ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਅੱਜ ਮੋਹਾਲੀ 'ਚ ਅਫਗਾਨਿਸਤਾਨ ਨਾਲ ਤੀਜੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਣ ਜਾ ਰਹੀ ਹੈ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਸਪੱਸ਼ਟ ਕੀਤਾ ਸੀ ਕਿ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲਾ ਮੈਚ ਨਹੀਂ ਖੇਡਣਗੇ। ਦਰਅਸਲ ਅੱਜ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦਾ ਜਨਮਦਿਨ ਹੈ, ਇਸ ਲਈ ਪਿਤਾ ਵਿਰਾਟ ਅਫਗਾਨਿਸਤਾਨ ਮੈਚ ਛੱਡ ਕੇ ਉਸ ਦੇ ਨਾਲ ਰਹਿਣਾ ਚਾਹੁੰਦੇ ਹਨ। ਆਪਣੀ ਬੇਟੀ ਦੇ ਜਨਮਦਿਨ ਕਾਰਨ ਵਿਰਾਟ ਕੋਹਲੀ ਨੇ ਪਹਿਲੇ ਟੀ-20 ਮੈਚ ਤੋਂ ਬ੍ਰੇਕ ਲੈ ਲਿਆ ਹੈ।
-
Happy Birthday Virat Kohli 's heartbeat, Vamika ❤️pic.twitter.com/coKiNBYrRf
— KRISHNA (@KrishnaVK_18) January 11, 2024 " class="align-text-top noRightClick twitterSection" data="
">Happy Birthday Virat Kohli 's heartbeat, Vamika ❤️pic.twitter.com/coKiNBYrRf
— KRISHNA (@KrishnaVK_18) January 11, 2024Happy Birthday Virat Kohli 's heartbeat, Vamika ❤️pic.twitter.com/coKiNBYrRf
— KRISHNA (@KrishnaVK_18) January 11, 2024
ਤਿੰਨ ਸਾਲ ਦੀ ਹੋਈ ਵਾਮਿਕਾ: ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ। ਚਾਰ ਸਾਲ ਬਾਅਦ 11 ਜਨਵਰੀ 2021 ਨੂੰ ਵਾਮਿਕਾ ਕੋਹਲੀ ਦਾ ਜਨਮ ਹੋਇਆ। ਅੱਜ ਵਾਮਿਕਾ ਨੇ 3 ਸਾਲ ਪੂਰੇ ਕਰ ਲਏ ਹਨ। ਅਜਿਹੇ 'ਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਪਣੀ ਬੇਟੀ ਦਾ ਜਨਮਦਿਨ ਇਕੱਠੇ ਮਨਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਵਿਰਾਟ ਕੋਹਲੀ 14 ਜਨਵਰੀ ਨੂੰ ਇੰਦੌਰ 'ਚ ਹੋਣ ਵਾਲੇ ਦੂਜੇ ਟੀ-20 ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜ ਜਾਣਗੇ।
-
Happy Birthday Vamika 👸✨❤ pic.twitter.com/tu8ZfQ4KRX
— Virat Kohli 🍥 (@imVKohji) January 11, 2024 " class="align-text-top noRightClick twitterSection" data="
">Happy Birthday Vamika 👸✨❤ pic.twitter.com/tu8ZfQ4KRX
— Virat Kohli 🍥 (@imVKohji) January 11, 2024Happy Birthday Vamika 👸✨❤ pic.twitter.com/tu8ZfQ4KRX
— Virat Kohli 🍥 (@imVKohji) January 11, 2024
- ਮੁਹਾਲੀ 'ਚ ਅਫਗਾਨਿਸਤਾਨ ਨਾਲ ਟੀਮ ਇੰਡੀਆ ਦਾ ਮੁਕਾਬਲਾ ਅੱਜ, ਮੁਕਾਬਲੇ ਤੋਂ ਪਹਿਲਾਂ ਖਿਡਾਰੀਆਂ ਨੇ ਬਹਾਇਆ ਪਸੀਨਾ
- ਵਿਰਾਟ ਕੋਹਲੀ ਅਫਗਾਨਿਸਤਾਨ ਖਿਲਾਫ ਨਹੀਂ ਖੇਡਣਗੇ ਪਹਿਲਾ ਮੈਚ, ਰੋਹਿਤ ਅਤੇ ਜੈਸਵਾਲ ਕਰਨਗੇ ਓਪਨਿੰਗ
- ਅਫਗਾਨਿਸਤਾਨ ਖਿਲਾਫ਼ ਪਹਿਲੇ ਟੀ-20 ਦੇ ਪਲੇਇੰਗ 11 'ਚ ਰੋਹਿਤ ਸ਼ਰਮਾ ਕਿਹੜੇ ਖਿਡਾਰੀਆਂ ਨੂੰ ਦੇਣਗੇ ਮੌਕਾ, ਜਾਣੋ
-
Happy Birthday Vamika 👸✨❤ pic.twitter.com/6TbkRWtObI
— Virat Kohli 🍥 (@imVKohji) January 11, 2024 " class="align-text-top noRightClick twitterSection" data="
">Happy Birthday Vamika 👸✨❤ pic.twitter.com/6TbkRWtObI
— Virat Kohli 🍥 (@imVKohji) January 11, 2024Happy Birthday Vamika 👸✨❤ pic.twitter.com/6TbkRWtObI
— Virat Kohli 🍥 (@imVKohji) January 11, 2024
ਵਿਰਾਟ ਅਤੇ ਅਨੁਸ਼ਕਾ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਉਂਦੇ: ਵਿਰਾਟ ਅਤੇ ਅਨੁਸ਼ਕਾ ਆਪਣੀ ਬੇਟੀ ਵਾਮਿਕਾ ਦਾ ਚਿਹਰਾ ਸੋਸ਼ਲ ਮੀਡੀਆ 'ਤੇ ਨਹੀਂ ਦਿਖਾਉਣਾ ਚਾਹੁੰਦੇ ਹਨ। ਬੇਟੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਆਪਣੀ ਬੇਟੀ ਦਾ ਚਿਹਰਾ ਨਾ ਦਿਖਾਉਣ ਦੀ ਅਪੀਲ ਵੀ ਕੀਤੀ ਸੀ। ਦੋਵੇਂ ਆਪਣੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ, ਪਰ ਇਨ੍ਹਾਂ ਤਸਵੀਰਾਂ 'ਚ ਵਾਮਿਕਾ ਦਾ ਚਿਹਰਾ ਕਦੇ ਨਜ਼ਰ ਨਹੀਂ ਆਉਂਦਾ। ਦੋਵੇਂ ਇਸ ਗੱਲ ਦਾ ਖਾਸ ਖਿਆਲ ਰੱਖਦੇ ਹਨ। ਅਜਿਹੇ 'ਚ ਅੱਜ ਦੋਵੇਂ ਵਾਮਿਕਾ ਦਾ ਤੀਜਾ ਜਨਮਦਿਨ ਬੜੀ ਸਾਦਗੀ ਨਾਲ ਮਨਾਉਣਗੇ। ਵਾਮਿਕਾ ਦੇ ਜਨਮ ਦਿਨ ਅਤੇ ਜਸ਼ਨਾਂ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ।