ETV Bharat / sports

ਵਿਰਾਟ ਕੋਹਲੀ ਨੇ ਪੂਰੇ ਕੀਤੇ 5000 ODI ਰਨ - IND vs WI 1st ODI

ਭਾਵੇਂ ਹੀ ਸਾਬਕਾ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ (IND vs WI 1st ODI) ਵਿੱਚ ਬੱਲੇਬਾਜ਼ੀ ਨਾਲ ਕੁਝ ਖਾਸ ਕਮਾਲ ਨਹੀਂ ਕਰ ਸਕੇ ਪਰ ਇਸ ਦੇ ਬਾਵਜੂਦ ਉਹ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰਨ ਵਿੱਚ ਕਾਮਯਾਬ ਹੋਏ ਹਨ। ਵਿਰਾਟ ਘਰੇਲੂ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ।

ਵਿਰਾਟ ਕੋਹਲੀ ਨੇ ਪੂਰੇ ਕੀਤੇ 5000 ODI ਰਨ
ਵਿਰਾਟ ਕੋਹਲੀ ਨੇ ਪੂਰੇ ਕੀਤੇ 5000 ODI ਰਨ
author img

By

Published : Feb 7, 2022, 5:12 PM IST

ਹੈਦਰਾਬਾਦ: ਭਾਵੇਂ ਹੀ ਸਾਬਕਾ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ (IND vs WI 1st ODI) ਵਿੱਚ ਬੱਲੇਬਾਜ਼ੀ ਨਾਲ ਕੁਝ ਖਾਸ ਕਮਾਲ ਨਹੀਂ ਕਰ ਸਕੇ ਪਰ ਇਸ ਦੇ ਬਾਵਜੂਦ ਉਹ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰਨ ਵਿੱਚ ਕਾਮਯਾਬ ਹੋਏ ਹਨ। ਵਿਰਾਟ ਘਰੇਲੂ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ।

ਦੱਸ ਦੇਈਏ ਕਿ ਇਸ ਮਾਮਲੇ 'ਚ ਉਨ੍ਹਾਂ ਨੇ ਅੱਜ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਨੇ ਅੱਜ ਭਾਰਤੀ ਧਰਤੀ 'ਤੇ ਆਪਣੇ ਵਨਡੇ ਕਰੀਅਰ ਦੀ 96ਵੀਂ ਪਾਰੀ ਖੇਡੀ। ਉਸ ਨੇ 4 ਗੇਂਦਾਂ ਦੀ ਛੋਟੀ ਪਾਰੀ 'ਚ 2 ਚੌਕਿਆਂ ਦੀ ਮਦਦ ਨਾਲ 8 ਦੌੜਾਂ ਬਣਾਈਆਂ ਤੇ ਖ਼ਰਾਬ ਸ਼ਾਟ ਖੇਡਦੇ ਹੋਏ ਆਊਟ ਹੋ ਗਏ।

ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੂੰ ਵਨਡੇ ਕ੍ਰਿਕੇਟ ਵਿੱਚ ਘਰੇਲੂ ਸਥਿਤੀ ਵਿੱਚ 5000 ਦੌੜਾਂ ਬਣਾਉਣ ਲਈ 121 ਪਾਰੀਆਂ ਦਾ ਸਮਾਂ ਲੱਗਿਆ। ਇਸ ਸੂਚੀ 'ਚ ਵਿਰਾਟ ਨੰਬਰ-1 'ਤੇ ਹਨ, ਜਦਕਿ ਸਚਿਨ ਦੂਜੇ ਸਥਾਨ 'ਤੇ ਕਾਬਜ਼ ਹਨ।

ਇਸੇ ਤਰ੍ਹਾਂ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਆਪਣੇ ਦੇਸ਼ 'ਚ 138 ਪਾਰੀਆਂ 'ਚ 5 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਹਾਲਾਂਕਿ ਉਹ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹੈ। ਤੀਜੇ ਨੰਬਰ 'ਤੇ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਹਨ ਜਿਨ੍ਹਾਂ ਨੇ 130 ਪਾਰੀਆਂ 'ਚ ਇੰਨੀਆਂ ਦੌੜਾਂ ਬਣਾਈਆਂ ਹਨ।

ਇਹ ਵੀ ਪੜ੍ਹੋ: IND VS WI: ਮੈਚ ਸ਼ੁਰੂ ਹੋਣ ਤੋਂ ਪਹਿਲਾ ਭਾਰਤੀ ਟੀਮ ਨੇ ਮਰਹੂਮ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.