ETV Bharat / sports

ਨਿਊਜ਼ੀਲੈਂਡ ਦਾ ਇਹ ਤੂਫਾਨੀ ਗੇਂਦਬਾਜ਼ ਖੇਡਣਾ ਚਾਹੁੰਦਾ ਹੈ ਵਿਸ਼ਵ ਕੱਪ 2023, ਜ਼ਾਹਿਰ ਕੀਤੀ ਦਿਲੀ ਇੱਛਾ

author img

By

Published : May 9, 2023, 7:23 PM IST

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦਾ ਕਹਿਣਾ ਹੈ ਕਿ ਉਹ ਭਾਰਤ 'ਚ ਵਨਡੇ ਵਿਸ਼ਵ ਕੱਪ ਖੇਡਣਾ ਚਾਹੁੰਦਾ ਹੈ। ਬੋਲਟ 2022 ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਦਾ ਹਿੱਸਾ ਨਹੀਂ ਬਣ ਸਕੇ ਹਨ।

TRENT BOULT WANTS TO PLAY IN ODI WORLD CUP IN INDIA
ਨਿਊਜ਼ੀਲੈਂਡ ਦਾ ਇਹ ਤੂਫਾਨੀ ਗੇਂਦਬਾਜ਼ ਖੇਡਣਾ ਚਾਹੁੰਦਾ ਹੈ ਵਿਸ਼ਵ ਕੱਪ 2023, ਜ਼ਾਹਰ ਕੀਤੀ ਦਿਲੀ ਇੱਛਾ

ਜੈਪੁਰ: ਟ੍ਰੇਂਟ ਬੋਲਟ ਨੇ ਨਿਊਜ਼ੀਲੈਂਡ ਕ੍ਰਿਕਟ ਨਾਲ ਆਪਣੇ ਕਰਾਰ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ ਪਰ ਤੇਜ਼ ਗੇਂਦਬਾਜ਼ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਪਣੀ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਦੀ ਡੂੰਘੀ ਇੱਛਾ ਰੱਖਦਾ ਹੈ। ਬੋਲਟ ਨੇ ਆਪਣੇ ਪਰਿਵਾਰ ਨਾਲ ਵੱਧ ਸਮਾਂ ਬਿਤਾਉਣ ਅਤੇ ਵਿਸ਼ਵ ਭਰ ਵਿੱਚ ਫ੍ਰੈਂਚਾਇਜ਼ੀ ਕ੍ਰਿਕਟ ਖੇਡਣ ਲਈ ਪਿਛਲੇ ਸਾਲ ਅਗਸਤ ਵਿੱਚ ਆਪਣੇ ਨਿਊਜ਼ੀਲੈਂਡ ਕ੍ਰਿਕਟ ਸਮਝੌਤੇ ਤੋਂ ਬਾਹਰ ਹੋ ਗਿਆ ਸੀ।33 ਸਾਲਾ ਇਸ ਖਿਡਾਰੀ ਨੂੰ ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ। ਇਕਰਾਰਨਾਮੇ ਵਾਲੇ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਵਿਸ਼ਵ ਕੱਪ ਖੇਡਣ ਦੀ ਇੱਛਾ : ਬੋਲਟ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਕਿਹਾ ਕਿ ਮੇਰੀ ਅਜੇ ਵੀ ਨਿਊਜ਼ੀਲੈਂਡ ਲਈ ਕ੍ਰਿਕਟ ਖੇਡਣ ਦੀ ਤੀਬਰ ਇੱਛਾ ਹੈ। ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਨਿਊਜ਼ੀਲੈਂਡ ਲਈ 13 ਸਾਲ ਖੇਡਣ ਦਾ ਮੌਕਾ ਮਿਲਿਆ। ਮੇਰੇ ਅੰਦਰ ਅਜੇ ਵੀ ਵਿਸ਼ਵ ਕੱਪ ਖੇਡਣ ਦੀ ਇੱਛਾ ਹੈ। ਨਿਊਜ਼ੀਲੈਂਡ 2019 ਵਿੱਚ ਵਿਸ਼ਵ ਕੱਪ ਫਾਈਨਲ ਵਿੱਚ ਇੰਗਲੈਂਡ ਖ਼ਿਲਾਫ਼ ਖਿਤਾਬ ਜਿੱਤਣ ਤੋਂ ਖੁੰਝ ਗਿਆ ਸੀ ਪਰ ਬੋਲਟ ਦਾ ਮੰਨਣਾ ਹੈ ਕਿ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣ ਵਾਲੇ ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਚੈਂਪੀਅਨ ਬਣ ਸਕਦੀ ਹੈ।

  1. kkr vs Pbks IPL 2023: ਰਿੰਕੂ ਸਿੰਘ ਨੇ KKR ਨੂੰ ਮੁੜ ਜਿਤਾਇਆ ਮੈਚ , ਆਖਰੀ ਗੇਂਦ 'ਤੇ ਕੇਕੇਆਰ ਨੇ ਪੰਜ ਵਿਕਟਾਂ ਨਾਲ ਪੰਜਾਬ ਨੂੰ ਹਰਾਇਆ
  2. IPL 2023 : ਅਬਦੁਲ ਸਮਦ 'ਚ ਨਜ਼ਰ ਆਈ ਇਸ ਡੈਸ਼ਿੰਗ ਬੱਲੇਬਾਜ਼ ਦੀ ਝਲਕ, ਇਹ ਪਾਰੀ ਬਣ ਸਕਦੀ ਹੈ 'ਟਰਨਿੰਗ ਪੁਆਇੰਟ'..!
  3. KKR vs PBKS: ਨਿਤੀਸ਼ ਕੋਲਕਾਤਾ 'ਚ ਪੰਜਾਬ ਕਿੰਗਜ਼ ਸਾਹਮਣੇ ਪੇਸ਼ ਕਰਨਗੇ ਸਖ਼ਤ ਚੁਣੌਤੀ, ਦੇਖੋ ਅੰਕੜੇ

ਉਸ ਨੇ ਕਿਹਾ ਕਿ ਮੈਨੂੰ ਯਾਦ ਹੈ 2019 ਦੇ ਫਾਈਨਲ ਤੋਂ ਬਾਅਦ ਮੈਂ (ਕੇਨ ਵਿਲੀਅਮਸਨ) ਨੂੰ ਕਿਹਾ ਸੀ ਕਿ ਅਸੀਂ ਭਾਰਤ 'ਚ 2023 'ਚ ਦੁਬਾਰਾ ਇਸ ਮੁਕਾਮ 'ਤੇ ਪਹੁੰਚਣਾ ਹੈ। ਇਹ ਦੁੱਖ ਦੀ ਗੱਲ ਹੈ ਕਿ ਉਸ ਦੇ ਗੋਡੇ 'ਤੇ ਸੱਟ ਲੱਗੀ ਹੈ ਪਰ ਉਹ ਵਿਸ਼ਵ ਕੱਪ ਲਈ ਫਿੱਟ ਹੋਣ ਦੀ ਪੂਰੀ ਕੋਸ਼ਿਸ਼ ਕਰੇਗਾ। ਇਹ ਬਹੁਤ ਵਧੀਆ ਟੂਰਨਾਮੈਂਟ ਹੈ ਅਤੇ ਮੈਂ ਯਕੀਨੀ ਤੌਰ 'ਤੇ ਇਸ ਦਾ ਹਿੱਸਾ ਬਣਨਾ ਚਾਹਾਂਗਾ। ਵਿਲੀਅਮਸਨ ਆਈਪੀਐਲ ਦੀ ਸ਼ੁਰੂਆਤ ਵਿੱਚ ਜ਼ਖ਼ਮੀ ਹੋ ਗਿਆ ਸੀ ਅਤੇ ਵਿਸ਼ਵ ਕੱਪ ਵਿੱਚ ਉਸ ਦੀ ਸ਼ਮੂਲੀਅਤ ਸ਼ੱਕੀ ਹੈ। ਬੋਲਟ ਨੇ ਕਿਹਾ ਕਿ ਵਨਡੇ 'ਚ ਸਾਡੇ ਕੋਲ ਸ਼ਾਨਦਾਰ ਟੀਮ ਹੈ ਅਤੇ ਸਾਡੇ ਕੋਲ ਕੁਝ ਬਹੁਤ ਚੰਗੇ ਖਿਡਾਰੀ ਹਨ ਜਿਨ੍ਹਾਂ ਕੋਲ ਭਾਰਤ 'ਚ ਖੇਡਣ ਦਾ ਕਾਫੀ ਤਜ਼ਰਬਾ ਹੈ ਜੋ ਵਿਸ਼ਵ ਕੱਪ 'ਚ ਕੰਮ ਆਵੇਗਾ। (ਪੀਟੀਆਈ: ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.