ਨਵੀਂ ਦਿੱਲੀ: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵਿਚਾਲੇ ਤਲਾਕ ਦੀ ਖਬਰ ਇਕ ਵਾਰ ਫਿਰ ਮੀਡੀਆ ਦੀਆਂ ਸੁਰਖੀਆਂ 'ਚ ਆ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ ਅਤੇ ਉਹ ਵੱਖ ਹੋ ਗਏ ਹਨ। ਇਸ ਖਬਰ ਨੂੰ ਉਸ ਸਮੇਂ ਹਵਾ ਮਿਲਣ ਲੱਗੀ ਹੈ ਜਦੋਂ ਸ਼ੋਏਬ ਮਲਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਵੱਡਾ ਬਦਲਾਅ ਕੀਤਾ ਹੈ। ਉਥੋਂ ਸਾਨੀਆ ਮਿਰਜ਼ਾ ਦਾ ਨਾਂ ਮਿਟ ਗਿਆ ਹੈ।
ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਸ਼ੋਏਬ ਮਲਿਕ ਨੇ ਆਪਣੇ ਇੰਸਟਾਗ੍ਰਾਮ ਬਾਇਓ ਤੋਂ 'ਸਾਨੀਆ ਮਿਰਜ਼ਾ ਦੇ ਪਤੀ' ਸ਼ਬਦ ਨੂੰ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਇੰਸਟਾਗ੍ਰਾਮ ਬਾਇਓ 'ਚ 'ਸੁਪਰ ਵੂਮੈਨ ਸਾਨੀਆ ਮਿਰਜ਼ਾ ਦਾ ਪਤੀ' ਲਿਖਿਆ ਸੀ ਪਰ ਹੁਣ ਮਲਿਕ ਨੇ ਬਾਇਓ ਨੂੰ ਬਦਲ ਦਿੱਤਾ ਹੈ ਅਤੇ 'ਸਾਨੀਆ ਮਿਰਜ਼ਾ ਦਾ ਪਤੀ' ਹੋਣ ਦੀ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਦੋਵਾਂ ਵਿਚਾਲੇ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ ਪਰ ਅਜੇ ਤੱਕ ਦੋਵਾਂ 'ਚੋਂ ਕਿਸੇ ਵੀ ਧਿਰ ਵੱਲੋਂ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
- Ishan Kishan Record: 3 ਅਰਧ ਸੈਂਕੜੇ ਜੜਨ ਮਗਰੋਂ ਇਨ੍ਹਾਂ ਖਿਡਾਰੀਆਂ ਦੇ ਗਰੁੱਪ 'ਚ ਹੋਏ ਸ਼ਾਮਲ ਈਸ਼ਾਨ ਕਿਸ਼ਨ
- India vs West Indies: ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਨੇ ਵੈਸਟਇੰਡੀਜ਼ ਬੋਰਡ ਦੀਆਂ ਕਮੀਆਂ ਨੂੰ ਸੂਚੀਬੱਧ ਕੀਤਾ
- ਮਾਨ ਸਾਬ੍ਹ!, ਇਨ੍ਹਾਂ ਵੱਲ ਵੀ ਸਵੱਲੀ ਝਾਤ ਮਾਰੋ...ਅੰਤਰਰਾਸ਼ਟਰੀ ਪੱਧਰ ਦੇ ਰਿਕਾਰਡ ਜੜਨ ਵਾਲੀ ਪਿਓ ਧੀ ਦੀ ਜੋੜੀ ਨੂੰ ਘਰ ਦੀਆਂ ਆਰਥਿਕ ਮਜ਼ਬੂਰੀਆਂ ਨੇ ਝੰਭਿਆ
ਤੁਹਾਨੂੰ ਯਾਦ ਹੋਵੇਗਾ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਵਿਆਹ ਵੀ ਕਾਫੀ ਮਸ਼ਹੂਰ ਹੋਇਆ ਸੀ। ਦੋਵਾਂ ਦਾ ਵਿਆਹ 2010 'ਚ ਹੋਇਆ ਸੀ। ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਨੇ ਵਿਆਹ ਤੋਂ ਪਹਿਲਾਂ 5 ਮਹੀਨੇ ਇੱਕ ਦੂਜੇ ਨੂੰ ਡੇਟ ਕੀਤਾ ਸੀ। ਸ਼ੋਏਬ ਮਲਿਕ ਅਤੇ ਸਾਨੀਆ ਨੇ ਵਿਆਹ ਦੇ 8 ਸਾਲ ਬਾਅਦ 30 ਅਕਤੂਬਰ ਨੂੰ ਬੇਟੇ ਇਜ਼ਹਾਨ ਨੂੰ ਜਨਮ ਦਿੱਤਾ ਸੀ।