ਨਵੀਂ ਦਿੱਲੀ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਦਾ ਮੰਨਣਾ ਹੈ ਕਿ ਕੋਵਿਡ -19 ਮਹਾਂਮਾਰੀ ਦੌਰਾਨ ਕਿਸੇ ਵੀ ਟੀਮ ਲਈ ਸਭ ਤੋਂ ਵੱਡੀ ਸੰਪਤੀ ਇਸ ਦੀ ਡੂੰਘਾਈ ਹੈ ਅਰਥਾਤ ਹਰ ਵਿਭਾਗ ਵਿੱਚ ਬਹੁਤ ਸਾਰੇ ਹੁਨਰਮੰਦ ਕ੍ਰਿਕਟਰਾਂ ਦੀ ਮੌਜੂਦਗੀ ਹੈ ਅਤੇ ਭਾਰਤ ਅਤੇ ਇੰਗਲੈਂਡ ਇਸ ਮਾਮਲੇ ਵਿੱਚ ਆਸਟ੍ਰੇਲੀਆ ਨਾਲੋ ਚੰਗੀ ਹਾਲਾਤ ਸਥਿਤੀ ਵਿੱਚ ਹਨ।
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਸਟ੍ਰੇਲੀਆ ਦੇ ਹਾਲੀ ਵਿੱਚ ਹੋਏ ਦੌਰੇ ਵਿੱਚ ਅਪਣੀ ਜੀਤ ਦੇ ਦੌਰਾਨ ਵਿਸ਼ੇਸ਼ ਤੌਰ ਉੱਤੇ ਆਪਣੇ ਗੇਦਬਾਜ਼ੀ ਵਿਭਾਗ ਇਸ ਮਜ਼ਬੂਤੀ ਨੂੰ ਵਿਖਾਈਆ ਹੈ।
ਨਿਊਜ਼ੀਲੈਂਡ ਨੇ ਪਹਿਲੇ ਟੇਸਟ ਦੇ ਬਾਅਦ ਦੁਸਰੇ ਟੇਸਟ ਦੇ ਵਿੱਚ ਛੇ ਬਦਲਾਅ ਕਰ ਕੇ ਆਸਾਨੀ ਨਾਲ ਇੰਗਲੈਂਡ ਨੂੰ ਹਰਾ ਕੇ ਆਪਣੀ ਕਾਬਲੀਅਤ ਨਾਲ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ।
ਚੈਪਨ ਨੇ ਕਿਹਾ ਕਿ ਇੰਗਲੈਂਡ ਨੇ ਵੀ ਪਾਕਿਸਤਾਨ ਨੂੰ ਤਿੰਨ ਮੈਚਾਂ ਦੀ ਲੜੀ ਵਿੱਚ ਆਸਾਨੀ ਨਾਲ ਹਰਾ ਕੇ ਆਪਣੀ ਟੀਮ ਦੀ ਗਹਰਾਈ ਬਾਰੇ ਦਿਖਾਈਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੱਦੋਂ ਚੰਗੇ ਬਲੇਬਾਜ਼ਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੀ ਸਥਿਤੀ ਸਾਰਿਆਂ ਦੇਸ਼ਾਂ ਨਾਲੋਂ ਚੰਗੀ ਹੈ।
ਚੈਪਲ ਨੇ ਆਸਟ੍ਰੇਲੀਆ ਨੂੰ ਅਗਾਹ ਕੀਤਾ ਕੀ ਜਿਸਦਾ ਬਲੇਬਾਜ਼ੀ ਵਿਭਾਗ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਗੈਰਹਾਜ਼ਰੀ ਵਿੱਚ ਕਮਜ਼ੋਰ ਪੜ ਜਾਂਦਾ ਹੈ।ਹਾਲੀ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਕਾਫ਼ੀ ਡੂੰਘਾਈ ਨਹੀਂ ਦਿਖਾਈ, ਉਹ ਆਸਟ੍ਰੇਲੀਆ ਹੈ। ਇੱਕ ਵਾਰ ਫਿਰ ਇਹ ਸਪੱਸ਼ਟ ਹੋ ਗਿਆ ਹੈ ਕਿ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੀ ਗੈਰਹਾਜ਼ਰੀ ਵਿੱਚ ਆਸਟ੍ਰੇਲੀਆਈ ਬੱਲੇਬਾਜ਼ੀ ਕਿੰਨੀ ਕਮਜ਼ੋਰ ਹੈ।
ਇਹ ਵੀ ਪੜ੍ਹੋਂ : Tokyo Olympics : ਭਾਰਤੀ ਖਿਡਾਰੀਆਂ ਦਾ ਪਹਿਲਾ ਸਮੂਹ ਟੋਕਿਓ ਪਹੁੰਚਿਆਂ