ਮੁੰਬਈ: ਭਾਰਤੀ ਮਹਿਲਾ ਕ੍ਰਿਕਟ ਟੀਮ (indian women cricket team ) ਨੇ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਦੀ ਟੀਮ ਨੂੰ ਹਰਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 6 ਵਿਕਟਾਂ ਦੇ ਨੁਕਸਾਨ ਉੱਤੇ 142 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ਉੱਤੇ 146 ਦੌੜਾਂ ਬਣਾਈਆਂ। ਦੂਜੇ ਟੀ-20 ਮੈਚ ਵਿੱਚ ਭਾਰਤੀ ਓਪਨਰ ਬੱਲੇਬਾਜ਼ ਸਮ੍ਰਿਤੀ ਮੰਦਾਨਾ (Smriti Mandhana innings against England) ਨੇ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਟੀ-20 ਮੈਚ ਵਿੱਚ ਭਾਰਤੀ ਟੀਮ ਨੂੰ ਨੌਂ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਿੰਨ ਮੈਚਾਂ ਦੀ ਲੜੀ ਵਿੱਚ ਆਪਣੀ ਉਮੀਦ ਬਰਕਰਾਰ ਰੱਖਣ ਲਈ ਭਾਰਤੀ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਇੰਗਲੈਂਡ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 142 ਦੌੜਾਂ ਬਣਾਈਆਂ ਸਨ। ਮੇਜ਼ਬਾਨ ਟੀਮ ਲਈ ਫ੍ਰੇਯਾ ਕੇਮਪ ਨੇ 51 ਦੌੜਾਂ ਬਣਾਈਆਂ, ਜਦਕਿ ਮਾਯਾ ਬਾਊਚੀਅਰ ਨੇ 34 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗਾ ਨਹੀਂ ਖੇਡ ਸਕਿਆ। ਭਾਰਤ ਲਈ ਸਨੇਹ ਰਾਣਾ ਨੇ ਤਿੰਨ, ਰੇਣੂਕਾ ਸਿੰਘ ਅਤੇ ਦੀਪਤੀ ਸ਼ਰਮਾ ਨੇ ਇੱਕ-ਇੱਕ ਵਿਕਟ ਲਈ। ਭਾਰਤ ਦੇ ਮੈਚ ਜਿੱਤਣ ਤੋਂ ਬਾਅਦ ਤਿੰਨ (Series tied at one) ਮੈਚਾਂ ਦੀ ਲੜੀ ਇੱਕ-ਇੱਕ ਨਾਲ ਬਰਾਬਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਚੇਨਈ ਓਪਨ ਵਿੱਚ ਕਰਮਨ ਕੌਰ ਥਾਂਦੀ ਦਾ ਸ਼ਾਨਦਾਰ ਪ੍ਰਦਰਸ਼ਨ
143 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਹਾਲਾਂਕਿ ਸ਼ੈਫਾਲੀ ਵਰਮਾ 20 ਦੌੜਾਂ ਬਣਾ ਕੇ ਆਊਟ ਹੋ ਗਈ ਪਰ ਉਦੋਂ ਤੱਕ ਪਾਵਰਪਲੇ ਵਿੱਚ ਟੀਮ 55 ਦੌੜਾਂ ਬਣਾ ਚੁੱਕੀ ਸੀ। ਭਾਰਤ ਦੀ ਦੂਜੀ ਵਿਕਟ 77 ਦੌੜਾਂ ਉੱਤੇ ਡਿੱਗੀ ਜਦੋਂ ਦਿਆਲਨ ਹੇਮਲਤਾ 9 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਅਟੁੱਟ ਸਾਂਝੇਦਾਰੀ ਹੋਈ ਅਤੇ ਟੀਮ ਨੇ 16.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।