ਮੁੰਬਈ: ਆਈਪੀਐਲ 2021 ਦਾ 12ਵਾਂ ਟੀ20 ਮੈਚ ਸੋਮਵਾਰ ਨੂੰ ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ। ਚੇਨਈ ਸੁਪਰਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 45 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਂਅ ਕੀਤੀ।
ਚੇਨਈ ਸੁਪਰਕਿੰਗਜ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 188 ਦੌੜਾ ਬਣਾਈਆਂ ਤੇ ਰਾਜਸਥਾਨ ਰਾਇਲਜ਼ ਨੂੰ 189 ਦੌੜਾਂ ਬਣਾਉਣ ਦਾ ਟੀਚਾ ਦਿੱਤਾ। ਆਰ.ਆਰ ਨੇ ਚੇਨਈ ਸੁਪਰਕਿੰਗਜ਼ ਦੇ ਟੀਚੇ ਦਾ ਪਿੱਛਾ ਕਰਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 143 ਦੌੜਾਂ ਹੀ ਬਣਾਈਆਂ।
ਚੇਨਈ ਸੁਪਰਕਿੰਗਜ਼ ਨੇ ਅਜੇ ਤੱਕ 3 ਮੈਚ ਖੇਡੇ ਹਨ ਜਿਸ ਵਿੱਚੋਂ 2 ਮੈਚਾਂ ਵਿੱਚ ਉਸ ਨੇ ਜਿੱਤ ਹਾਸਲ ਕੀਤੀ ਹੈ ਤੇ ਇੱਕ ਮੈਚ ਵਿੱਚ ਉਨ੍ਹਾਂ ਨੂੰ ਹਾਰ ਮਿਲੀ ਹੈ। ਆਰ ਆਰ ਨੇ ਵੀ 3 ਮੈਚ ਖੇਡੇ ਹਨ ਜਿਸ ਦੇ 2 ਮੈਚਾਂ ਵਿੱਚ ਆਰਆਰ ਨੂੰ ਹਾਰ ਮਿਲੀ ਹੈ ਤੇ ਇੱਕ ਵਿੱਚ ਜਿੱਤ।