ਲੰਡਨ: ਭਾਰਤੀ ਟੈਸਟ ਟੀਮ ਦੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਲੱਤ ਦੇ ਹੇਠਲੇ ਹਿੱਸੇ ’ਤੇ ਸੱਟ ਲੱਗਣ ਕਾਰਨ ਜ਼ਖਮੀ ਹਨ ਜਿਸ ਕਾਰਨ ਉਹ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਤੋਂ ਬਾਹਰ ਹੋ ਸਕਦੇ ਹਨ। ਦੱਸ ਦਈਏ ਕਿ ਪਹਿਲਾ ਟੈਸਟ
ਪਹਿਲਾ ਟੈਸਟ 4 ਅਗਸਤ ਤੋਂ ਨਾਟਿੰਘਮ ਵਿੱਚ ਸ਼ੁਰੂ ਹੋ ਰਿਹਾ ਹੈ, ਅਤੇ 21 ਸਾਲਾ ਸ਼ੁਭਮਨ ਗਿੱਲ ਜਲਦ ਤੋਂ ਜਲਧ ਫਿੱਟ ਹੋਣ ਦੀ ਲੜਾਈ ਲੜ ਰਹੇ ਹਨ।
ਇੱਕ ਅਧਿਕਾਰਿਤ ਜਾਣਕਾਰੀ ਮੁਤਾਬਿਕ ਸ਼ੁਭਮਨ ਗਿੱਲ ਸ਼ਾਇਦ ਲੱਤ ਦੇ ਹੇਠਲੇ ਹਿੱਸੇ ’ਚ ਸੱਟ ਲੱਗਣ ਕਾਰਨ ਪਹਿਲਾਂ ਟੈਸਟ ਗੁਆ ਸਕਦੇ ਹਨ, ਫਿਲਹਾਲ ਇਹ ਕਿਹਾ ਨਹੀਂ ਜਾ ਸਕਦਾ ਕਿ ਉਹ ਸੀਰੀਜ਼ ਦੇ ਬਾਕੀ ਮੈਂਚ ’ਚ ਮੌਜੂਦ ਰਹਿਣਗੇ ਜਾਂ ਨਹੀਂ।
ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਅਸਫਲ ਰਹੇ ਸ਼ੁਭਮਨ ਗਿੱਲ ਨੇ 28 ਅਤੇ 8 ਰਨ ਬਣਾ ਕੇ ਸਿਰਫ ਅੱਠ ਟੈਸਟ ਮੈਚ ਖੇਡੇ ਹਨ ਅਤੇ ਉਨ੍ਹਾਂ ਦਾ ਔਸਤਨ 31.84 ਹੈ। ਗਿੱਲ ਨੇ ਆਸਟ੍ਰੇਲੀਆ ’ਚ ਭਾਰਤ ਦੇ ਜੇਤੂ ਟੈਸਟ ਅਭਿਆਨ ਚ ਦੋ ਸਣੇ ਤਿੰਨ ਅਰਧਸ਼ਤਕ ਬਣਾਏ ਹਨ।
ਸਾਬਕਾ ਚੋਣਕਰਤਾ ਗਗਨ ਖੋੜਾ ਨੇ ਕਿਹਾ ਹੈ ਕਿ ਸ਼ੁਭਮਨ ਗਿੱਲ ਨੂੰ ਓਪਨਿੰਗ ਦੇਣ ਦੀ ਬਜਾਏ ਮੱਧ ’ਚ ਸ਼ਾਮਲ ਕਰ ਦੇਣਾ ਚਾਹੀਦਾ ਹੈ।
ਕਾਬਿਲੇਗੌਰ ਹੈ ਕਿ ਭਾਰਤ ਦੇ ਕੋਲ ਮਯੰਕ ਅਗਰਵਾਲ ਅਤੇ ਕੇਐਲ ਰਾਹੁਲ ਦੇ ਰੂਪ ਚ ਰਿਜ਼ਰਵ ਓਪਨਰ ਹਨ, ਜੋ ਰੋਹਿਤ ਸ਼ਰਮਾ ਦੇ ਨਾਲ ਨਹੀਂ ਗੇਂਦ ਦਾ ਸਾਹਮਣਾ ਕਰਨ ਸਕਦੇ ਹਨ। ਉਨ੍ਹਾਂ ਦੇ ਕੋਲ ਸਟੈਂਡਬਾਏ ਖਿਡਾਰੀਆਂ ਚ ਬੰਗਾਲ ਦੇ ਓਪਨਰ ਬੱਲੇਬਾਜ ਅਭਿਮਨਯੂ ਈਸ਼ਵਰਨ ਵੀ ਸ਼ਾਮਲ ਹਨ।
ਇਹ ਵੀ ਪੜੋ: ਟੋਕਿਓ ਓਲੰਪਿਕ 2021: ਡਿਸਕਸ ਥ੍ਰੋ ’ਚ ਸੀਮਾ ਪੂਨੀਆ ਨੇ ਕੀਤਾ ਕੁਆਲੀਫਾਈ