ਮੁੰਬਈ: IPL 2022 ਦੇ 26ਵੇਂ ਮੈਚ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਹਮਣਾ ਬਰੇਬੋਰਨ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਮੁੰਬਈ ਦੀ ਟੀਮ ਆਪਣੇ ਪਿਛਲੇ ਪੰਜ ਮੈਚ ਹਾਰ ਚੁੱਕੀ ਹੈ। ਅਜਿਹੇ 'ਚ ਟੀਮ ਇਹ ਮੈਚ ਜਿੱਤ ਕੇ ਲੀਗ 'ਚ ਵਾਪਸੀ ਕਰਨਾ ਚਾਹੇਗੀ। ਇਸ ਦੇ ਨਾਲ ਹੀ ਲਖਨਊ ਦੀ ਟੀਮ ਨੇ ਹੁਣ ਤੱਕ ਪੰਜ ਮੈਚਾਂ ਵਿੱਚੋਂ ਤਿੰਨ ਮੈਚ ਜਿੱਤੇ ਹਨ। ਉਸ ਨੂੰ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲਖਨਊ ਦੀ ਟੀਮ ਆਪਣਾ ਆਖਰੀ ਮੈਚ ਹਾਰਨ ਤੋਂ ਬਾਅਦ ਆ ਰਹੀ ਹੈ।
ਇਸ ਸੀਜ਼ਨ ਵਿੱਚ ਹੁਣ ਤੱਕ ਬ੍ਰੇਬੋਰਨ ਸਟੇਡੀਅਮ ਵਿੱਚ ਕੁੱਲ ਛੇ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਦੋ ਵਾਰ ਮੈਚ ਜਿੱਤਿਆ ਹੈ। ਇਸ ਦੇ ਨਾਲ ਹੀ ਟੀਚੇ ਦਾ ਪਿੱਛਾ ਕਰਦੇ ਹੋਏ ਟੀਮਾਂ ਨੇ ਚਾਰ ਵਾਰ ਜਿੱਤ ਦਰਜ ਕੀਤੀ। ਸੁਨੀਲ ਗਾਵਸਕਰ ਮੁਤਾਬਕ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 190 ਤੋਂ 200 ਦੌੜਾਂ ਬਣਾਉਣੀਆਂ ਹੋਣਗੀਆਂ, ਤਾਂ ਹੀ ਉਹ ਟੀਮ ਮੈਚ ਨੂੰ ਬਚਾ ਸਕੇਗੀ। ਗੇਂਦਬਾਜ਼ਾਂ ਨੂੰ ਸ਼ੁਰੂਆਤ 'ਚ ਕੁਝ ਮਦਦ ਮਿਲੇਗੀ।
-
🚨 A look at the Playing XIs 🚨🔽
— IndianPremierLeague (@IPL) April 16, 2022 " class="align-text-top noRightClick twitterSection" data="
Follow the match ▶️ https://t.co/8aLz0owuM1#TATAIPL | #MIvLSG pic.twitter.com/axUZulDXNa
">🚨 A look at the Playing XIs 🚨🔽
— IndianPremierLeague (@IPL) April 16, 2022
Follow the match ▶️ https://t.co/8aLz0owuM1#TATAIPL | #MIvLSG pic.twitter.com/axUZulDXNa🚨 A look at the Playing XIs 🚨🔽
— IndianPremierLeague (@IPL) April 16, 2022
Follow the match ▶️ https://t.co/8aLz0owuM1#TATAIPL | #MIvLSG pic.twitter.com/axUZulDXNa
ਮੁੰਬਈ ਦੀ ਟੀਮ 2014 ਤੋਂ ਬਾਅਦ ਇਕ ਵਾਰ ਫਿਰ ਪਹਿਲੇ ਪੰਜ ਮੈਚ ਹਾਰ ਗਈ ਹੈ ਅਤੇ ਰੋਹਿਤ ਦੀ ਟੀਮ ਲਈ ਪਲੇਆਫ ਦਾ ਰਾਹ ਮੁਸ਼ਕਲ ਹੋ ਗਿਆ ਹੈ। ਲਖਨਊ ਦੇ ਖਿਲਾਫ ਮੈਚ 'ਚ ਰੋਹਿਤ ਸ਼ਰਮਾ ਜਿੱਤ ਦਰਜ ਕਰਕੇ ਆਪਣੀ ਟੀਮ ਨੂੰ ਸ਼ਰਮਨਾਕ ਰਿਕਾਰਡ ਤੋਂ ਬਚਾਉਣਾ ਚਾਹੁਣਗੇ। ਜੇਕਰ ਮੁੰਬਈ ਇਹ ਮੈਚ ਹਾਰ ਜਾਂਦੀ ਹੈ ਤਾਂ ਉਹ ਇਕ ਸੀਜ਼ਨ ਦੇ ਪਹਿਲੇ ਛੇ ਮੈਚ ਹਾਰਨ ਵਾਲੀ ਪਹਿਲੀ ਟੀਮ ਬਣ ਜਾਵੇਗੀ। ਮੁੰਬਈ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਇਕੱਠੇ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਇਹ ਟੀਮ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਿਹਾ ਹੈ।
ਇਹ ਵੀ ਪੜ੍ਹੋ:- ਪ੍ਰਸ਼ਾਂਤ ਕਿਸ਼ੋਰ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ, ਅਗਾਮੀ ਚੋਣਾਂ ਦੀ ਰਣਨੀਤੀ 'ਤੇ ਚਰਚਾ
ਸੀਜ਼ਨ ਦੇ ਪਹਿਲੇ ਮੈਚ 'ਚ ਲਖਨਊ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਟੀਮ ਨੇ ਰਿਕਵਰੀ ਕੀਤੀ ਅਤੇ ਲਗਾਤਾਰ ਤਿੰਨ ਜਿੱਤ ਦਰਜ ਕੀਤੀ। ਰਾਜਸਥਾਨ ਖ਼ਿਲਾਫ਼ ਚੌਥੇ ਮੈਚ ਵਿੱਚ ਇਹ ਟੀਮ ਤਿੰਨ ਦੌੜਾਂ ਨਾਲ ਹਾਰ ਗਈ ਸੀ। ਲਖਨਊ ਲਈ ਕੇਐਲ ਰਾਹੁਲ ਅਤੇ ਡੇਕੋਕ ਦੀ ਜੋੜੀ ਚੰਗੀ ਖੇਡ ਦਿਖਾ ਰਹੀ ਹੈ। ਦੀਪਕ ਹੁੱਡਾ ਅਤੇ ਆਯੂਸ਼ ਬਡੋਨੀ ਨੇ ਮੱਧਕ੍ਰਮ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਹੈ। ਸਟੋਇਨਿਸ ਦੇ ਆਉਣ ਨਾਲ ਟੀਮ ਹੋਰ ਮਜ਼ਬੂਤ ਹੋ ਗਈ ਹੈ। ਹੁਣ ਬਡੋਨੀ ਅਤੇ ਸਟੋਇਨਿਸ ਮੈਚ ਨੂੰ ਠੀਕ ਤਰ੍ਹਾਂ ਖਤਮ ਕਰ ਸਕਦੇ ਹਨ।
ਲਖਨਊ ਸੁਪਰ ਜਾਇੰਟਸ (ਖੇਡ ਰਹੇ ਖਿਡਾਰੀ XI)
ਕੇਐਲ ਰਾਹੁਲ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਮਨੀਸ਼ ਪਾਂਡੇ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਜੇਸਨ ਹੋਲਡਰ, ਕਰੁਣਾਲ ਪੰਡਯਾ, ਦੁਸ਼ਮੰਤਾ ਚਮੀਰਾ, ਅਵੇਸ਼ ਖਾਨ ਅਤੇ ਰਵੀ ਬਿਸ਼ਨੋਈ।
ਮੁੰਬਈ ਇੰਡੀਅਨਜ਼ (ਖੇਡ ਰਹੇ ਖਿਡਾਰੀ XI)
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕੇਟ ਕੀਪਰ ), ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਕੀਰੋਨ ਪੋਲਾਰਡ, ਫੈਬੀਅਨ ਐਲਨ, ਜੈਦੇਵ ਉਨਾਦਕਟ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ ਅਤੇ ਟਾਇਮਲ ਮਿਲਸ।