ਲੰਡਨ: ਆਲਰਾਉਂਡਰ ਬੇਨ ਸਟੋਕਸ ਜੁਲਾਈ ਤੋਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਦੂਰ ਹਨ। ਕਿਉਂਕਿ ਉਹ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹਨ। ਸਟੋਕਸ ਭਾਰਤ ਵਿਰੁੱਧ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਵੀ ਹਿੱਸਾ ਨਹੀਂ ਹੈ ਅਤੇ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਆਈਪੀਐਲ 2021 ਦੇ ਦੂਜੇ ਪੜਾਅ ਤੋਂ ਵੀ ਖੁੰਝ ਜਾਵੇਗਾ।ਰਾਜਸਥਾਨ ਰਾਇਲਜ਼ ਨੇ ਸਟੋਕਸ ਦੀ ਜਗ੍ਹਾ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਸ਼ਾਨੇ ਥਾਮਸ ਨੂੰ ਸ਼ਾਮਲ ਕੀਤਾ ਹੈ।
ਡੇਲੀ ਮੇਲ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ ਸਟੋਕਸ ਅਗਲੇ ਮਹੀਨੇ ਹੋਣ ਵਾਲੇ ਟੀ -20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਦੁਬਈ ਰਵਾਨਾ ਹੋਣਗੇ। ਪਰ ਇਹ ਅਜੇ ਸਪਸ਼ਟ ਨਹੀਂ ਹੈ। ਜਦਕਿ ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਹੈ ਕਿ ਉਹ ਫਿਲਹਾਲ ਕ੍ਰਿਕਟ ਬਾਰੇ ਨਹੀਂ ਸੋਚ ਰਹੇ।
ਟੀ -20 ਵਿਸ਼ਵ ਲਈ ਖਿਡਾਰੀਆਂ ਦੇ ਨਾਵਾਂ ਦੀ ਘੋਸ਼ਣਾ ਕਰਨ ਦੀ ਆਖ਼ਰੀ ਤਾਰੀਖ਼ 10 ਸਤੰਬਰ ਹੈ ਅਤੇ ਇੰਗਲੈਂਡ ਦੇ ਚੋਣਕਾਰ ਇਸ ਹਫ਼ਤੇ 15 ਮੈਂਬਰੀ ਖਿਡਾਰੀਆਂ ਅਤੇ ਤਿੰਨ ਰਿਜ਼ਰਵ ਖਿਡਾਰੀਆਂ ਦੇ ਨਾਵਾਂ ਦੀ ਘੋਸ਼ਣਾ ਕਰਨ ਲਈ ਮਿਲ ਸਕਦੇ ਹਨ। ਟੀਮ ਬਾਰੇ ਘੋਸ਼ਣਾ 9 ਸਤੰਬਰ ਤੱਕ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:- ਉਮੇਸ਼ ਯਾਦਵ ਬਣੇ 150 ਟੈਸਟ ਵਿਕਟਾਂ ਲੈਣ ਵਾਲੇ ਛੇਵੇਂ ਭਾਰਤੀ ਤੇਜ਼ ਗੇਂਦਬਾਜ਼