ਚੰਡੀਗੜ੍ਹ : ਰਾਜਸਥਾਨ ਰਾਇਲਸ ਤੇ ਗੁਜਰਾਤ ਟਾਇਟਨਸ ਦਾ ਆਈਪੀਐਲ ਮੁਕਾਬਲਾ ਜੈਪੁਰ ਰਾਜਸਥਾਨ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਰਾਜਸਥਾਨ ਰਾਇਲਸ ਦੀ ਕਪਤਾਨੀ ਸੰਜੂ ਸੈਮਸਨ ਅਤੇ ਗੁਜਰਾਤ ਟਾਇਟਨਸ ਦੀ ਕਪਤਾਨੀ ਹਾਦਰਿਕ ਪਾਂਡਿਆ ਕੋਲ ਸੀ। ਰਾਜਸਥਾਨ ਰਾਇਲਜ਼ ਨੇ ਮੈਚ ਲਈ ਤੇਜ਼ ਗੇਂਦਬਾਜ਼ ਜੇਸਨ ਹੋਲਡਰ ਦੀ ਥਾਂ ਐਡਮ ਜ਼ਾਂਪਾ ਨੂੰ ਆਪਣੇ ਪਲੇਇੰਗ-11 ਵਿੱਚ ਸ਼ਾਮਲ ਕੀਤਾ। ਦੂਜੇ ਪਾਸੇ ਗੁਜਰਾਤ ਟਾਈਟਨਸ ਨੇ ਆਪਣੇ ਪਲੇਇੰਗ-11 ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਉਹ ਆਪਣੇ ਆਖਰੀ ਮੈਚ ਦੇ ਪਲੇਇੰਗ-11 ਨਾਲ ਮੈਦਾਨ ਵਿੱਚ ਉਤਰੀ।
ਇਸ ਤਰ੍ਹਾਂ ਖੇਡੀ ਰਾਜਸਥਾਨ ਰਾਇਲਸ : ਰਾਜਸਥਾਨ ਰਾਇਲਸ ਦੇ ਖਿਡਾਰੀ ਜੈਸਵਾਲ ਤੇ ਸੈਮਸਨ ਓਪਨਿੰਗ ਕੀਤੀ ਅਤੇ ਦੂਜੇ ਓਵਰ ਤੱਕ ਇਕ ਖਿਡਾਰੀ ਗਵਾ ਕੇ 19 ਦੌੜਾਂ ਬਣਾਈਆਂ। ਰਾਜਸਥਾਨ ਰਾਇਲਸ ਦੀ ਸ਼ੁਰੂਆਤ ਖਰਾਬ ਰਹੀ। ਬਟਲਰ 8 ਦੌੜਾਂ ਬਣਾ ਕੇ ਆਊਟ ਹੋ ਗਏ। ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਜੋਸ਼ ਲਿਟਲ ਨੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ 7ਵੇਂ ਓਵਰ ਦੀ 5ਵੀਂ ਗੇਂਦ 'ਤੇ 30 ਦੌੜਾਂ ਦੇ ਨਿੱਜੀ ਸਕੋਰ 'ਤੇ ਹਾਰਦਿਕ ਪਾਂਡਿਆ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਰਾਜਸਥਾਨ ਰਾਇਲਜ਼ ਦਾ ਚੌਥਾ ਵਿਕਟ 8ਵੇਂ ਓਵਰ ਵਿੱਚ ਡਿੱਗਿਆ। ਗੁਜਰਾਤ ਟਾਈਟਨਸ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ 8ਵੇਂ ਓਵਰ ਦੀ ਆਖਰੀ ਗੇਂਦ 'ਤੇ ਰਵੀਚੰਦਰਨ ਅਸ਼ਵਿਨ ਨੂੰ ਕਲੀਨ ਬੋਲਡ ਕਰ ਦਿੱਤਾ।
ਪਡਿੱਕਲ ਨੂੰ ਕੀਤਾ ਕਲੀਨ ਬੋਲਡ : 10ਵੇਂ ਓਵਰ ਵਿੱਚ ਰਾਜਸਥਾਨ ਰਾਇਲਸ ਨੂੰ ਪੰਜਵਾ ਝਟਕਾ ਲੱਗਿਆ ਹੈ। ਗੁਜਰਾਤ ਟਾਈਟਸ ਦੇ ਸਟਾਰ ਸਪਿਨਰ ਰਾਸ਼ੀਦ ਖਾਨ ਨੇ ਰਾਜਸਥਾਨ ਰਾਇਲਸ ਨੂੰ ਝਟਕਾ ਦਿੱਤਾ। 10ਵੇਂ ਓਵਰ ਦੀ ਦੂਜੀ ਗੇਂਦ 'ਤੇ ਰਾਸ਼ਿਦ ਨੇ ਪ੍ਰਭਾਵੀ ਖਿਡਾਰੀ ਦੇ ਰੂਪ 'ਚ ਮੈਦਾਨ 'ਤੇ ਉਤਰੇ ਰਿਆਨ ਪਰਾਗ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ.ਬੀ.ਡਬਲਯੂ. 10 ਓਵਰਾਂ ਦੇ ਅੰਤ 'ਤੇ ਦੇਵਦੱਤ ਪਡਿਕਲ (10) ਅਤੇ ਸ਼ਿਮਰੋਨ ਹੇਟਮਾਇਰ (1) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਰਾਜਸਥਾਨ ਰਾਇਲਸ ਦੀ ਛੇਵੀਂ ਵਿਕਟ 12ਵੇਂ ਓਵਰ ਵਿੱਚ ਡਿੱਗੀ। ਗੁਜਰਾਤ ਟਾਈਟਨਜ਼ ਦੇ ਸਪਿਨ ਗੇਂਦਬਾਜ਼ ਨੂਰ ਅਹਿਮਦ ਨੇ 12ਵੇਂ ਓਵਰ ਦੀ ਤੀਜੀ ਗੇਂਦ 'ਤੇ ਦੇਵਦੱਤ ਪਡਿਕਲ ਨੂੰ 12 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ।
ਧਰੁਵ ਜੁਰੇਲ ਨੂੰ ਐਲਬੀਡਬਲਯੂ ਆਊਟ ਕੀਤਾ : ਰਾਜਸਥਾਨ ਰਾਇਲਸ ਦੀ 7ਵੀਂ ਵਿਕਟ 14ਵੇਂ ਓਵਰ 'ਚ ਡਿੱਗੀ, ਗੁਜਰਾਤ ਟਾਈਟਨਜ਼ ਦੇ ਸਪਿਨਰ ਨੂਰ ਅਹਿਮਦ ਨੇ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ 9 ਦੌੜਾਂ ਦੇ ਨਿੱਜੀ ਸਕੋਰ 'ਤੇ ਧਰੁਵ ਜੁਰੇਲ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਰਾਜਸਥਾਨ ਰਾਇਲਸ ਨੂੰ 15ਵੇਂ ਓਵਰ 'ਚ 8ਵਾਂ ਝਟਕਾ ਗੁਜਰਾਤ ਟਾਈਟਨਸ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ 7 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਿਮਰੋਨ ਹੇਟਮਾਇਰ ਨੂੰ ਐਲਬੀਡਬਲਿਊ ਆਊਟ ਕਰ ਦਿੱਤਾ। ਇਸ ਵਿਕਟ ਨਾਲ ਰਾਸ਼ਿਦ ਖਾਨ ਹੁਣ ਪਰਪਲ ਕੈਪ ਹੋਲਡਰ ਗੇਂਦਬਾਜ਼ ਬਣ ਗਏ ਹਨ। ਰਾਜਸਥਾਨ ਰਾਇਲਸ ਦੀ ਪਾਰੀ 17.5 ਓਵਰਾਂ 'ਚ 118 ਦੌੜਾਂ 'ਤੇ ਸਿਮਟ ਗਈ ਅਤੇ ਰਾਸ਼ਿਦ ਖਾਨ ਨੇ 3 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ : ਕੇਐਲ ਰਾਹੁਲ ਨੇ ਆਪਣੀ ਸੱਟ ਬਾਰੇ ਅਪਡੇਟ ਦਿੱਤੀ, ਆਈਪੀਐਲ ਦੇ ਨਾਲ-ਨਾਲ ਡਬਲਯੂਟੀਸੀ ਫਾਈਨਲ ਤੋਂ ਬਾਹਰ
ਗੁਜਰਾਤ ਨੇ ਕੀਤਾ ਖੇਡਣਾ ਸ਼ੁਰੂ : ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਗੁਜਰਾਤ ਟਾਈਟਨਸ ਲਈ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੇ। ਰਾਜਸਥਾਨ ਰਾਇਲਸ ਲਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲਾ ਓਵਰ ਸੁੱਟਿਆ। ਰਾਜਸਥਾਨ ਰਾਇਲਸ ਵੱਲੋਂ ਦਿੱਤੇ 119 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਸ ਨੇ ਆਪਣੇ ਸਲਾਮੀ ਬੱਲੇਬਾਜ਼ਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ। 5 ਓਵਰਾਂ ਦੇ ਅੰਤ 'ਤੇ ਰਿਧੀਮਾਨ ਸਾਹਾ (24) ਅਤੇ ਸ਼ੁਭਮਨ ਗਿੱਲ (13) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਗੁਜਰਾਤ ਟਾਈਟਨਸ ਨੂੰ ਹੁਣ ਮੈਚ ਜਿੱਤਣ ਲਈ 90 ਗੇਂਦਾਂ ਵਿੱਚ ਸਿਰਫ਼ 80 ਦੌੜਾਂ ਦੀ ਲੋੜ ਸੀ।
ਪਾਂਡਿਆ ਦੀ ਕਮਾਲ ਦੀ ਬੱਲੇਬਾਜ਼ੀ : ਗੁਜਰਾਤ ਟਾਈਟਨਸ ਨੂੰ ਪਹਿਲਾ ਝਟਕਾ 10ਵੇਂ ਓਵਰ ਵਿੱਚ ਰਾਜਸਥਾਨ ਰਾਇਲਸ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ ਦਿਵਾਇਆ। 10ਵੇਂ ਓਵਰ ਦੀ ਚੌਥੀ ਗੇਂਦ 'ਤੇ ਚਹਿਲ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸ਼ੁਭਮਨ ਗਿੱਲ ਨੂੰ 36 ਦੌੜਾਂ ਦੇ ਨਿੱਜੀ ਸਕੋਰ 'ਤੇ ਸੈਮਸਨ ਹੱਥੋਂ ਸਟੰਪ ਆਊਟ ਕਰ ਦਿੱਤਾ। ਗੁਜਰਾਤ ਟਾਈਟਨਜ਼ ਦਾ ਸਕੋਰ 10 ਓਵਰਾਂ ਤੋਂ ਬਾਅਦ (72/1)। ਗੁਜਰਾਤ ਨੂੰ ਹੁਣ ਮੈਚ ਜਿੱਤਣ ਲਈ 60 ਗੇਂਦਾਂ ਵਿੱਚ ਸਿਰਫ਼ 47 ਦੌੜਾਂ ਦੀ ਲੋੜ ਸੀ। ਪਰ ਕਪਤਾਨ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਪਾਰੀ ਨੇ ਮੈਚ ਜਿਤਾ ਦਿੱਤਾ। ਗੁਜਰਾਤ ਨੇ 13.5 ਗੇਂਦਾਂ 'ਚ 119 ਦੌੜਾਂ ਦਾ ਟੀਚਾ ਪੂਰਾ ਕਰ ਲਿਆ।