ETV Bharat / sports

ਵੈਸਟਇੰਡੀਜ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, KL ਰਾਹੁਲ ਹੋਇਆ ਕੋਰੋਨਾ ਪਾਜ਼ੀਟਿਵ - Cricket News

ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਫਿਲਹਾਲ ਵੈਸਟਇੰਡੀਜ਼ ਦੌਰੇ 'ਤੇ ਹੈ। ਕੱਲ ਯਾਨੀ 22 ਜੁਲਾਈ ਤੋਂ WI ਬਨਾਮ IND ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਹੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤੀ ਸਟਾਰ ਕੇਐਲ ਰਾਹੁਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਖਬਰ ਦੀ ਪੁਸ਼ਟੀ ਖੁਦ ਸੌਰਵ ਗਾਂਗੁਲੀ ਨੇ ਕੀਤੀ ਹੈ।

ਵੈਸਟਇੰਡੀਜ਼ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, KL ਰਾਹੁਲ ਹੋਇਆ ਕੋਰੋਨਾ ਪਾਜ਼ੀਟਿਵ

author img

By

Published : Jul 21, 2022, 10:23 PM IST

ਹੈਦਰਾਬਾਦ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰਾਹੁਲ ਇਸ ਸਮੇਂ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਰੀਹੈਬਲੀਟੇਸ਼ਨ ਤੋਂ ਗੁਜ਼ਰ ਰਹੇ ਸਨ। ਰਾਹੁਲ ਨੂੰ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਉਸ ਦੀ ਦਿੱਖ ਫਿਟਨੈੱਸ ਟੈਸਟ 'ਤੇ ਨਿਰਭਰ ਕਰੇਗੀ।

ਦੱਸ ਦਈਏ ਕਿ ਰਾਹੁਲ ਦਾ ਜਰਮਨੀ 'ਚ ਸਫਲ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਹ ਘਰ ਪਰਤ ਆਏ ਸਨ। ਰਾਹੁਲ ਨਿਤਿਨ ਪਟੇਲ ਦੀ ਨਿਗਰਾਨੀ 'ਚ ਬੈਂਗਲੁਰੂ 'ਚ NCA 'ਚ ਰੀਹੈਬਲੀਟੇਸ਼ਨ ਕਰ ਰਹੇ ਸਨ। ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਨੁਭਵੀ ਝੂਲਨ ਗੋਸਵਾਮੀ ਨੈੱਟ ਵਿੱਚ ਕੇਐਲ ਰਾਹੁਲ ਨੂੰ ਗੇਂਦਬਾਜ਼ੀ ਕਰਦੀ ਨਜ਼ਰ ਆ ਰਹੀ ਸੀ।

ਕੇਐੱਲ ਰਾਹੁਲ ਇੰਡੀਅਨ ਪ੍ਰੀਮੀਅਰ ਲੀਗ 2022 ਤੋਂ ਕ੍ਰਿਕਟ ਐਕਸ਼ਨ ਤੋਂ ਦੂਰ ਹਨ। ਰਾਹੁਲ ਨੂੰ ਪਿਛਲੇ ਮਹੀਨੇ ਦੱਖਣੀ ਅਫਰੀਕਾ ਖਿਲਾਫ ਹੋਈ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਪਰ ਪਹਿਲਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਹੁਲ ਸੱਟ ਕਾਰਨ ਪੰਜ ਮੈਚਾਂ ਦੀ ਪੂਰੀ ਸੀਰੀਜ਼ ਤੋਂ ਬਾਹਰ ਹੋ ਗਿਆ ਸੀ। ਇਸ ਤੋਂ ਬਾਅਦ ਰਾਹੁਲ ਨੂੰ ਪੂਰੇ ਇੰਗਲੈਂਡ ਦੌਰੇ ਤੋਂ ਬਾਹਰ ਰਹਿਣ ਲਈ ਮਜ਼ਬੂਰ ਹੋਣਾ ਪਿਆ।

ਰਾਹੁਲ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿੱਚੋਂ ਇੱਕ ਰਿਹਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਮੁੱਖ ਭੂਮਿਕਾ ਨਿਭਾਏਗਾ। 30 ਸਾਲਾ ਰਾਹੁਲ ਨੇ ਆਪਣੇ ਅੱਠ ਸਾਲ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ ਭਾਰਤ ਲਈ 42 ਟੈਸਟ, 42 ਵਨਡੇ ਅਤੇ 56 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ ਹੈ।

ਇਹ ਵੀ ਪੜ੍ਹੋ:- World Athletics Championships: ਅੰਨੂ ਰਾਣੀ ਨੇ ਫਾਈਨਲ ਵਿੱਚ ਬਣਾਈ ਥਾਂ

ਤੁਹਾਨੂੰ ਦੱਸ ਦੇਈਏ ਕਿ ਵਿੰਡੀਜ਼ ਦੌਰੇ 'ਤੇ ਭਾਰਤੀ ਟੀਮ ਨੂੰ ਸ਼ਿਖਰ ਧਵਨ ਦੀ ਕਪਤਾਨੀ 'ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ ਪੰਜ ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ। 29 ਜੁਲਾਈ ਨੂੰ ਪਹਿਲਾ ਟੀ-20 ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ (ਪੋਰਟ ਆਫ ਸਪੇਨ) ਵਿੱਚ ਖੇਡਿਆ ਜਾਵੇਗਾ। ਫਿਰ ਦੂਜਾ ਅਤੇ ਤੀਜਾ ਟੀ-20 ਮੈਚ ਵਾਰਨਰ ਪਾਰਕ 'ਚ ਹੋਵੇਗਾ। ਆਖਰੀ ਦੋ ਟੀ-20 ਮੈਚ 6 ਅਤੇ 7 ਅਗਸਤ ਨੂੰ ਫਲੋਰੀਡਾ ਦੇ ਲਾਡਰਹਿਲ 'ਚ ਖੇਡੇ ਜਾਣਗੇ।

ਭਾਰਤ ਦੇ ਵਿੰਡੀਜ਼ ਦੌਰੇ ਦਾ ਸਮਾਂ ਸੂਚੀ:-

  • 22 ਜੁਲਾਈ ਪਹਿਲਾ ਵਨਡੇ, ਪੋਰਟ ਆਫ ਸਪੇਨ
  • 24 ਜੁਲਾਈ ਦੂਜਾ ਵਨਡੇ, ਪੋਰਟ ਆਫ ਸਪੇਨ
  • 27 ਜੁਲਾਈ, ਤੀਜਾ ਵਨਡੇ, ਪੋਰਟ ਆਫ ਸਪੇਨ
  • 29 ਜੁਲਾਈ 1st T20I, ਪੋਰਟ ਆਫ ਸਪੇਨ
  • 1 ਅਗਸਤ 2 ਟੀ-20, ਸੇਂਟ ਕਿਟਸ ਤੇ ਨੇਵਿਸ
  • 2 ਅਗਸਤ 3rd T20, ਸੇਂਟ ਕਿਟਸ ਤੇ ਨੇਵਿਸ
  • 6 ਅਗਸਤ 4 ਟੀ-20, ਫਲੋਰੀਡਾ
  • 7 ਅਗਸਤ ਪੰਜਵਾਂ ਟੀ-20, ਫਲੋਰੀਡਾ

ETV Bharat Logo

Copyright © 2024 Ushodaya Enterprises Pvt. Ltd., All Rights Reserved.