ਨਵੀਂ ਦਿੱਲੀ: ਆਈਪੀਐਲ ਦੇ 14ਵੇਂ ਸੀਜ਼ਨ ਦਾ 28ਵਾਂ ਮੈਚ ਅੱਜ ਦੁਪਹਿਰ 3.30 ਵਜੇ ਸਨਰਾਈਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਛੇ ਮੈਚ ਖੇਡ ਚੁੱਕੀਆਂ ਹਨ।
ਸਨਰਾਈਜ਼ ਹੈਦਰਾਬਾਦ 6 ਮੈਚਾਂ 1 ਮੈਚ ਜਿੱਤ ਚੁਕੀ ਹੈ ਜਦਕਿ ਟੀਮ 5 ਮੈਚ ਹਾਰ ਚੁੱਕੀ। ਇਸੇ ਤਰ੍ਹਾਂ ਰਾਜਸਥਾਨ ਰਾਇਲਜ਼ ਨੇ 6 ਮੈਚਾਂ ਵਿੱਚੋਂ 2 ਮੈਚ ਵਿੱਚ ਜਿੱਤ ਹਾਸਲ ਕੀਤੀ ਹੈ ਤੇ 4 ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।
6 ਮੈਚਾਂ ਵਿੱਚ 5 ਹਾਰ ਦੇ ਬਾਅਦ ਅਠਵੇਂ ਨੰਬਰ ਉੱਤੇ ਮੌਜੂਦ ਹੈਦਰਾਬਾਦ ਨੇ ਕਪਤਾਨ ਬਦਲਣ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਡੇਵਿਡ ਵਾਰਨਰ ਦੀ ਥਾਂ ਕੇਨ ਵਿਲੀਅਮਸਨ ਟੀਮ ਦੀ ਕਮਾਨ ਸੰਭਾਲਣਗੇ। ਜਿੱਤ ਦੀ ਸਥਿਤੀ ਵਿੱਚ ਹੈਦਰਾਬਾਦ ਸਤਵੇਂ ਜਾਂ ਛੇਵੇਂ ਸਥਾਨ ਉੱਤੇ ਪਹੁੰਚ ਜਾਵੇਗੀ। ਜੇਕਰ ਰਾਜਸਥਾਨ ਇਹ ਮੈਚ ਹਾਰਦੀ ਹੈ ਤਾਂ ਉਸ ਦੀ ਹਾਲਾਤ ਹੋਰ ਖ਼ਰਾਬ ਹੋ ਜਾਵੇਗੀ।