ਨਵੀਂ ਦਿੱਲੀ: IPL ਦੇ 70ਵੇਂ ਮੈਚ 'ਚ ਵਿਰਾਟ ਕੋਹਲੀ ਨੂੰ ਡਬਲ ਦਰਦ ਹੋਇਆ। ਇਸ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 5 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾਇਆ। IPL ਦੇ 16ਵੇਂ ਸੀਜ਼ਨ 'ਚ RCB ਦਾ ਸਫਰ ਇਸ ਮੈਚ 'ਚ ਗੁਜਰਾਤ ਤੋਂ ਹਾਰ ਦੇ ਬਾਅਦ ਖਤਮ ਹੋ ਗਿਆ। ਇਸ ਮੈਚ 'ਚ ਵਿਰਾਟ ਕੋਹਲੀ ਦੇ ਜ਼ਖਮੀ ਹੋਣ ਕਾਰਨ ਭਾਰਤੀ ਟੀਮ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਮੈਚ 7 ਜੂਨ ਤੋਂ ਖੇਡਿਆ ਜਾਣਾ ਹੈ। ਕੀ ਕੋਹਲੀ ਇਸ ਟੂਰਨਾਮੈਂਟ 'ਚ ਖੇਡ ਸਕਣਗੇ, ਇਹ ਦੇਖਣਾ ਹੋਵੇਗਾ।
-
𝟳𝘁𝗵 𝗜𝗣𝗟 𝗛𝗨𝗡𝗗𝗥𝗘𝗗 𝗙𝗢𝗥 𝗩𝗜𝗥𝗔𝗧 𝗞𝗢𝗛𝗟𝗜 👑
— IndianPremierLeague (@IPL) May 21, 2023 " class="align-text-top noRightClick twitterSection" data="
Yet another masterful knock from the run-machine 🫡#TATAIPL | #RCBvGT | @imVkohli pic.twitter.com/qRySCykIXn
">𝟳𝘁𝗵 𝗜𝗣𝗟 𝗛𝗨𝗡𝗗𝗥𝗘𝗗 𝗙𝗢𝗥 𝗩𝗜𝗥𝗔𝗧 𝗞𝗢𝗛𝗟𝗜 👑
— IndianPremierLeague (@IPL) May 21, 2023
Yet another masterful knock from the run-machine 🫡#TATAIPL | #RCBvGT | @imVkohli pic.twitter.com/qRySCykIXn𝟳𝘁𝗵 𝗜𝗣𝗟 𝗛𝗨𝗡𝗗𝗥𝗘𝗗 𝗙𝗢𝗥 𝗩𝗜𝗥𝗔𝗧 𝗞𝗢𝗛𝗟𝗜 👑
— IndianPremierLeague (@IPL) May 21, 2023
Yet another masterful knock from the run-machine 🫡#TATAIPL | #RCBvGT | @imVkohli pic.twitter.com/qRySCykIXn
ਕੋਹਲੀ ਦੇ ਗੋਡੇ ਉੱਤੇ ਸੱਟ ਲੱਗੀ: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ਕ੍ਰਿਕਟ ਸਟੇਡੀਅਮ 'ਚ 7 ਤੋਂ 11 ਜੂਨ ਤੱਕ ਖੇਡਿਆ ਜਾਣਾ ਹੈ, ਪਰ ਇਸ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਆਈ.ਪੀ.ਐੱਲ. ਗੁਜਰਾਤ ਟਾਈਟਨਸ ਦੀ ਪਾਰੀ ਦੌਰਾਨ 15ਵੇਂ ਓਵਰ 'ਚ ਵਿਜੇ ਸ਼ੰਕਰ ਦੇ ਸ਼ਾਟ 'ਤੇ ਗੇਂਦ ਨੂੰ ਕੈਚ ਕਰਦੇ ਹੋਏ ਵਿਰਾਟ ਕੋਹਲੀ ਜ਼ਖਮੀ ਹੋ ਗਏ। ਇਸ ਦੌਰਾਨ ਜਿਵੇਂ ਹੀ ਕੋਹਲੀ ਦੇ ਗੋਡੇ ਉੱਤੇ ਸੱਟ ਲੱਗੀ ਤਾਂ ਫਿਜੀਅਨ ਤੁਰੰਤ ਮੈਦਾਨ 'ਤੇ ਆ ਗਏ। ਕੋਹਲੀ ਜ਼ਖਮੀ ਹੋਣ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਫਿਰ ਫੀਲਡਿੰਗ ਲਈ ਮੈਦਾਨ 'ਤੇ ਨਹੀਂ ਪਰਤਿਆ।
- GT vs RCB IPL 2023 : ਗੁਜਰਾਤ ਟਾਈਟਨਸ ਨੇ ਜਿੱਤਿਆ ਮੈਚ, 4 ਖਿਡਾਰੀ ਗਵਾ ਕੇ ਪੂਰਾ ਕੀਤਾ 198 ਦੌੜਾਂ ਦਾ ਟੀਚਾ
- Rinku Singh: IPL 2023 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੀ ਭਾਰਤੀ ਟੀਮ 'ਚ ਚੋਣ ਬਾਰੇ ਨਹੀਂ ਸੋਚ ਰਹੇ ਰਿੰਕੂ, ਜਾਣੋ ਕਾਰਨ
- MI vs SRH IPL 2023: ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ, ਕੈਮਰੂਨ ਗ੍ਰੀਨ ਨੇ ਲਗਾਇਆ ਸੈਂਕੜਾ
ਕੋਹਲੀ ਦੀ ਸੱਟ ਗੰਭੀਰ ਨਹੀਂ: RCB ਦੇ ਮੁੱਖ ਕੋਚ ਸੰਜੇ ਬੰਗੜ ਨੇ ਵਿਰਾਟ ਕੋਹਲੀ ਦੀ ਸੱਟ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਹਲੀ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਜਲਦੀ ਹੀ ਫਿੱਟ ਹੋ ਜਾਣਗੇ। ਇਸ ਦੇ ਨਾਲ ਹੀ ਸੰਜੇ ਨੇ ਕੋਹਲੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ 4 ਦਿਨਾਂ ਦੇ ਅੰਦਰ ਕੋਹਲੀ ਨੇ ਦੋ ਬੈਕ-ਟੂ-ਬੈਕ ਸੈਂਕੜੇ ਲਗਾਏ ਹਨ, ਇਹ ਕੋਈ ਛੋਟੀ ਗੱਲ ਨਹੀਂ ਹੈ। ਕੋਹਲੀ ਦੀ ਸੱਟ ਨੇ ਕਈ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਉਹ 7 ਤੋਂ 11 ਜੂਨ ਤੱਕ ਲੰਡਨ 'ਚ ਹੋਣ ਵਾਲੀ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਅਹਿਮ ਖਿਡਾਰੀਆਂ 'ਚੋਂ ਇਕ ਹੈ। ਕੋਹਲੀ ਦਾ ਸ਼ਾਨਦਾਰ ਸੈਂਕੜਾ RCB ਨਹੀਂ ਜਿੱਤ ਸਕਿਆ ਅਤੇ RCB IPL 2023 ਤੋਂ ਬਾਹਰ ਹੋ ਗਿਆ।