ਨਵੀਂ ਦਿੱਲੀ : ਕ੍ਰਿਕਟਰ ਰਿਸ਼ਭ ਪੰਤ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਹਨ, ਜਿੱਥੇ ਉਨ੍ਹਾਂ ਦੀ (Rishabh Pant) ਸਰਜਰੀ ਕੀਤੀ ਗਈ ਹੈ। ਭਾਰਤੀ ਵਿਕਟਕੀਪਰ ਬੱਲੇਬਾਜ਼ ਪੰਤ ਦੇ ਸੱਜੇ ਗੋਡੇ ਦੇ ਲਿਗਾਮੈਂਟ ਦਾ ਆਪਰੇਸ਼ਨ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਪੰਤ ਦਾ ਅੰਧੇਰੀ ਵੈਸਟ ਦੇ ਇਕ ਹਸਪਤਾਲ ਵਿਚ ਆਪਰੇਸ਼ਨ ਕੀਤਾ ਗਿਆ ਸੀ।
ਡਾ.ਦਿਨਸ਼ਾਵ ਪਾਰਦੀਵਾਲਾ ਨੇ ਪੰਤ ਦਾ ਆਪਰੇਸ਼ਨ (Rishabh Pant Surgery) ਕੀਤਾ ਹੈ। ਡਾਕਟਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਸਵੇਰੇ 10.30 ਵਜੇ ਦੇ ਕਰੀਬ ਡਾਕਟਰ ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਨੇ ਪੰਤ ਦਾ ਆਪਰੇਸ਼ਨ ਕੀਤਾ, ਜੋ ਕਰੀਬ ਦੋ ਤੋਂ ਤਿੰਨ ਘੰਟੇ ਤੱਕ ਚੱਲਿਆ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲ (pant operation) ਗੋਪਨੀਯਤਾ ਕਾਰਨਾਂ ਕਰਕੇ ਫਿਲਹਾਲ ਉਨ੍ਹਾਂ ਦੀ ਸਿਹਤਯਾਬੀ ਦੀ ਪੁਸ਼ਟੀ ਨਹੀਂ ਕਰੇਗਾ।
ਬੀਸੀਸੀਆਈ ਕਰੇਗਾ ਬਿਆਨ ਜਾਰੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਖੁਦ ਇਸ ਸੰਬੰਧ 'ਚ ਬਿਆਨ ਜਾਰੀ ਕਰੇਗਾ। ਪੰਤ ਨੂੰ ਬੁੱਧਵਾਰ ਨੂੰ ਦੇਹਰਾਦੂਨ ਤੋਂ ਮੁੰਬਈ ਲਈ ਏਅਰਲਿਫਟ (Airlift from Dehradun to Mumbai) ਕੀਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਸ਼ੁਰੂਆਤੀ ਸਿਹਤ ਜਾਂਚ ਤੋਂ ਬਾਅਦ ਪੰਤ ਦੀ ਸ਼ੁੱਕਰਵਾਰ ਨੂੰ ਸਰਜਰੀ ਹੋਈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਸੱਟ ਤੋਂ ਉਭਰਨ 'ਚ ਕੁਝ ਮਹੀਨੇ ਲੱਗਣਗੇ।
ਸੜਕ ਹਾਦਸੇ ਚ ਹੋਏ ਸੀ ਜ਼ਖਮੀ: ਰਿਸ਼ਭ ਪੰਤ ਦਾ ਘਰ ਜਾਂਦੇ ਸਮੇਂ ਹੋਇਆ ਹਾਦਸਾ, ਦਿੱਲੀ ਤੋਂ ਰੁੜਕੀ 'ਚ ਆਪਣੇ ਘਰ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਰੁੜਕੀ ਨੇੜੇ ਨਰਸਨ ਵਿਖੇ ਉਸ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਕਾਰ ਨੂੰ ਵੀ ਅੱਗ ਲੱਗ ਗਈ। ਰਿਸ਼ਭ ਪੰਤ ਕਾਰ 'ਚੋਂ ਬਾਹਰ ਆਇਆ ਜਿਸ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਹਾਦਸਾ ਦੇਖ ਕੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਇਲਾਜ ਲਈ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ।
ਇਹ ਵੀ ਪੜ੍ਹੋ : ਖੇਤੀਬਾੜੀ ਤੋਂ ਬਾਅਦ ਹੁਣ ਹਾਕੀ ਦੇ ਮੈਦਾਨ 'ਚ ਧੂੜਾਂ ਪੱਟਦਾ ਹੈ ਹਰਮਨਪ੍ਰੀਤ, ਪੜ੍ਹੋ ਕਪਤਾਨੀ ਤੱਕ ਦਾ ਸਫ਼ਰ
ਪੰਤ ਮੂਲ ਰੂਪ ਵਿੱਚ ਪਿਥੌਰਾਗੜ੍ਹ ਦੇ ਰਹਿਣ ਵਾਲੇ ਹਨ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਪਰਿਵਾਰ ਮੂਲ ਰੂਪ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੀ ਗੰਗੋਲੀਹਾਟ ਤਹਿਸੀਲ ਦਾ ਵਸਨੀਕ ਹੈ। ਫਿਲਹਾਲ ਰਿਸ਼ਭ ਪੰਤ ਦਾ ਪਰਿਵਾਰ ਰੁੜਕੀ ਦੇ ਅਸ਼ੋਕ ਨਗਰ ਧੰਧੇੜਾ 'ਚ ਰਹਿੰਦਾ ਹੈ। ਇੱਥੋਂ ਹੀ ਪੰਤ ਨੇ ਕ੍ਰਿਕਟ ਦੇ ਗੁਰ ਸਿੱਖੇ ਅਤੇ ਕ੍ਰਿਕਟ ਦੀ ਦੁਨੀਆ ਵਿੱਚ ਸਿਖਰ 'ਤੇ ਪਹੁੰਚ ਗਏ।