ਹੈਦਰਾਬਾਦ: ਆਈ.ਪੀ.ਐਲ. (IPL) 2021 ਦਾ 40ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਦਾ ਸਾਹਮਣਾ ਰਾਜਸਥਾਨ ਰਾਇਲਜ਼ (Rajasthan Royals) ਨਾਲ ਹੋਵੇਗਾ। ਇਹ ਮੈਚ ਦੁਬਈ ਦੇ ਮੈਦਾਨ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਰਾਜਸਥਾਨ ਨੂੰ ਆਈ.ਪੀ.ਐਲ (IPL) ਦੇ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਹੈਦਰਾਬਾਦ ਦੇ ਖ਼ਿਲਾਫ਼ ਜਿੱਤ ਦਰਜ ਕਰਨੀ ਹੋਵੇਗੀ ਅਤੇ ਇਸ ਜਿੱਤ ਨਾਲ ਐੱਸ.ਆਰ.ਐੱਚ ਦੀ ਟੀਮ ਪਲੇਆਫ ਤੋਂ ਬਾਹਰ ਹੋ ਜਾਵੇਗੀ।
ਅਜੇ ਵੀ ਰਾਜਸਥਾਨ ਲਈ ਇਸ ਆਈ.ਪੀ.ਐਲ. (IPL) ਵਿੱਚ ਅੱਗੇ ਵਧਣ ਦੀ ਜਗ੍ਹਾ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿੱਚ ਹੈਦਰਾਬਾਦ ਲਈ ਅੱਗੇ ਦੀ ਯਾਤਰਾ ਹੁਣ ਆਪਣੀ ਇੱਜ਼ਤ ਬਚਾਉਣ ਦੀ ਲੜਾਈ ਬਣ ਗਈ ਹੈ।
ਆਈ.ਪੀ.ਐਲ. ਦੇ ਦੂਜੇ ਪੜਾਅ ਵਿੱਚ ਰਾਜਸਥਾਨ ਨੇ ਪੰਜਾਬ ਦੇ ਵਿਰੁੱਧ ਆਪਣੇ 2 ਮੈਚਾਂ ਵਿੱਚੋਂ ਇੱਕ ਜਿੱਤਿਆ, ਜਦੋਂ ਕਿ ਉਸ ਨੂੰ ਦਿੱਲੀ ਕੈਪੀਟਲਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹੈਦਰਾਬਾਦ ਨੂੰ ਦੂਜੇ ਗੇੜ ਦੇ ਆਪਣੇ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਈ.ਪੀ.ਐਲ. ਵਿੱਚ ਹੁਣ ਤੱਕ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਇਹ ਮੈਚ ਬਰਾਬਰ ਦਾ ਜਾਪਦਾ ਹੈ। ਰਾਜਸਥਾਨ ਅਤੇ ਹੈਦਰਾਬਾਦ ਲੀਗ ਵਿੱਚ ਹੁਣ ਤੱਕ 14 ਵਾਰ ਆਹਮੋ-ਸਾਹਮਣੇ ਹੋਏ ਹਨ, ਜਿਨ੍ਹਾਂ ਵਿੱਚੋਂ ਦੋਵਾਂ ਟੀਮਾਂ ਨੇ 7 ਵਾਰ ਜਿੱਤ ਹਾਸਲ ਕੀਤੀ ਹੈ।
ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਕਾਰ ਆਖਰੀ ਮੈਚ ਭਾਰਤ ਵਿੱਚ ਆਈ.ਪੀ.ਐਲ. ਦੇ ਪਹਿਲੇ ਪੜਾਅ ਦੌਰਾਨ ਹੋਇਆ ਸੀ, ਜਿਸ ਵਿੱਚ ਰਾਜਸਥਾਨ ਨੇ 55 ਦੌੜਾਂ ਦੀ ਆਸਾਨ ਜਿੱਤ ਹਾਸਲ ਕੀਤੀ ਸੀ।
ਆਈ.ਪੀ.ਐਲ. 2021 ਵਿੱਚ ਹੁਣ ਤੱਕ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਸੰਜੂ ਸੈਮਸਨ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਰਾਜਸਥਾਨ ਲਈ ਕੁਝ ਖ਼ਾਸ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਹੈਦਰਾਬਾਦ ਲਈ ਉਨ੍ਹਾਂ ਦੇ ਸਟਾਰ ਖਿਡਾਰੀ ਕੇਨ ਵਿਲੀਅਮਸਨ (Ken Williamson) ਅਤੇ ਡੇਵਿਡ ਵਾਰਨਰ (David Warner) ਦੇ ਬੱਲੇ ਤੋਂ ਦੌੜਾਂ ਵੀ ਆਈਆਂ ਹਨ। ਗੇਂਦਬਾਜ਼ੀ ਵਿੱਚ ਹੈਦਰਾਬਾਦ ਰਾਸ਼ਿਦ ਖਾਨ ਅਤੇ ਭੁਵਨੇਸ਼ਵਰ ਕੁਮਾਰ ਦਾ ਤਜ਼ਰਬਾ ਟੀਮ ਲਈ ਬਹੁਤ ਉਪਯੋਗੀ ਹੋ ਸਕਦਾ ਹੈ।
ਦੋਵੇਂ ਟੀਮਾਂ ਇਸ ਤਰ੍ਹਾਂ ਹਨ
ਹੈਦਰਾਬਾਦ ਦੀ ਟੀਮ ਦੇ ਖਿਡਾਰੀ ਹਨ, ਕੇਨ ਵਿਲੀਅਮਸਨ (ਕਪਤਾਨ), ਜੇਸਨ ਰਾਏ/ਡੇਵਿਡ ਵਾਰਨਰ, ਰਿਧੀਮਾਨ ਸਾਹਾ (wk), ਮਨੀਸ਼ ਪਾਂਡੇ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਜਗਦੀਸ਼ ਸੁਚਿਤ ਅਤੇ ਬਾਸੀਲ ਥੰਪੀ/ਸੰਦੀਪ ਸ਼ਰਮਾ ਹਨ।
ਦੂਜੇ ਪਾਸੇ ਰਾਜਸਥਾਨ ਦੀ ਟੀਮ ਦੇ ਖਿਡਾਰੀ ਹਨ। ਸੰਜੂ ਸੈਮਸਨ (ਕਪਤਾਨ), ਏਵਿਨ ਲੁਈਸ, ਯਸ਼ਸਵੀ ਜੈਸਵਾਲ, ਡੇਵਿਡ ਮਿਲਰ, ਲਿਆਮ ਲਿਵਿੰਗਸਟੋਨ, ਰਾਹੁਲ ਤਿਵਾਤੀਆ, ਮਹੀਪਾਲ ਲੋਮਰ, ਸ਼੍ਰੇਅਸ ਗੋਪਾਲ, ਕਾਰਤਿਕ ਤਿਆਗੀ, ਮੁਸਤਫਿਜ਼ੁਰ ਰਹਿਮਾਨ ਅਤੇ ਚੇਤਨ ਸਕਾਰੀਆ।
ਇਹ ਵੀ ਪੜ੍ਹੋ:IPL 2021:ਅੱਜ ਐਮਆਈ-ਕੇਕੇਆਰ ਆਹਮੋ-ਸਾਹਮਣੇ, ਕੋਲਕਾਤਾ ਲਈ ਮੁੰਬਈ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ