੋਰੋਨਾ ਨਾਲ ਲੜਣ ਲਈ ਅੱਗੇ ਆਈ ਭਾਰਤੀ ਦੀ ਕੌਮਾਂਤਰੀ ਖੇਡ, ਦਿੱਤਾ 25 ਲੱਖ ਦਾ ਯੋਗਦਾਨ
ਫੀਫਾ ਨੇ ਇੱਕ ਬਿਆਨ ਵਿੱਚ ਕਿਹਾ, “ਨਵੀਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।” ਵਰਕਿੰਗ ਗਰੁੱਪ ਵਿੱਚ ਫੀਫਾ ਪ੍ਰਸ਼ਾਸਨ ਅਤੇ ਸੱਕਤਰ ਜਨਰਲ ਅਤੇ ਸਾਰੀਆਂ ਯੂਨੀਅਨਾਂ ਦੇ ਉੱਚ ਅਧਿਕਾਰੀ ਸ਼ਾਮਲ ਹਨ। ਇਸ ਨੇ ਆਪਣੀ ਪਹਿਲੀ ਬੈਠਕ ਤੋਂ ਬਾਅਦ ਸਰਬਸੰਮਤੀ ਨਾਲ ਸਿਫਾਰਸ਼ਾਂ ਦੀ ਇੱਕ ਲੜੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਕਾਨਫਰੰਸ ਰਾਹੀਂ ਸ਼ੁੱਕਰਵਾਰ ਦੇਰ ਸ਼ਾਮ ਹੋਈ।