ਨਵੀਂ ਦਿੱਲੀ: ਆਈਸੀਸੀ ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਨੂੰ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਜਿੱਥੇ ਭਾਰਤੀ ਖਿਡਾਰੀਆਂ ਦੇ ਦਿਲ ਟੁੱਟੇ ਅਤੇ ਮੋਢੇ ਝੁਕਦੇ ਨਜ਼ਰ ਆਏ, ਉੱਥੇ ਹੀ ਆਸਟ੍ਰੇਲੀਆਈ ਖਿਡਾਰੀ ਵੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਇਸ ਮੈਚ ਤੋਂ ਬਾਅਦ ਜਿੱਥੇ ਇੱਕ ਪਾਸੇ ਭਾਰਤੀ ਖਿਡਾਰੀ ਰੋ ਰਹੇ ਸਨ ਤਾਂ ਦੂਜੇ ਪਾਸੇ ਆਸਟ੍ਰੇਲੀਆਈ ਖਿਡਾਰੀ ਜਿੱਤ ਦਾ ਜਸ਼ਨ ਮਨਾ ਰਹੇ ਸਨ।
-
Respect and admiration 💛💙#CWC23 pic.twitter.com/FQqoXLDavn
— ICC (@ICC) November 20, 2023 " class="align-text-top noRightClick twitterSection" data="
">Respect and admiration 💛💙#CWC23 pic.twitter.com/FQqoXLDavn
— ICC (@ICC) November 20, 2023Respect and admiration 💛💙#CWC23 pic.twitter.com/FQqoXLDavn
— ICC (@ICC) November 20, 2023
ਖਾਸ ਪਲ ਵਿਰਾਟ ਅਤੇ ਮੈਕਸਵੈੱਲ ਨੇ ਇੱਕ ਖਾਸ ਪਲ ਸ਼ੇਅਰ ਕੀਤਾ। ਇਸ ਸਭ ਦੌਰਾਨ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਕਾਫੀ ਉਦਾਸ ਨਜ਼ਰ ਆਏ। ਵਿਰਾਟ ਆਪਣੀ ਕੈਪ ਨਾਲ ਆਪਣੇ ਹੰਝੂ ਲੁਕਾਉਂਦੇ ਨਜ਼ਰ ਆਏ। ਆਸਟ੍ਰੇਲੀਆ ਟੀਮ ਦੇ ਜਸ਼ਨ ਦੌਰਾਨ ਇਕ ਖਿਡਾਰੀ ਅਜਿਹਾ ਵੀ ਸੀ ਜਿਸ ਨੇ ਕੋਹਲੀ ਲਈ ਸਮਾਂ ਕੱਢਿਆ ਅਤੇ ਉਸ ਨਾਲ ਖਾਸ ਸਮਾਂ ਸਾਂਝਾ ਕੀਤਾ। ਉਹ ਖਿਡਾਰੀ ਸੀ ਆਸਟ੍ਰੇਲੀਆ ਦਾ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੈੱਲ। ਇਸ ਮੈਚ ਵਿੱਚ ਆਸਟਰੇਲੀਆ ਲਈ ਜੇਤੂ ਸ਼ਾਟ ਮੈਕਸਵੈੱਲ ਦੇ ਬੱਲੇ ਤੋਂ ਹੀ ਨਿਕਲਿਆ।
-
Virat Kohli congratulated Glenn Maxwell and gave his jersey as a gift.
— Ishan Joshi (@ishanjoshii) November 19, 2023 " class="align-text-top noRightClick twitterSection" data="
• RCB Bond ❤️🔥#INDvAUS #WorldCup2023Final #ViratKohli pic.twitter.com/KI5c2nhQBA
">Virat Kohli congratulated Glenn Maxwell and gave his jersey as a gift.
— Ishan Joshi (@ishanjoshii) November 19, 2023
• RCB Bond ❤️🔥#INDvAUS #WorldCup2023Final #ViratKohli pic.twitter.com/KI5c2nhQBAVirat Kohli congratulated Glenn Maxwell and gave his jersey as a gift.
— Ishan Joshi (@ishanjoshii) November 19, 2023
• RCB Bond ❤️🔥#INDvAUS #WorldCup2023Final #ViratKohli pic.twitter.com/KI5c2nhQBA
ਵਿਰਾਟ ਨੇ ਗਲੇਨ ਮੈਕਸਵੈੱਲ ਨੂੰ ਦਿੱਤਾ ਖਾਸ ਤੋਹਫਾ: ਮੈਕਸਵੈੱਲ ਅਤੇ ਵਿਰਾਟ ਇਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆਏ। ਇਸ ਦੌਰਾਨ ਦੋਹਾਂ ਨੇ ਇਕ ਖਾਸ ਪਲ ਸ਼ੇਅਰ ਕੀਤਾ। ਵਿਰਾਟ ਨੇ ਮੈਕਸਵੇਲ ਨੂੰ ਆਪਣੀ ਟੀ-ਸ਼ਰਟ ਗਿਫਟ ਕੀਤੀ। ਇਹ ਟੀਮ ਇੰਡੀਆ ਦੀ ਟੀ-ਸ਼ਰਟ ਸੀ ਜਿਸ 'ਤੇ ਵਿਰਾਟ ਕੋਹਲੀ ਦਾ ਨਾਮ ਲਿਖਿਆ ਹੋਇਆ ਹੈ। ਮੈਕਸਵੈਲ ਨੇ ਵੀ ਇਸ ਗੱਲ ਨੂੰ ਦਿਲੋਂ ਸਵੀਕਾਰ ਕੀਤਾ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਅਤੇ ਮੈਕਸਵੈਲ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਇੱਕ ਹੀ ਟੀਮ ਲਈ ਖੇਡਦੇ ਹਨ। ਇਹ ਦੋਵੇਂ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਮੈਦਾਨ 'ਤੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ।
-
Virat Kohli put on a magical display at #CWC23 🌟
— ICC (@ICC) November 20, 2023 " class="align-text-top noRightClick twitterSection" data="
More ➡️ https://t.co/vOK9p7ZFB3 pic.twitter.com/TmNQqrWJe1
">Virat Kohli put on a magical display at #CWC23 🌟
— ICC (@ICC) November 20, 2023
More ➡️ https://t.co/vOK9p7ZFB3 pic.twitter.com/TmNQqrWJe1Virat Kohli put on a magical display at #CWC23 🌟
— ICC (@ICC) November 20, 2023
More ➡️ https://t.co/vOK9p7ZFB3 pic.twitter.com/TmNQqrWJe1
ਮੈਨ ਆਫ ਦਾ ਟੂਰਨਾਮੈਂਟ: ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ 240 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ ਟ੍ਰੇਵਿਡ ਹੈੱਡ ਦੇ ਸੈਂਕੜੇ ਅਤੇ ਮਾਰਨਸ ਲੈਬੁਸ਼ੇਨ ਦੇ ਅਰਧ ਸੈਂਕੜੇ ਦੀ ਮਦਦ ਨਾਲ ਇਹ ਟੀਚਾ 43 ਓਵਰਾਂ ਵਿਚ ਹਾਸਲ ਕਰ ਲਿਆ। ਇਸ ਨਾਲ ਆਸਟਰੇਲੀਆ ਨੇ ਛੇਵਾਂ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ। ਵਿਰਾਟ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਲਈ ਉਸ ਨੂੰ ਮੈਨ ਆਫ ਦਾ ਟੂਰਨਾਮੈਂਟ ਚੁਣਿਆ ਗਿਆ।