ਚੰਡੀਗੜ੍ਹ: ਵੈਸਟਇੰਡੀਜ਼ ਦੇ ਗੇਂਦਬਾਜ਼ ਡਵੇਨ ਬ੍ਰਾਵੋ (West Indies bowler Dwayne Bravo) ਦਾ ਅੱਜ ਜਨਮ ਦਿਨ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ (Social media) 'ਤੇ ਵਧਾਈਆਂ ਦੇਣ ਵਾਲਿਆਂ ਦੀ ਝੜੀ ਲੱਗੀ ਹੋਈ ਹੈ। ਬ੍ਰਾਵੋ 38 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ (Instagram) 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਮੇਰੇ ਜਨਮ ਦਿਨ ਮੌਕੇ ਇੰਨੀਆਂ ਸ਼ੁਭਕਾਮਨਾਵਾਂ ਦੇਣ ਲਈ ਤੁਹਾਡੀ ਬਹੁਤ-ਬਹੁਤ ਧੰਨਵਾਦ।
ਵੈਸਟਇੰਡੀਜ਼ ਟੀਮ ਦੇ ਰਹਿ ਚੁੱਕੇ ਹਨ ਕਪਤਾਨ
ਡਵੇਨ ਬ੍ਰਾਵੋ ਦਾ ਜਨਮ 7 ਅਕਤੂਬਰ 1983 ਨੂੰ ਹੋਇਆ ਸੀ। ਬ੍ਰਾਵੋ ਇਕ ਆਲ ਰਾਊਂਡਰ ਖਿਡਾਰੀ (All-rounder players) ਹਨ ਜੋ ਸੱਦੇ ਹੱਥ ਨਾਲ ਬੱਲੇਬਾਜ਼ੀ ਅਤੇ ਮੱਧਮ ਗਤੀ ਦੀ ਗੇਂਦਬਾਜ਼ੀ ਕਰਦੇ ਹਨ। ਡਵੇਨ ਬ੍ਰਾਵੋ ਕ੍ਰਿਕਟ ਦੇ ਸਾਰੇ ਫਾਰਮੈੱਟ (Format) ਵਿਚ ਖੇਡ ਚੁੱਕੇ ਹਨ। ਡਵੇਨ ਬ੍ਰਾਵੋ ਵੈਸਟਇੰਡੀਜ਼ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ। ਆਲ ਰਾਊਂਡਰ ਬ੍ਰਾਵੋ ਮਿਡ ਓਵਰ (Mid over) ਵਿਚ ਹਮਲਾਵਰ ਬੱਲੇਬਾਜ਼ੀ ਕਰਦੇ ਹਨ ਇਸ ਤੋਂ ਇਲਾਵਾ ਉਹ ਗੀਤ ਗਾਉਣ ਵਿਚ ਵੀ ਆਪਣਾ ਹੱਥ ਅਜ਼ਮਾ ਚੁੱਕੇ ਹਨ।
ਇਕ ਰੋਜ਼ਾ ਮੈਚ ਤੋਂ ਡਵੇਨ ਬ੍ਰਾਵੋ ਨੇ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
ਡਵੇਨ ਬ੍ਰਾਵੋ ਨੇ ਆਪਣੇ ਕੌਮਾਂਤਰੀ ਕਰੀਅਰ (International career) ਦੀ ਸ਼ੁਰੂਆਤ ਇਕ ਦਿਨਾ ਮੈਚ ਤੋਂ ਕੀਤੀ ਸੀ ਜੋ ਇਨ੍ਹਾਂ ਨੇ 18 ਅਪ੍ਰੈਲ 2004 ਵਿਚ ਇੰਗਲੈਂਡ ਖਿਲਾਫ ਖੇਡਿਆ ਸੀ। ਉਥੇ ਹੀ ਪਹਿਲਾ ਟੈਸਟ ਮੈਚ ਵੀ ਇੰਗਲੈਂਡ ਦੇ ਖਿਲਾਫ 22 ਜੁਲਾਈ 2004 ਨੂੰ ਲਾਰਡਸ ਵਿਚ ਖੇਡਿਆ ਸੀ ਅਤੇ ਟੀ-20 ਡੈਬਿਊ (T-20 debut) 16 ਫਰਵਰੀ 2016 ਨੂੰ ਨਿਊਜ਼ੀਲੈਂਡ (New Zealand) ਦੇ ਖਿਲਾਫ ਐਡਨ ਪਾਰਕ ਵਿਚ ਕੀਤਾ ਸੀ।
ਡਵੇਨ ਬ੍ਰਾਵੋ ਚੇਨਈ ਸੁਪਰਕਿੰਗਜ਼ ਟੀਮ ਦਾ ਅਹਿਮ ਹਿੱਸਾ ਹਨ। ਇਨ੍ਹਾਂ ਨੇ ਆਪਣੇ ਆਈ.ਪੀ.ਐੱਲ. ਕਰੀਅਰ ਦੀ ਸ਼ੁਰੂਆਤ ਮੁੰਬਈ ਇੰਡੀਅਨਸ ਦੇ ਨਾਲ 23 ਅਪ੍ਰੈਲ 2018 ਨੂੰ ਚੇਨਈ ਸੁਪਰਕਿੰਗਜ਼ (Chennai Super Kings) ਦੇ ਖਿਲਾਫ ਕੀਤੀ ਸੀ। ਡਵੇਨ ਬ੍ਰਾਵੋ (Dwayne Bravo) ਗੁਜਰਾਤ ਲਾਇੰਸ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਜਨਵਰੀ 2018 ਦੀ ਨਿਲਾਮੀ ਵਿਚ ਚੇਨਈ ਸੁਪਰਕਿੰਗਜ਼ ਨੇ ਡਵੇਨ ਬ੍ਰਾਵੋ ਨੂੰ 6.4 ਕਰੋੜ ਰੁਪਏ ਵਿਚ ਖਰੀਦਿਆ ਸੀ।
ਇਹ ਵੀ ਪੜ੍ਹੋ-Junior World Championships: ਮਨੂ, ਨਾਮਯਾ ਤੇ ਰਿਦਮ ਦੀ ਤਿਕੜੀ ਨੇ ਜਿੱਤੇ ਸੋਨ ਤਗਮੇ