ਨਵੀਂ ਦਿੱਲੀ: ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20, ਵਨਡੇ ਅਤੇ ਟੈਸਟ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਟੇਂਬਾ ਬਾਵੁਮਾ ਨੂੰ ਟੀ-20 ਅਤੇ ਵਨਡੇ ਦੀ ਕਪਤਾਨੀ ਤੋਂ ਹਟਾ ਕੇ ਏਡਨ ਮਾਰਕਰਮ ਨੂੰ ਕਮਾਨ ਸੌਂਪ ਕੇ ਹੈਰਾਨੀਜਨਕ ਫੈਸਲਾ ਲਿਆ ਹੈ, ਜਦਕਿ ਬਾਵੁਮਾ ਟੈਸਟ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਹ ਦੌਰਾ 10 ਦਸੰਬਰ ਤੋਂ 7 ਜਨਵਰੀ ਤੱਕ ਜਾਰੀ ਰਹੇਗਾ।
ਭਾਰਤੀ ਟੀਮ ਦਾ ਦੱਖਣੀ ਅਫਰੀਕਾ ਦੌਰਾ 10 ਦਸੰਬਰ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਇਸ ਦੌਰੇ 'ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ, ਜੋ 10 ਤੋਂ 14 ਦਸੰਬਰ ਤੱਕ ਆਯੋਜਿਤ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਤਿੰਨ ਵਨਡੇ ਮੈਚਾਂ ਦੀ ਲੜੀ ਹੋਵੇਗੀ, ਜੋ 17 ਤੋਂ 21 ਦਸੰਬਰ ਤੱਕ ਹੋਵੇਗੀ। ਇਸ ਦੌਰੇ ਦਾ ਅੰਤ ਦੋ ਟੈਸਟ ਮੈਚਾਂ ਦੀ ਲੜੀ ਨਾਲ ਹੋਵੇਗਾ। ਇਹ ਦੋਵੇਂ ਟੈਸਟ ਮੈਚ 26 ਦਸੰਬਰ ਤੋਂ 7 ਜਨਵਰੀ ਤੱਕ ਖੇਡੇ ਜਾਣਗੇ।
-
✈️ Touchdown Bengaluru! #TeamIndia are here for the 5⃣th & final #INDvAUS T20I 👌👌@IDFCFIRSTBank pic.twitter.com/Do8dCnpkuF
— BCCI (@BCCI) December 2, 2023 " class="align-text-top noRightClick twitterSection" data="
">✈️ Touchdown Bengaluru! #TeamIndia are here for the 5⃣th & final #INDvAUS T20I 👌👌@IDFCFIRSTBank pic.twitter.com/Do8dCnpkuF
— BCCI (@BCCI) December 2, 2023✈️ Touchdown Bengaluru! #TeamIndia are here for the 5⃣th & final #INDvAUS T20I 👌👌@IDFCFIRSTBank pic.twitter.com/Do8dCnpkuF
— BCCI (@BCCI) December 2, 2023
ਦੱਖਣੀ ਅਫਰੀਕਾ ਦੀ ਟੀ-20 ਟੀਮ: ਏਡਨ ਮਾਰਕਰਮ (ਕਪਤਾਨ), ਓਟਨਿਲ ਬਾਰਟਮੈਨ, ਮੈਥਿਊ ਬ੍ਰਿਟਜ਼ਕੇ, ਨੰਦਰੇ ਬਰਗਰ, ਜੈਰਾਲਡ ਕੋਏਟਜ਼ੀ, ਡੋਨੋਵਨ ਫਰੇਰਾ, ਰੀਜ਼ਾ ਹੈਂਡਰਿਕਸ, ਮਾਰਕੋ ਜੈਨਸਨ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਨਗੀਦੀ, ਅੰਦਿਲੇ ਫੇਲੁਕਵਾਯੋ, ਤਾਰੇਜ ਸ਼ਮਸੀ, ਟ੍ਰਿਸਟਨ ਸਟੱਬਸ, ਲਿਜ਼ਾਡ ਵਿਲੀਅਮਜ਼।
ਦੱਖਣੀ ਅਫਰੀਕਾ ਦੀ ODI ਟੀਮ: ਏਡਨ ਮਾਰਕਰਮ (ਕਪਤਾਨ), ਓਟਨਿਲ ਬਾਰਟਮੈਨ, ਨੰਦਰੇ ਬਰਗਰ, ਟੋਨੀ ਡੀਜੋਰਜ਼ੀ, ਰੀਜ਼ਾ ਹੈਂਡਰਿਕਸ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਮਪੋਂਗਵਾਨਾ, ਡੇਵਿਡ ਮਿਲਰ, ਵਿਆਨ ਮਲਡਰ, ਅੰਦਿਲੇ ਫੇਲੁਕਵਾਯੋ, ਤਾਰੇਜ ਸ਼ਮਸੀ, ਰਾਸੀ ਵੈਨ ਡੇਰ ਡੁਸਨ, ਕਾਇਲ ਵੇਰਿਨ, ਲਿਜ਼ਾਡ ਵਿਲੀਅਮਜ਼।
ਦੱਖਣੀ ਅਫਰੀਕਾ ਦੀ ਟੈਸਟ ਟੀਮ: ਤੇਂਬਾ ਬਾਵੁਮਾ (ਕਪਤਾਨ), ਡੇਵਿਡ ਬੇਡਿੰਘਮ, ਨੰਦਰੇ ਬਰਗਰ, ਜੈਰਾਲਡ ਕੋਏਟਜ਼ੀ, ਟੋਨੀ ਡੀਜੋਰਜ਼ੀ, ਡੀਨ ਐਲਗਰ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਏਡਨ ਮਾਰਕਰਮ, ਵਿਆਨ ਮੁਲਡਰ, ਲੁੰਗੀ ਨਗੀਦੀ, ਕੀਗਨ ਪੀਟਰਸਨ, ਕਾਗਿਸੋ ਰਬਾਦਾ, ਟ੍ਰਿਸਟਨ ਸਟੱਬਸ, ਕਾਇਲ ਵੇਰਿਨ।
- India Vs Australia T20 : ਭਾਰਤ ਨੇ 4-1 ਨਾਲ ਜਿੱਤੀ ਸੀਰੀਜ, 5ਵੇਂ ਟੀ-20 ਵਿੱਚ ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ
- ਵੀਡੀਓ 'ਚ ਦਿਖਾਈ ਦਿੱਤਾ ਕੈਪਟਨ ਸੂਰਿਆਕੁਮਾਰ ਯਾਦਵ ਦਾ ਮਜ਼ਾਕੀਆ ਅੰਦਾਜ਼, ਸੁੰਦਰ ਤੇ ਕ੍ਰਿਸ਼ਨਾ ਨੇ ਦਿੱਤੇ ਮਜ਼ਾਕੀਆ ਜਵਾਬ
- IND vs AUS 5th T20 Match: ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ ਦਿੱਤਾ 161 ਦੌੜਾਂ ਦਾ ਟੀਚਾ, ਸ਼੍ਰੇਅਸ ਅਈਅਰ ਨੇ ਜੜਿਆ ਸ਼ਾਨਦਾਰ ਅਰਧ ਸੈਂਕੜਾ
ਟੀ-20 ਸੀਰੀਜ਼ ਦਾ ਸਮਾਂ
- 10 ਦਸੰਬਰ – ਪਹਿਲਾ ਟੀ-20 – ਡਰਬਨ
- 12 ਦਸੰਬਰ – ਦੂਜਾ ਟੀ-20 – ਕੇਬੇਰਾ
- 14 ਦਸੰਬਰ – ਤੀਜਾ ਟੀ-20 – ਜੋਹਾਨਸਬਰਗ
ਵਨਡੇ ਸੀਰੀਜ਼ ਦਾ ਸਮਾਂ-ਸਾਰਣੀ
- 17 ਦਸੰਬਰ – ਪਹਿਲਾ ਵਨਡੇ – ਜੋਹਾਨਸਬਰਗ
- 19 ਦਸੰਬਰ – ਦੂਜਾ ਵਨਡੇ – ਕੇਬੇਰਾ
- 21 ਦਸੰਬਰ – ਤੀਜਾ ਵਨਡੇ – ਪਾਰਲ
ਟੈਸਟ ਲੜੀ ਅਨੁਸੂਚੀ
- 26–30 ਦਸੰਬਰ – ਪਹਿਲਾ ਟੈਸਟ – ਸੈਂਚੁਰੀਅਨ
- 3-7 ਜਨਵਰੀ - ਦੂਜਾ ਟੈਸਟ - ਕੇਪ ਟਾਊਨ