ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕਾਰ ਹਾਦਸੇ ਤੋਂ ਬਾਅਦ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਰਿਸ਼ਭ ਪੰਤ ਉਸ ਕਾਰ ਹਾਦਸੇ ਤੋਂ ਬਾਅਦ ਸਰੀਰਕ ਤੌਰ ਉੱਤੇ ਠੀਕ ਹੁੰਦੇ ਅਤੇ ਦਿਮਾਗੀ ਤੌਰ ਉੱਤੇ ਵੀ ਉਭਰਦੇ ਨਜ਼ਰ ਆ ਰਹੇ ਹਨ। ਅਸਲ ਵਿੱਚ ਰਿਸ਼ਭ ਪੰਤ ਨੇ ਆਪਣੀ ਠੀਕ ਹੋ ਰਹੀ ਸਿਹਤ ਨੂੰ ਲੈ ਕੇ ਆਪਣੇ ਪ੍ਰਸ਼ੰਸਕਾਂ ਲਈ ਤਾਜ਼ਾ ਅਪਡੇਟ ਸ਼ੇਅਰ ਕੀਤੀ ਹੈ। ਪੰਤ ਨੇ ਅੱਜ ਆਪਣੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਪੰਤ ਨੇ ਟਵਿਟਰ 'ਤੇ ਦੋ ਤਸਵੀਰਾਂ ਸ਼ੇਅਰ ਕਰਕੇ ਬਹੁਤ ਸੋਹਣਾ ਲਿਖਿਆ ਵੀ ਹੈ। ਇਨ੍ਹਾਂ ਤਸਵੀਰਾਂ 'ਚ ਪੰਤ ਨੂੰ ਬੈਸਾਖੀਆਂ ਦੀ ਮਦਦ ਨਾਲ ਤੁਰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਇਕ ਕਦਮ ਅੱਗੇ, ਇਕ ਕਦਮ ਮਜ਼ਬੂਤ, ਇਕ ਕਦਮ ਬਿਹਤਰ।'
-
One step forward
— Rishabh Pant (@RishabhPant17) February 10, 2023 " class="align-text-top noRightClick twitterSection" data="
One step stronger
One step better pic.twitter.com/uMiIfd7ap5
">One step forward
— Rishabh Pant (@RishabhPant17) February 10, 2023
One step stronger
One step better pic.twitter.com/uMiIfd7ap5One step forward
— Rishabh Pant (@RishabhPant17) February 10, 2023
One step stronger
One step better pic.twitter.com/uMiIfd7ap5
ਕਾਰ ਹਾਦਸੇ ਵਿੱਚ ਹੋਏ ਸੀ ਜ਼ਖਮੀ: ਦੱਸ ਦੇਈਏ ਕਿ ਰਿਸ਼ਭ ਪੰਤ 30 ਦਸੰਬਰ 2022 ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ। ਹਾਦਸੇ ਵਿੱਚ ਉਸ ਦੇ ਤਿੰਨ ਲਿਗਾਮੈਂਟ ਜ਼ਖ਼ਮੀ ਹੋ ਗਏ। ਰਿਸ਼ਭ ਆਪਣੀ ਮਾਂ ਨੂੰ ਮਿਲਣ ਦਿੱਲੀ ਤੋਂ ਰੁੜਕੀ ਜਾ ਰਿਹਾ ਸੀ। ਪਰ ਹਰਿਦੁਆਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਨਰਸਾਨ ਬਾਰਡਰ ਨੇੜੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਹਾਦਸਾਗ੍ਰਸਤ ਹੋ ਗਈ।
ਇਹ ਵੀ ਪੜ੍ਹੋ: Gwalior Crime News: ਪਤੀ ਨੇ ਪਤਨੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ , ਖੁਦ ਥਾਣੇ ਪਹੁੰਚ ਕੇ ਕਿਹਾ ਬੇਵਫਾਈ 'ਚ ਕੀਤਾ ਕਤਲ
ਇਸ ਦੌਰਾਨ ਉਸ ਦੀ ਕਾਰ ਨੂੰ ਅੱਗ ਲੱਗ ਗਈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਰਿਸ਼ਭ ਪੰਤ ਦੀ ਮਦਦ ਕੀਤੀ ਅਤੇ ਉਸ ਨੂੰ ਹਸਪਤਾਲ ਲੈ ਗਏ ਸਨ। ਰੁੜਕੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਸ਼ੁਰੂਆਤੀ ਇਲਾਜ ਤੋਂ ਬਾਅਦ ਪੰਤ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੈਕਸ 'ਤੇ ਕੁਝ ਦਿਨਾਂ ਦੇ ਇਲਾਜ ਤੋਂ ਬਾਅਦ, ਉਸ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਲਿਜਾਇਆ ਗਿਆ। ਪੰਤ ਨੇ ਹੁਣ ਤੱਕ 31 ਟੈਸਟ ਮੈਚਾਂ 'ਚ 5 ਸੈਂਕੜੇ ਅਤੇ 10 ਅਰਧ ਸੈਂਕੜਿਆਂ ਦੀ ਮਦਦ ਨਾਲ 2123 ਦੌੜਾਂ ਬਣਾਈਆਂ ਹਨ। 27 ਵਨਡੇ ਮੈਚਾਂ 'ਚ ਇਕ ਸੈਂਕੜੇ ਅਤੇ 5 ਅਰਧ ਸੈਂਕੜਿਆਂ ਦੀ ਮਦਦ ਨਾਲ 840 ਦੌੜਾਂ ਬਣਾਉਣ ਦੇ ਨਾਲ-ਨਾਲ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 3 ਅਰਧ ਸੈਂਕੜਿਆਂ ਦੀ ਮਦਦ ਨਾਲ 64 ਮੈਚਾਂ 'ਚ 970 ਦੌੜਾਂ ਬਣਾਈਆਂ ਹਨ।