ਨਵੀਂ ਦਿੱਲੀ: ਅੱਜ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਦੋਨਾਂ ਟੀਮਾਂ ਕੋਲ ਦਮਦਾਰ ਖਿਡਾਰੀ ਹਨ ਜੋ ਚੌਕਿਆਂ ਅਤੇ ਛੱਕਿਆਂ ਦੀ ਵਰਖਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਸਕਦੇ ਹਨ। ਰਾਇਲਸ ਕੋਲ ਜੋਸ ਬਟਲਰ, ਯਸ਼ਸਵੀ ਜੈਸਵਾਲ ਵਰਗੇ ਚੰਗੇ ਬੱਲੇਬਾਜ਼ ਹਨ, ਜਦਕਿ ਯੁਜਵੇਂਦਰ ਚਾਹਲ ਅਤੇ ਟ੍ਰੇਂਟ ਬੋਲਟ ਵਰਗੇ ਵਿਕਟ ਲੈਣ ਵਾਲੇ ਗੇਂਦਬਾਜ਼ ਵੀ ਹਨ।
ਇਹ ਵੀ ਪੜੋ: DC vs GT IPL 2023 : ਗੁਜਰਾਤ ਟਾਈਟਨਸ ਨੇ ਕੀਤੀ ਸ਼ਾਨਦਾਰ ਜਿੱਤ ਦਰਜ, ਦਿੱਲੀ ਕੈਪੀਟਲਸ ਦੀ ਟੀਮ ਨੂੰ ਤਗੜੀ ਹਾਰ
ਪੰਜਾਬ ਦੇ ਕਿੰਗਜ਼ ਵੀ ਰਾਇਲਜ਼ ਵਾਂਗ ਹੀ ਮਜ਼ਬੂਤ ਹਨ। ਇਸ ਵਾਰ ਟੀਮ ਦੀ ਕਮਾਨ ਸ਼ਿਖਰ ਧਵਨ ਦੇ ਹੱਥਾਂ ਵਿੱਚ ਹੈ। ਅਰਸ਼ਦੀਪ ਸਿੰਘ ਅਤੇ ਕਾਗਿਸੋ ਰਬਾਡਾ ਵਰਗੇ ਖਤਰਨਾਕ ਗੇਂਦਬਾਜ਼ ਕਿੰਗਜ਼ ਟੀਮ ਵਿੱਚ ਹਨ। ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਡਕਵਰਥ ਲੁਈਸ ਵਿਧੀ ਤਹਿਤ ਸੱਤ ਦੌੜਾਂ ਨਾਲ ਹਰਾਇਆ ਸੀ। ਭਾਨੂ ਰਾਜਪਕਸ਼ੇ ਨੇ ਰਾਈਡਰਜ਼ ਖਿਲਾਫ 32 ਗੇਂਦਾਂ 'ਤੇ 50 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਸ਼ਿਖਰ ਨੇ 29 ਗੇਂਦਾਂ 'ਚ 40 ਦੌੜਾਂ ਬਣਾਈਆਂ ਸਨ। ਕੇਕੇਆਰ ਲਈ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ। ਸੈਮ ਕੁਰਾਨ, ਨਾਥਮ ਐਲਿਸ, ਰਾਹੁਲ ਚਾਹਰ ਅਤੇ ਸਿਕੰਦਰ ਰਜ਼ਾ ਨੇ 1-1 ਵਿਕਟਾਂ ਲਈਆਂ।
ਹੈਡ ਟੂ ਹੈਡ: IPL 2023 'ਚ ਅੱਜ ਰਾਜਸਥਾਨ ਅਤੇ ਪੰਜਾਬ ਵਿਚਾਲੇ ਪਹਿਲਾ ਮੁਕਾਬਲਾ ਹੋਵੇਗਾ। ਦੋਵਾਂ ਵਿਚਾਲੇ ਪਿਛਲੇ ਪੰਜ ਮੈਚਾਂ 'ਚ ਰਾਇਲਜ਼ ਦਾ ਬੋਲਬਾਲਾ ਰਿਹਾ ਹੈ। ਰਾਇਲਜ਼ ਨੇ ਪੰਜ ਵਿੱਚੋਂ ਚਾਰ ਮੈਚ ਜਿੱਤੇ ਹਨ। ਪੰਜਾਬ ਸਿਰਫ਼ ਇੱਕ ਮੈਚ ਹੀ ਜਿੱਤ ਸਕਿਆ। ਆਈਪੀਐਲ 2022 ਵਿੱਚ ਮਯੰਕ ਅਗਰਵਾਲ ਪੰਜਾਬ ਦੇ ਕਪਤਾਨ ਸਨ ਪਰ ਇਸ ਵਾਰ ਕਿੰਗਜ਼ ਦੀ ਕਮਾਨ ਸ਼ਿਖਰ ਧਵਨ ਕੋਲ ਹੈ।
ਰਾਜਸਥਾਨ ਰਾਇਲਜ਼ ਦੀ ਸੰਭਾਵਿਤ ਟੀਮ: 1 ਯਸ਼ਸਵੀ ਜੈਸਵਾਲ, 2 ਜੋਸ ਬਟਲਰ, 3 ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), 4 ਦੇਵਦੱਤ ਪੈਡਿਕਲ, 5 ਸ਼ਿਮਰੋਨ ਹੇਟਮਾਇਰ, 6 ਰਿਆਨ ਪਰਾਗ, 7 ਜੇਸਨ ਹੋਲਡਰ, 8 ਆਰ ਅਸ਼ਵਿਨ, 9 ਟ੍ਰੇਂਟ ਬੋਲਟ, 10 ਕੇ.ਐਮ ਆਸਿਫ, 11 ਯੁਜਵੇਂਦਰ।
ਪੰਜਾਬ ਕਿੰਗਜ਼ ਦੀ ਸੰਭਾਵਿਤ ਟੀਮ: 1 ਪ੍ਰਭਸਿਮਰਨ ਸਿੰਘ, 2 ਸ਼ਿਖਰ ਧਵਨ (ਕਪਤਾਨ), 3 ਭਾਨੁਕਾ ਰਾਜਪਕਸ਼ੇ, 4 ਜਿਤੇਸ਼ ਸ਼ਰਮਾ (ਵਿਕਟਕੀਪਰ), 5 ਸਿਕੰਦਰ ਰਜ਼ਾ, 6 ਸੈਮ ਕੁਰਾਨ, 7 ਐਮ ਸ਼ਾਹਰੁਖ ਖਾਨ, 8 ਹਰਪ੍ਰੀਤ ਬਰਾੜ, 9 ਰਾਹੁਲ ਚਾਹਰ, 10 ਅਰਸ਼ਦੀਪ ਸਿੰਘ, 11 ਕਾਗੀਸੋ ਰਬਾਦਾ।