ETV Bharat / sports

WPL 1 starting from 4 march: ਜਾਣੋ, WPL ਦੇ ਪਹਿਲੇ ਮੈਚ 'ਚ ਕੌਣ ਕਿਸ ਨੂੰ ਦੇਵਗਾ ਟੱਕਰ ?

author img

By

Published : Feb 26, 2023, 2:23 PM IST

WPL ਦਾ ਪਹਿਲਾ ਸੀਜ਼ਨ ਸੱਤ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਸੀਜ਼ਨ ਵਿੱਚ ਪੰਜ ਟੀਮਾਂ ਹਿੱਸਾ ਲੈਣਗੀਆਂ। ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ।

WPL ਦੇ ਪਹਿਲੇ ਮੈਚ 'ਚ ਕੌਣ ਕਿਸ ਨੂੰ ਦੇਵਗਾ ਟੱਕਰ?

ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ 4 ਮਾਰਚ ਤੋਂ 26 ਮਾਰਚ ਤੱਕ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 23 ਦਿਨਾਂ ਤੱਕ ਚੱਲੇਗਾ ਜਿਸ ਵਿੱਚ 22 ਮੈਚ ਖੇਡੇ ਜਾਣਗੇ। ਲੀਗ ਪੜਾਅ ਵਿੱਚ 20 ਮੈਚ ਹੋਣਗੇ ਅਤੇ ਹਰ ਟੀਮ 8 ਮੈਚ ਖੇਡੇਗੀ। ਇਸ ਵਾਰ ਾਂਫਲ਼ ਵਿੱਚ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੀਮਾਂ ਗੁਜਰਾਤ ਜਾਇੰਟਸ, ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ, ਦਿੱਲੀ ਕੈਪੀਟਲਸ ਅਤੇ ਯੂਪੀ ਵਾਰੀਅਰਸ ਹਨ। ਦੱਸ ਦੇਈਏ ਕਿ ਗੁਜਰਾਤ ਦਾ ਮੁਕਾਬਲਾ ਦਿੱਗਜ ਕਿਸ ਨਾਲ ਹੋਵੇਗਾ।

WPL ਦੇ ਪਹਿਲੇ ਸੀਜ਼ਨ ਦਾ ਪਹਿਲਾ ਲੀਗ ਮੈਚ: ਗੁਜਰਾਤ ਜਾਇੰਟਸ ਸ਼ਡਿਊਲ ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦਾ ਪਹਿਲਾ ਲੀਗ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਇਹ ਮੈਚ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। 5 ਮਾਰਚ ਨੂੰ ਦੂਜਾ ਮੈਚ ਯੂਪੀ ਵਾਰੀਅਰਜ਼ ਨਾਲ ਹੋਵੇਗਾ। 8 ਮਾਰਚ ਨੂੰ ਜਾਇੰਟਸ ਬ੍ਰੇਬੋਰਨ ਸਟੇਡੀਅਮ 'ਚ ਤੀਜੇ ਮੈਚ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਭਿੜੇਗੀ। ਇਹ ਮੈਚ ਵੀ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਗੁਜਰਾਤ ਜਾਇੰਟਸ ਦਾ ਚੌਥਾ ਮੈਚ 11 ਮਾਰਚ ਨੂੰ ਦਿੱਲੀ ਕੈਪੀਟਲਸ ਨਾਲ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਲੀਗ ਦਾ ਪੰਜਵਾਂ ਮੈਚ 14 ਮਾਰਚ ਨੂੰ ਸ਼ਾਮ 7:30 ਵਜੇ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਲੀਗ 'ਚ ਦੋਵਾਂ ਦਾ ਇਹ ਦੂਜਾ ਮੁਕਾਬਲਾ ਹੋਵੇਗਾ। ਛੇਵੇਂ ਮੈਚ ਵਿੱਚ ਗੁਜਰਾਤ ਜਾਇੰਟਸ 16 ਮਾਰਚ ਨੂੰ ਦਿੱਲੀ ਕੈਪੀਟਲਜ਼ ਨਾਲ, 18 ਮਾਰਚ ਨੂੰ ਸ਼ਾਮ 7:30 ਵਜੇ ਸੱਤਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਭਿੜੇਗੀ। ਅੱਠਵਾਂ ਮੈਚ ਯੂਪੀ ਵਾਰੀਅਰਜ਼ ਨਾਲ 20 ਮਾਰਚ ਨੂੰ ਬਾਅਦ ਦੁਪਹਿਰ 3:30 ਵਜੇ ਖੇਡਿਆ ਜਾਵੇਗਾ।

ਗੁਜਰਾਤ ਜਾਇੰਟਸ ਸਕੁਐਡ: 1 ਐਸ਼ਲੇ ਗਾਰਡਨਰ, 2 ਬੇਥ ਮੂਨੀ, 3 ਜਾਰਜੀਆ ਵੇਅਰਹੈਮ, 4 ਸਨੇਹ ਰਾਣਾ, 5 ਐਨਾਬੈਲ ਸਦਰਲੈਂਡ, 6 ਡਿਆਂਡਰਾ ਡੌਟਿਨ, 7 ਸੋਫੀਆ ਡੰਕਲੇ, 8 ਸੁਸ਼ਮਾ ਵਰਮਾ, 9 ਤਨੂਜਾ ਕੰਵਰ, 10 ਹਰਲੀਨ ਦਿਓਲ, 11 ਅਸ਼ਵਨੀ ਕੁਮਾਰੀ, 2. ਹੇਮਲਤਾ, 13 ਮਾਨਸੀ ਜੋਸ਼ੀ, 14 ਮੋਨਿਕਾ ਪਟੇਲ, 15 ਸਬਿਨੇਨੀ ਮੇਘਨਾ, 16 ਹਰਲੇ ਗਾਲਾ, 17 ਪਰੂਣਿਕਾ ਸਿਸੋਦੀਆ, 18 ਸ਼ਬਨਮ ਸ਼ਕੀਲ।

ਕਾਬਲੇਜ਼ਿਕਰ ਹੈ ਕਿ ਮਹਿਲਾ ਆਈਪੀਐੱਲ਼ ਦੀ ਨਿਲਾਮੀ ਦੌਰਾਨ 87 ਖਿਡਾਰੀਆਂ ਨੂੰ ਖਰੀਦਿਆ ਗਿਆ ਹੈ। ਇਸ ਨਿਲਾਮੀ ਦੌਰਾਨ ਭਾਰਤ ਦੀ ਸਟਾਰ ਖਿਡਾਰਣ ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੇ 3.40 ਕਰੋੜ ਰੁਪਏ 'ਚ ਵਿਕੀ ਹੈ। ਇਹ ਬੋਲੀ ਮੰਧਾਨ 'ਤੇ ਆਰਸੀਬੀ ਨੇ ਲਗਾਈ ਹੈ।ਸਭ ਤੋਂ ਵੱਡੀ ਬੋਲੀ ਲਗਾ ਕੇ ਆਰਸੀਬੀ ਨੇ ਮੰਧਾਨਾ ਨੂੰ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ ਹੈ। ਇਸ ਦੇ ਨਾਲ ਹੀ ਹਰਫ਼ਨਮੌਲਾ ਖਿਡਾਰੀਆਂ 'ਤੇ ਵੀ ਪੈਸ ਦੀ ਖੂਬ ਬਰਸਾਤ ਹੋਈ ਹੈ ਅਤੇ ਉਹ ਫਰੈਂਚਾਈਜ਼ੀ ਦੀ ਪਹਿਲੀ ਪਸੰਦ ਬਣੇ।

ਇਹ ਵੀ ਪੜ੍ਹੋ: WPL 2023 : ਇਨ੍ਹਾਂ ਮਹਿੰਗੀਆਂ ਖਿਡਾਰਨਾਂ ਉਤੇ ਟਿਕੀ ਰਹੇਗੀ ਨਜ਼ਰ, ਬਣ ਸਕਦੇ ਨੇ ਨਵੇਂ ਰਿਕਾਰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.