ਨਵੀਂ ਦਿੱਲੀ: ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਕੰਗਾਰੂਆਂ ਨੇ ਆਪਣਾ ਛੇਵਾਂ ਵਿਸ਼ਵ ਕੱਪ ਖਿਤਾਬ ਵੀ ਜਿੱਤ ਲਿਆ ਹੈ। ਇਸ ਮੈਚ 'ਚ ਆਸਟ੍ਰੇਲੀਆ ਦੇ ਦੋ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੇ ਰਿਕਾਰਡ ਆਪਣੇ ਨਾਂ ਕੀਤੇ। ਇਹ ਦੋਵੇਂ ਖਿਡਾਰੀ ਕੋਈ ਹੋਰ ਨਹੀਂ ਬਲਕਿ ਟ੍ਰੇਵਿਡ ਹੈੱਡ ਅਤੇ ਐਡਮ ਜ਼ੈਂਪਾ ਹਨ।
ਟ੍ਰੈਵਿਸ ਹੈੱਡ ਆਸਟ੍ਰੇਲੀਆ ਦੇ ਤੀਜੇ ਬੱਲੇਬਾਜ਼ ਬਣ ਗਏ ਹਨ: ਟ੍ਰੈਵਿਸ ਹੈੱਡ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਯੋਜਿਤ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ 'ਚ ਭਾਰਤ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਮੈਚ 'ਚ ਹੈੱਡ ਨੇ 120 ਗੇਂਦਾਂ ਦਾ ਸਾਹਮਣਾ ਕੀਤਾ ਅਤੇ 15 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 137 ਦੌੜਾਂ ਬਣਾਈਆਂ। ਉਸ ਨੇ 94 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਵਿਸ਼ਵ ਕੱਪ ਫਾਈਨਲ 'ਚ ਸੈਂਕੜਾ ਲਗਾਉਣ ਵਾਲਾ ਆਸਟ੍ਰੇਲੀਆ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ।
- ਅਹਿਮਦਾਬਾਦ 'ਚ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਚ ਵੜਿਆ ਫਲਸਤੀਨੀ ਸਮਰਥਕ, ਪਹੁੰਚਿਆ ਵਿਰਾਟ ਦੇ ਕਰੀਬ, ਜਾਣੋ ਅੱਗੇ ਕੀ ਹੋਇਆ...
- ਕੋਹਲੀ ਨੇ ਬਣਾਇਆ ਇੱਕ ਹੋਰ ਵੱਡਾ ਰਿਕਾਰਡ, ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
- ਨੀਲੇ ਸਮੁੰਦਰ ਵਾਂਗ ਦਿਖਾਈ ਦਿੰਦਾ ਹੈ ਨਰਿੰਦਰ ਮੋਦੀ ਸਟੇਡੀਅਮ, ਵੇਖੋ ਅੱਜ ਦੀਆਂ 15 ਸ਼ਾਨਦਾਰ ਤਸਵੀਰਾਂ
ਉਨ੍ਹਾਂ ਤੋਂ ਪਹਿਲਾਂ ਐਡਮ ਗਿਲਕ੍ਰਿਸਟ ਅਤੇ ਰਿਕੀ ਪੋਂਟਿੰਗ ਨੇ ਕਪਤਾਨ ਦੇ ਤੌਰ 'ਤੇ ਆਸਟ੍ਰੇਲੀਆ ਲਈ ਵਿਸ਼ਵ ਕੱਪ ਫਾਈਨਲ 'ਚ ਸੈਂਕੜੇ ਲਗਾਏ ਸਨ। ਰਿਕੀ ਪੋਂਟਿੰਗ ਨੇ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਵਿੱਚ ਭਾਰਤ ਵਿਰੁੱਧ 2003 ਵਿਸ਼ਵ ਕੱਪ ਫਾਈਨਲ ਵਿੱਚ ਸੈਂਕੜਾ ਲਗਾਇਆ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਖਿਡਾਰੀ ਬਣ ਗਿਆ। ਪੌਂਟਿੰਗ ਤੋਂ ਬਾਅਦ ਐਡਮ ਗਿਲਕ੍ਰਿਸਟ ਨੇ ਬਾਰਬਾਡੋਸ ਦੇ ਬ੍ਰਿਜਟਾਊਨ 'ਚ ਵਿਸ਼ਵ ਕੱਪ 2007 ਦੇ ਫਾਈਨਲ 'ਚ ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾਇਆ ਸੀ। ਇਸ ਮੈਚ ਵਿੱਚ ਉਸ ਨੇ 129 ਗੇਂਦਾਂ ਵਿੱਚ 149 ਦੌੜਾਂ ਦੀ ਪਾਰੀ ਖੇਡੀ।
ਐਡਮ ਜ਼ੈਂਪਾ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ: ਆਸਟਰੇਲੀਆ ਦੇ ਲੈੱਗ ਸਪਿਨਰ ਐਡਮ ਜ਼ਾਂਪਾ ਨੇ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਇੱਕ ਸਪਿਨ ਗੇਂਦਬਾਜ਼ ਵਜੋਂ ਇੱਕ ਹੀ ਐਡੀਸ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸ਼੍ਰੀਲੰਕਾ ਦੇ ਮਹਾਨ ਸਪਿਨ ਗੇਂਦਬਾਜ਼ ਮੁਥੱਈਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਐਡਮ ਜ਼ੈਂਪਾ ਨੇ ਵਿਸ਼ਵ ਕੱਪ 2023 ਦੇ 11 ਮੈਚਾਂ ਵਿੱਚ 23 ਵਿਕਟਾਂ ਲਈਆਂ ਸਨ। ਜਦੋਂ ਕਿ ਮੁਰਲੀਧਰਨ ਨੇ 2007 ਵਿਸ਼ਵ ਕੱਪ ਵਿੱਚ 10 ਮੈਚਾਂ ਵਿੱਚ 23 ਵਿਕਟਾਂ ਲਈਆਂ ਸਨ।
ਐਡਮ ਜ਼ਾਂਪਾ ਨੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤ ਖ਼ਿਲਾਫ਼ 1 ਵਿਕਟ ਹਾਸਲ ਕੀਤੀ ਅਤੇ ਇਸ ਨਾਲ ਉਨ੍ਹਾਂ ਨੇ ਮੁਰਲੀਧਰਨ ਦੀ ਬਰਾਬਰੀ ਕਰ ਲਈ। ਇਸ ਦੇ ਨਾਲ ਉਹ ਵਨਡੇ ਵਿਸ਼ਵ ਕੱਪ ਵਿੱਚ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਮੁਰਲੀਧਰਨ ਦੇ ਨਾਲ ਸਾਂਝੇ ਤੌਰ 'ਤੇ ਸਪਿਨ ਗੇਂਦਬਾਜ਼ ਬਣ ਗਏ ਹਨ। 2077 ਵਿਸ਼ਵ ਕੱਪ 'ਚ ਆਸਟ੍ਰੇਲੀਆ ਦੇ ਬ੍ਰੈਡ ਹੌਗ ਅਤੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ 21-21 ਵਿਕਟਾਂ ਨਾਲ ਦੂਜੇ ਸਥਾਨ 'ਤੇ ਹਨ। ਜ਼ੈਂਪਾ 23 ਵਿਕਟਾਂ ਦੇ ਨਾਲ ਵਨਡੇ ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਹੈ।