ਨਵੀਂ ਦਿੱਲੀ— ਵਿਸ਼ਵ ਕੱਪ 2023 ਦੇ 33ਵੇਂ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 358 ਦੌੜਾਂ ਦੇ ਟੀਚੇ ਦੇ ਜਵਾਬ 'ਚ ਸਿਰਫ 56 ਦੌੜਾਂ 'ਤੇ ਆਲ ਆਊਟ ਕਰ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਹਸਨ ਰਜ਼ਾ ਸ਼੍ਰੀਲੰਕਾ 'ਤੇ ਭਾਰਤ ਦੀ ਸ਼ਾਨਦਾਰ ਅਤੇ ਵੱਡੀ ਜਿੱਤ ਨੂੰ ਹਜ਼ਮ ਨਹੀਂ ਕਰ ਸਕੇ। ਮੈਚ ਤੋਂ ਬਾਅਦ ਉਨ੍ਹਾਂ ਨੇ ICC ਅਤੇ BCCI 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤ ਨੂੰ ਮੈਚ ਦੌਰਾਨ ਖਾਸ ਗੇਂਦ ਦਿੱਤੀ ਜਾਂਦੀ ਹੈ। ਜਿਸ ਕਾਰਨ ਭਾਰਤ ਗੇਂਦਬਾਜ਼ੀ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।
-
Wasim Akram said "You are getting yourself insulted but why are you insulting us in front of the whole World? Firstly there are umpires, referees, many more in stadium & secondary how can technology or anything can make the ball swing more or less. Indian bowlers are best in the… pic.twitter.com/GudlrEmlGd
— Johns. (@CricCrazyJohns) November 4, 2023 " class="align-text-top noRightClick twitterSection" data="
">Wasim Akram said "You are getting yourself insulted but why are you insulting us in front of the whole World? Firstly there are umpires, referees, many more in stadium & secondary how can technology or anything can make the ball swing more or less. Indian bowlers are best in the… pic.twitter.com/GudlrEmlGd
— Johns. (@CricCrazyJohns) November 4, 2023Wasim Akram said "You are getting yourself insulted but why are you insulting us in front of the whole World? Firstly there are umpires, referees, many more in stadium & secondary how can technology or anything can make the ball swing more or less. Indian bowlers are best in the… pic.twitter.com/GudlrEmlGd
— Johns. (@CricCrazyJohns) November 4, 2023
ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਉਨ੍ਹਾਂ ਨੂੰ ਝਿੜਕਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਬੇਜਤੀ ਤਾਂ ਕਰਵਾ ਹੀ ਰਹੇ ਹੋ ਨਾਲ ਹੀ ਪੂਰੀ ਦੁਨੀਆ ਦੇ ਸਾਹਮਣੇ ਸਾਡੀ ਵੀ ਬੇਜਤੀ ਕਰਵਾ ਰਹੇ ਹੋ। ਉਨ੍ਹਾਂ ਨਾ ਕਿਹਾ ਕਿ ਦੁਨੀਆ ਦੇ ਸਾਹਮਣੇ ਸਾਡੀ ਬੇਜਤੀ ਨਾ ਕਰੋ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਅੰਪਾਇਰ, ਰੈਫਰੀ ਅਤੇ ਹੋਰ ਬਹੁਤ ਸਾਰੇ ਲੋਕ ਹੁੰਦੇ ਹਨ ਅਤੇ ਫਿਰ ਤਕਨੀਕ ਜਾਂ ਕੋਈ ਵੀ ਚੀਜ਼ ਗੇਂਦ ਨੂੰ ਘੱਟ ਜਾਂ ਘੱਟ ਕਿਵੇਂ ਸਵਿੰਗ ਕਰਵਾ ਸਕਦੀ ਹੈ। ਉਨ੍ਹਾਂ ਨੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤੀ ਗੇਂਦਬਾਜ਼ ਦੁਨੀਆ ਦੇ ਸਭ ਤੋਂ ਵਧੀਆ ਹਨ ਅਤੇ ਉਨ੍ਹਾਂ ਕੋਲ ਹੁਨਰ ਹੈ - ਇਸ ਲਈ ਉਹ ਦੂਜਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੇ ਹਨ।
-
Former Pakistan cricketer Hasan Raza says the ICC or BCCI is giving different balls to Indian bowlers, and that's why they are taking wickets. He wants this issue to be investigated 😱 #INDvSL #INDvsSL #CWC23 pic.twitter.com/2ThsgYDReg
— Farid Khan (@_FaridKhan) November 2, 2023 " class="align-text-top noRightClick twitterSection" data="
">Former Pakistan cricketer Hasan Raza says the ICC or BCCI is giving different balls to Indian bowlers, and that's why they are taking wickets. He wants this issue to be investigated 😱 #INDvSL #INDvsSL #CWC23 pic.twitter.com/2ThsgYDReg
— Farid Khan (@_FaridKhan) November 2, 2023Former Pakistan cricketer Hasan Raza says the ICC or BCCI is giving different balls to Indian bowlers, and that's why they are taking wickets. He wants this issue to be investigated 😱 #INDvSL #INDvsSL #CWC23 pic.twitter.com/2ThsgYDReg
— Farid Khan (@_FaridKhan) November 2, 2023
- Cricket world cup 2023: ਕੰਗਾਰੂ ਅੱਜ ਕਰਨਗੇ ਇੰਗਲੈਂਡ ਦਾ ਸਾਹਮਣਾ,ਮੈਚ ਜਿੱਤ ਕੇ ਸੈਮੀਫਾਈਨਲ ਦਾ ਰਸਤਾ ਆਸਾਨ ਕਰਨਾ ਚਾਹੇਗਾ ਆਸਟਰੇਲੀਆ
- World Cup 2023 : ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖਬਰ, ਹਾਰਦਿਕ ਪੰਡਯਾ ਵਿਸ਼ਵ ਕੱਪ ਤੋਂ ਬਾਹਰ
- World Cup 2023 AFG vs NED: ਨੀਦਰਲੈਂਡ ਨੂੰ ਅਫਗਾਨਿਸਤਾਨ ਤੋਂ ਮਿਲੀ 7 ਵਿਕਟਾਂ ਨਾਲ ਕਰਾਰੀ ਹਾਰ, ਰਹਿਮਤ ਅਤੇ ਸ਼ਾਹਿਦੀ ਨੇ ਬਣਾਏ ਅਰਧ ਸੈਂਕੜੇ
ਤੁਹਾਨੂੰ ਦੱਸ ਦੇਈਏ ਕਿ ਹਸਨ ਰਜ਼ਾ ਨੇ 1997 'ਚ ਭਾਰਤ ਖਿਲਾਫ ਸੀਰੀਜ਼ 'ਚ ਪੰਜ ਮੈਚ ਖੇਡੇ ਸਨ ਅਤੇ ਉਹ ਸਿਰਫ 20 ਦੌੜਾਂ ਹੀ ਬਣਾ ਸਕੇ ਸਨ। ਅਤੇ ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ਵਿੱਚ ਸਿਰਫ 16 ਮੈਚ ਖੇਡੇ ਹਨ ਅਤੇ ਉਨ੍ਹਾਂ ਦਾ ਕਰੀਅਰ ਸਿਰਫ 3 ਸਾਲ ਦਾ ਹੈ। ਪਾਕਿਸਤਾਨੀ ਖਿਡਾਰੀ ਅਕਸਰ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਇਰਫਾਨ ਪਠਾਨ ਦੇ ਡਾਂਸ 'ਤੇ ਸਾਬਕਾ ਕ੍ਰਿਕਟਰ ਇਮਾਦ ਵਸੀਮ ਨੇ ਕਿਹਾ ਸੀ ਕਿ ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇ ਅਤੇ ਸਾਰੇ ਮਿਲ ਕੇ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।