ETV Bharat / sports

Womens IPL Auction 2023: ਅੱਜ ਲੱਗੇਗੀ ਕਈ ਮਹਿਲਾ ਕ੍ਰਿਕਟਰ ਖਿਡਾਰਨਾਂ ਦੀ ਲਾਟਰੀ

author img

By

Published : Feb 13, 2023, 1:02 PM IST

WPL Auction 2023 ਦਾ ਮਹਿਲਾ ਕ੍ਰਿਕੇਟ ਖਿਡਾਰੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਹ ਦੇਖਣਾ ਚਾਹੁੰਦੇ ਹਨ ਕਿ WPL 2023 ਵਿੱਚ ਕਿਸ ਮਹਿਲਾ ਕ੍ਰਿਕਟਰ ਨੂੰ ਸਭ ਤੋਂ ਵੱਧ ਕੀਮਤ ਮਿਲਦੀ ਹੈ ਅਤੇ C ਟੀਮ ਦੁਆਰਾ ਕਿਸ ਖਿਡਾਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ।

Womens IPL Auction 2023
Womens IPL Auction 2023

ਨਵੀ ਦਿੱਲੀ : ਅੱਜ ਦੁਪਹਿਰ 2:30 ਵਜੇ WPL Auction 2023 ਦੇ ਲਈ ਮਹਿਲਾ ਕ੍ਰਿਕੇਟ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਦੂਜੇ ਪਾਸੇ ਆਇਰਲੈਂਡ ਅਤੇ ਇੰਗਲੈਂਡ ਆਪਣੇ ਗਰੂੱਪ 1 ਮੈਂਚ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੱਖਣੀ ਅਫਰੀਕਾ ਵਿੱਚ ਪਾਰਲ ਦੇ ਬੋਲੈਂਡ ਪਾਰਕ ਦੇ ਸਾਹਮਣੇ ਖੇਡਦੇ ਨਜ਼ਰ ਆਉਣਗੇ। ਕ੍ਰਿਕੇਟ ਪ੍ਰੇਮੀ ਮੁਬੰਈ ਜੀਓ ਕਨਵੈਕਸ਼ਨ ਸੇਂਟਰ ਦੇ ਬਾਲਰੂਮ ਵਿੱਚ ਹੋਣ ਵਾਲੀ ਨਿਲਾਮੀ ਦਾ ਇਤੇਜ਼ਾਰ ਕਰ ਰਹੇ ਹਨ ਅਤੇ ਦੇਖਣਾ ਚਾਹੁੰਦੇ ਹਨ ਕਿ ਪਹਿਲੇ WPL Auction 2023 ਵਿੱਚ ਕਿਸ ਖਿਡਾਰੀ ਨੂੰ ਸਭ ਤੋਂ ਵੱਧ ਕੀਮਤ ਮਿਲਦੀ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ 13 ਫਰਵਰੀ ਨੂੰ ਮੁੰਬਈ ਵਿੱਚ ਜੀਓ ਕੰਨਵੈਕਸ਼ਨ ਸੈਂਟਰ ਦੇ ਬਾਲਰੂਮ ਵਿੱਚ ਪਹਿਲੇ WPL ਨਿਲਾਮੀ ਕਈ ਭਾਰਤੀ ਮਹਿਲਾ ਕ੍ਰਿਕੇਟਰਾ ਅਤੇ ਵਿਦੇਸ਼ਾ ਵਿੱਚ ਵੀ ਜੀਵਨ ਬਦਲਣ ਵਾਲਾ ਦਿਨ ਸਾਬਿਤ ਹੋਵੇਗੀ। ਇਸ WPL Auction 2023 ਦੇ ਕੁੱਲ 409 ਖਿਡਾਰੀਆ ਦੀ ਬੋਲੀ ਲੱਗੇਗੀ, ਜਿਨ੍ਹਾਂ ਵਿੱਚ 246 ਭਾਰਤੀ ਕ੍ਰਿਕੇਟਰ ਅਤੇ 163 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ।

ਸਪੋਰਟ ਸਟਾਫ ਵਿੱਚ ਕਈ ਦਿੱਗਜ਼ ਨਾਮਾਂ ਵਾਲੀ ਪੰਜ ਟੀਮ ਤੈਅ ਕਰੇਗੀ ਕਿ ਉਨ੍ਹਾਂ ਦੇ ਸਬੰਧਿਤ 15 ਤੋਂ 18 ਖਿਡਾਰੀ ਕੌਣ ਹੋਣਗੇ, ਜਿਨ੍ਹਾਂ ਵਿੱਚ 6 ਵਿਦੇਸ਼ੀ ਖਿਡਾਰੀ ਸ਼ਾਮਿਲ ਹੋਣਗੇ। 4 ਤੋਂ 26 ਮਾਰਚ ਵਿੱਚ ਮੁੰਬਈ ਵਿੱਚ ਹੋਣ ਵਾਲੀ 22 ਮੈਂਚ ਲੀਗ ਵਿੱਚ ਸ਼ਾਮਿਲ ਹੋਣ ਦੇ ਲਈ ਸਾਇਨ ਅਪ ਕੀਤਾ ਜਾਵੇਗਾ।

ਸਮ੍ਰਿਤੀ ਮੰਧਾਨਾ ਬਹੁਤ ਉਤਸ਼ਾਹਿਤ : ਭਾਰਤੀ ਮਹਿਲਾ ਕ੍ਰਿਕੇਟਰ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਉਹ WPL Auction 2023 ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਹ ਮਹਿਲਾ ਕ੍ਰਿਕੇਟ ਦੇ ਲਈ ਇੱਕ ਵੱਡਾ ਪਲ ਹੈ। ਮੈਂ ਹਮੇਸ਼ਾ ਮਰਦਾਂ ਦੀ ਆਈਪੀਐਲ ਅਤੇ ਨਿਲਾਮੀ ਦੇਖੀ ਹੈ। ਉਮੀਦ ਹੈ ਕਿ ਇਹ ਵਧੀਆ ਹੋ, ਸਾਰੀਆ ਟੀਮਾਂ ਵਧੀਆ ਸੰਤੁਲਿਤ ਹੋ। ਉਮੀਦ ਹੈ ਕਿ ਮੈਨੂੰ ਇੱਕ ਵਧੀਆ ਟੀਮ ਮਿਲੇਗੀ।

ਪਹਿਲਾ ਤੋਂ ਹੀ WPL 2023 ਨੇ ਅਸਟ੍ਰੇਲੀਆ ਵਿੱਚ ਮਹਿਲਾ ਬਿਗ ਵੈਸ਼ ਲੀਗ ਅਤੇ ਇੰਗਲੈਂਡ ਵਿੱਚ ਦ ਹੰਡ੍ਰੇਡ ਨੂੰ ਅਸਾਨੀ ਨਾਲ ਪਿੱਛੇ ਛੱਡ ਦਿੱਤਾ ਅਤੇ ਮਹਿਲਾ ਕ੍ਰਿਕੇਟ ਵਿੱਚ ਸਭ ਤੋਂ ਜਿਆਦਾ ਆਰਥਿਕ ਰੂਪ ਵਿੱਚ ਆਕਰਸ਼ਕ ਟੀ-20 ਫ੍ਰੇਂਚਾਈਜੀ ਲੀਗ ਬਣ ਗਈ, ਜਿਸ ਤੋਂ 4699.99 ਕਰੋੜ ਦੀ ਪੰਜ ਟੀਮਾਂ ਦੀ ਵਿਕਰੀ ਹੋਈ ਅਤੇ ਮੀਡੀਆ ਅਧਿਕਾਰ 951 ਕਰੋੜ ਪ੍ਰਾਪਤ ਕੀਤਾ ਗਿਆ ਹੈ।

ਕਪਤਾਨ ਹਰਮਨਪ੍ਰੀਤ ਕੌਰ ਬੋਲੀ : ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਨਾ ਕੇਵਲ ਭਾਰਤ ਦੇ ਲਈ ਸਗੋਂ ਦੁਨੀਆ ਦੇ ਲਈ ਗੇਮ-ਚੇਂਜਰ ਹੋਣ ਜਾ ਰਿਹਾ ਹੈ। ਅਸੀ ਸਾਰੇ ਇਸਨੂੰ ਲੈ ਕੇ ਉਤਸ਼ਾਹਿਤ ਹਾਂ।

ਬੱਲੇਬਾਜ਼ ਜੋਮਿਮਾ ਰੋਡ੍ਰਿਗਸ ਦਾ ਦਾਅਵਾ : ਬੱਲੇਬਾਜ਼ ਜੋਮਿਮਾ ਰੋਡ੍ਰਿਗਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਦੁਨੀਆ ਭਰ ਵਿੱਚ ਮਹਿਲਾਵਾਂ ਦੀ ਖੇਡ ਦੇ ਲਈ ਬਹੁਤ ਵੱਡਾ ਕਦਮ ਹੈ। ਤੁਸੀ ਕਦੇ ਨਹੀ ਜਾਣਦੇ ਕਿ ਕੀ ਹੋਣ ਵਾਲਾ ਹੈ। ਇਹ ਸਾਨੂੰ ਬਹੁਤ ਆਤਮਵਿਸ਼ਵਾਸ ਦੇਵੇਗਾ।

ਇਨ੍ਹਾਂ ਖਿਡਾਰਨਾਂ ਦੀ ਰੱਖੀ ਗਈ ਸਭ ਤੋਂ ਵੱਧ ਕੀਮਤ : WPl 2023 ਲਈ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਸ਼ੈਫਾਲੀ ਵਰਮਾ, ਐਲੀਸਾ ਹੀਲੀ ਅਤੇ ਐਲੀਸ ਪੇਰੀ ਸਮੇਤ 24 ਮਹਿਲਾ ਖਿਡਾਰਨਾਂ ਦੀ ਸਭ ਤੋਂ ਵੱਧ ਕੀਮਤ ਰੱਖੀ ਹੈ। ਇਨ੍ਹਾਂ ਸਾਰੀਆ ਮਹਿਲਾ ਖਿਡਾਰਨਾਂ ਦੀ ਆਧਾਰ ਕੀਮਤ 50 ਲੱਖ ਰੁਪਏ ਰੱਖੀ ਗਈ ਹੈ। ਇਸ ਵਿੱਚ 10 ਭਾਰਤੀ ਅਤੇ 14 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਇਸ ਤੋਂ ਇਲਾਵਾ 30 ਮਹਿਲਾ ਖਿਡਾਰੀਆਂ ਨੇ ਆਪਣੀ ਬੇਸ ਪ੍ਰਾਈਸ 40 ਲੱਖ ਰੁਪਏ ਰੱਖੀ ਹੈ।

ਇਨ੍ਹਾਂ ਸੀਨੀਅਰ ਖਿਡਾਰੀਆਂ ਦੇ ਨਾਲ-ਨਾਲ ਕਈ ਜੂਨੀਅਰ ਖਿਡਾਰੀਆਂ ਨੇ ਵੀ ਨਿਲਾਮੀ ਲਈ ਆਪਣਾ ਨਾਂ ਦਰਜ ਕਰਵਾਇਆ ਹੈ, ਜਿਸ ਵਿੱਚ ਕਈ ਖਿਡਾਰੀ ਭਾਰਤ ਦੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿੰਨਿਗ ਟੀਮ ਦੇ ਮੈਂਬਰ ਰਹਿ ਚੁੱਕੇ ਹਨ।

ਦੱਸਿਆ ਜਾ ਰਿਹਾ ਹੈ ਕਿ ਪਹਿਲੀ ਨਿਲਾਮੀ 'ਚ 15 ਦੇਸ਼ਾਂ ਦੀਆਂ ਮਹਿਲਾ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ 'ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸ਼੍ਰੀਲੰਕਾ, ਬੰਗਲਾਦੇਸ਼, ਆਇਰਲੈਂਡ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਦੀਆਂ ਮਹਿਲਾ ਖਿਡਾਰਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਐਸੋਸੀਏਟ ਦੇਸ਼ਾਂ ਵਿੱਚ ਸ਼ਾਮਲ ਸੰਯੁਕਤ ਅਰਬ ਅਮੀਰਾਤ, ਹਾਂਗਕਾਂਗ, ਥਾਈਲੈਂਡ, ਨੀਦਰਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ 8 ਖਿਡਾਰੀਆਂ ਦੀ ਨਿਲਾਮੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :- IND vs AUS 3rd Test: ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਟੈਸਟ

ETV Bharat Logo

Copyright © 2024 Ushodaya Enterprises Pvt. Ltd., All Rights Reserved.