ਕਾਬੁਲ: ਅਫਗਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਦੇ ਕਾਰਜਕਾਰੀ ਚੇਅਰਮੈਨ ਅਜ਼ੀਜ਼ਉੱਲਾਹ ਫਾਜ਼ਲੀ ਨੇ ਕਿਹਾ ਹੈ ਕਿ ਉਹ ਇਸ ਬਾਰੇ ਸਪਸ਼ਟ ਸਥਿਤੀ ਦੇਣਗੇ ਕਿ ਔਰਤਾਂ ਦੇਸ਼ ਵਿੱਚ ਕ੍ਰਿਕਟ ਕਿਵੇਂ ਖੇਡ ਸਕਣਗੀਆਂ। ਉਸਨੇ ਇਹ ਵੀ ਕਿਹਾ ਕਿ ਮਹਿਲਾ ਟੀਮ ਦੀਆਂ ਸਾਰੀਆਂ 25 ਖਿਡਾਰਨਾਂ ਅਫ਼ਗਾਨਿਸਤਾਨ ਵਿੱਚ ਹਨ ਅਤੇ ਉਨ੍ਹਾਂ ਨੇ ਦੇਸ਼ ਨਹੀਂ ਛੱਡਿਆ ਹੈ।
ਫਾਜ਼ਲੀ ਨੇ ਐਸਬੀਐਸ ਰੇਡੀਓ ਪਸ਼ਤੋ ਨੂੰ ਕਿਹਾ, "ਅਸੀਂ ਇਸ ਬਾਰੇ ਸਪੱਸ਼ਟ ਸਥਿਤੀ ਦੇਵਾਂਗੇ ਕਿ ਅਸੀਂ ਔਰਤਾਂ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਕਿਵੇਂ ਦੇਵਾਂਗੇ। ਬਹੁਤ ਜਲਦੀ ਅਸੀਂ ਇਸ ਬਾਰੇ ਚੰਗੀ ਖ਼ਬਰ ਦੇਵਾਂਗੇ ਕਿ ਅਸੀਂ ਇਸ 'ਤੇ ਕਿਵੇਂ ਅੱਗੇ ਵਧਾਂਗੇ।"
ਫਾਜ਼ਲੀ ਦਾ ਤਾਜ਼ਾ ਬਿਆਨ ਤਾਲਿਬਾਨ ਸੱਭਿਆਚਾਰਕ ਕਮਿਸ਼ਨ ਦੇ ਉਪ ਮੁਖੀ ਅਹਿਮਦਉੱਲਾ ਵਸਿਕ ਦੇ ਉਲਟ ਹੈ। ਜਿਸਨੇ ਉਸਨੇ ਬੁੱਧਵਾਰ ਨੂੰ ਉਸੇ ਰੇਡੀਓ ਪ੍ਰਸਾਰਕ ਨੂੰ ਦੱਸਿਆ ਸੀ।
ਵਾਸਿਕ ਨੇ ਕਿਹਾ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਔਰਤਾਂ ਕ੍ਰਿਕਟ ਸਮੇਤ ਹੋਰ ਖੇਡਾਂ ਖੇਡਣ। ਉਸ ਨੇ ਕਿਹਾ ਸੀ, "ਕ੍ਰਿਕਟ ਵਿੱਚ ਅਜਿਹੀ ਸਥਿਤੀ ਹੋ ਸਕਦੀ ਹੈ ਜਿੱਥੇ ਉਨ੍ਹਾਂ ਦਾ ਚਿਹਰਾ ਅਤੇ ਸਰੀਰ ਢਕਿਆ ਨਾ ਹੋਵੇ।"
ਫਾਜ਼ਲੀ ਨੇ ਕਿਹਾ ਕਿ ਮਹਿਲਾ ਕ੍ਰਿਕਟਰ ਆਪਣੇ ਘਰਾਂ ਵਿੱਚ ਸੁਰੱਖਿਅਤ ਹਨ। ਉਸ ਨੇ ਕਿਹਾ "ਮਹਿਲਾ ਕ੍ਰਿਕਟ ਕੋਚ ਡਾਇਨਾ ਬਾਰਕਜ਼ਈ ਅਤੇ ਉਸ ਦੀਆਂ ਖਿਡਾਰਨਾਂ ਸੁਰੱਖਿਅਤ ਹਨ ਅਤੇ ਦੇਸ਼ ਵਿੱਚ ਆਪਣੇ -ਆਪਣੇ ਘਰਾਂ ਵਿੱਚ ਰਹਿ ਰਹੀਆਂ ਹਨ। ਬਹੁਤ ਸਾਰੇ ਦੇਸ਼ਾਂ ਨੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਛੱਡਣ ਲਈ ਕਿਹਾ ਪਰ ਉਨ੍ਹਾਂ ਨੇ ਦੇਸ਼ ਨਹੀਂ ਛੱਡਿਆ ਅਤੇ ਇਸ ਵੇਲੇ ਉਹ ਸਾਰੇ ਆਪਣੇ ਸਥਾਨਾਂ ਤੇ ਹਨ।"
ਫਾਜ਼ਲੀ ਨੇ ਕ੍ਰਿਕਟ ਆਸਟ੍ਰੇਲੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਾਲ ਨਵੰਬਰ ਵਿੱਚ ਹੋਬਾਰਟ ਵਿੱਚ ਹੋਣ ਵਾਲੇ ਅਫ਼ਗਾਨਿਸਤਾਨ ਅਤੇ ਆਸਟਰੇਲੀਆ ਦੀਆਂ ਪੁਰਸ਼ ਟੀਮਾਂ ਦੇ ਵਿੱਚ ਹੋਣ ਵਾਲਾ ਇੱਕਲੌਤਾ ਟੈਸਟ ਰੱਦ ਨਾ ਕਰੇ।
ਫਾਜ਼ਲੀ ਨੇ ਕਿਹਾ, "ਅਸੀਂ ਕ੍ਰਿਕਟ ਆਸਟ੍ਰੇਲੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਫ਼ਗਾਨਿਸਤਾਨ ਅਤੇ ਆਸਟਰੇਲੀਆ ਦੇ ਵਿੱਚ ਇਤਿਹਾਸਕ ਕ੍ਰਿਕਟ ਮੈਚ ਵਿੱਚ ਦੇਰੀ ਨਾ ਕਰੇ।"
ਇਹ ਵੀ ਪੜ੍ਹੋ:- 'ਚੀਨ ਤਾਲਿਬਾਨ ਨਾਲ ਕਰੇਗਾ ਸਮਝੌਤਾ'