ਨਵੀਂ ਦਿੱਲੀ: ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ (T20 World Cup) ਵਿੱਚ ਹਰ ਰੋਜ਼ ਕੋਈ ਨਾ ਕੋਈ ਵਿਸ਼ਵ ਰਿਕਾਰਡ ਬਣ ਰਿਹਾ ਹੈ। ਇੱਕ ਨਵਾਂ ਖਿਡਾਰੀ ਵੀ ਪੁਰਾਣੇ ਦਿੱਗਜ ਖਿਡਾਰੀਆਂ ਦਾ ਰਿਕਾਰਡ ਤੋੜ ਕੇ ਅੱਗੇ ਵੱਧ ਰਿਹਾ ਹੈ। ਅੱਜ ਆਇਰਲੈਂਡ ਦੇ ਉਪ ਕਪਤਾਨ ਪਾਲ ਸਟਰਲਿੰਗ (Ireland Vice Captain Paul Stirling) ਨੇ ਅਜਿਹਾ ਹੀ ਕਾਰਨਾਮਾ ਕੀਤਾ ਹੈ, ਜਦੋਂ ਉਸ ਨੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ।
ਆਇਰਲੈਂਡ ਦੇ ਉਪ ਕਪਤਾਨ ਪਾਲ ਸਟਰਲਿੰਗ ਨੇ ਟੀ-20 ਵਿੱਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦਾ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਦਾ ਰਿਕਾਰਡ ਤੋੜਦੇ ਹੋਏ ਨਵਾਂ ਰਿਕਾਰਡ ਬਣਾਇਆ ਹੈ। ਇਸ ਤਰ੍ਹਾਂ ਟੀ-20 ਮੈਚਾਂ ਦੇ ਇਤਿਹਾਸ ਵਿੱਚ ਕੁੱਲ 5 ਖਿਡਾਰੀ (A total of 5 players in history) ਅਜਿਹੇ ਹਨ, ਜਿਨ੍ਹਾਂ ਨੇ 300 ਤੋਂ ਜ਼ਿਆਦਾ ਚੌਕੇ ਲਗਾਏ ਹਨ, ਜਿਨ੍ਹਾਂ ਵਿੱਚ ਆਇਰਲੈਂਡ ਦਾ ਖਿਡਾਰੀ ਪਾਲ ਸਟਰਲਿੰਗ ਸਭ ਤੋਂ ਉੱਪਰ ਨਜ਼ਰ ਆ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ (Pakistan cricket team captain) ਅਤੇ ਟੀ-20 ਕ੍ਰਿਕਟ ਵਿੱਚ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲੇ ਬਾਬਰ ਆਜ਼ਮ ਨੇ 342 ਚੌਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ। ਪਾਲ ਸਟਰਲਿੰਗ ਨੇ ਸਕਾਟਲੈਂਡ ਖਿਲਾਫ ਆਪਣੀ ਪਾਰੀ ਦੌਰਾਨ ਇਹ ਕਾਰਨਾਮਾ ਦਿਖਾਇਆ ਹੈ। ਉਸ ਨੇ 345 ਚੌਕੇ ਲਗਾ ਕੇ ਇਹ ਰਿਕਾਰਡ ਤੋੜਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਤੀਜੇ ਨੰਬਰ ਉੱਤੇ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ ਟੀ-20 ਕ੍ਰਿਕਟ ਵਿੱਚ ਕੁੱਲ 337 ਚੌਕੇ ਲਗਾਏ ਹਨ।
ਚੌਥੇ ਨੰਬਰ ਉੱਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਨਾਂ ਹੈ, ਜਿਸ ਨੇ 331 ਚੌਕੇ ਲਗਾਉਣ ਦਾ ਕਾਰਨਾਮਾ ਕੀਤਾ ਹੈ।
ਪੰਜਵੇਂ ਨੰਬਰ ਉੱਤੇ ਮਾਰਟਿਨ ਗੁਪਟਿਲ ਦਾ ਨਾਂ ਆਉਂਦਾ ਹੈ, ਜਿਸ ਨੇ ਕੁੱਲ 309 ਚੌਕੇ ਲਗਾਏ ਹਨ।
ਇਸ ਤੋਂ ਬਾਅਦ 6ਵੇਂ ਨੰਬਰ ਉੱਤੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਦਾ ਨਾਂ ਆਉਂਦਾ ਹੈ, ਜਿਸ ਨੇ ਕੁੱਲ 303 ਚੌਕੇ ਲਗਾਏ ਹਨ।
ਇਹ ਵੀ ਪੜ੍ਹੋ: India vs New Zealand T20 World Cup Warm Up Match ਗਾਬਾ ਪਿੱਚ 'ਤੇ ਨਿਊਜ਼ੀਲੈਂਡ ਨਾਲ ਭਿੜੇਗੀ ਟੀਮ ਇੰਡੀਆ