ETV Bharat / sports

joginder sharma announces retirement: ਟੀ-20 ਵਿਸ਼ਵ ਕੱਪ 2007 ਜੇਤੂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ - ਵਨਡੇ ਅਤੇ ਟੀ20 ਮੈਚ

ਭਾਰਤ ਦੇ ਸਾਬਕਾ ਮੱਧਮ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ 2007 ਵਿਸ਼ਵ ਟੀ-20 ਫਾਈਨਲ 'ਚ ਆਖ਼ਰੀ ਓਵਰ 'ਚ ਟੀਮ ਨੂੰ ਜਿੱਤ ਦਿਵਾਈ ਸੀ। ਘਰੇਲੂ ਕ੍ਰਿਕਟ 'ਚ ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਜੋਗਿੰਦਰ ਨੇ ਟਵਿੱਟਰ 'ਤੇ ਪੋਸਟ ਕਿਹਾ.

joginder sharma announces retirement from international cricket t20 world cup 2007 hero
joginder sharma announces retirement: ਟੀ-20 ਵਿਸ਼ਵ ਕੱਪ 2007 ਜੇਤੂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
author img

By

Published : Feb 3, 2023, 6:44 PM IST

ਨਵੀਂ ਦਿੱਲੀ— ਭਾਰਤ ਦੇ ਸਾਬਕਾ ਮੱਧਮ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਕ ਐਲਾਨ ਕੀਤਾ ਜਿਸ ਨਾਲ ਹਰ ਕੋਈ ਹੱਕਾ ਬੱਕਾ ਰਹਿ ਗਿਆ , ਦਰਅਸਲ ਜੋਗਿੰਦਰ ਸ਼ਰਮਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਫਾਈਨਲ ਮੈਚ ਵਿੱਚ ਜੋਗਿੰਦਰ ਸ਼ਰਮਾ ਨੇ ਦੋ ਵਿਕਟਾਂ ਲਈਆਂ। ਪਰ ਉਸ ਜਿੱਤ ਤੋਂ ਬਾਅਦ ਉਸ ਨੂੰ ਕਦੇ ਵੀ ਅੰਤਰਰਾਸ਼ਟਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹੁਣ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਅੱਜ ਯਾਨੀ ਕਿ 3 ਫਰਵਰੀ ਦੇ ਦਿਨ ਜੋਗਿੰਦਰ ਸ਼ਰਮਾ ਨੇ ਟਵੀਟ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ। ਐਲਾਨ ਕਰਦੇ ਹੋਏ ਉਨ੍ਹਾਂ ਨੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਵੀ ਪੱਤਰ ਲਿਖਿਆ।

ਟਵਿੱਟਰ 'ਤੇ ਪੋਸਟ ਕੀਤੇ ਸੰਦੇਸ਼ 'ਚ ਕਿਹਾ: ਦੱਸਣਯੋਗ ਹੈ ਕਿ ਪਾਕਿਸਤਾਨ ਦੇ ਖ਼ਿਲਾਫ਼ 2007 ਵਿਸ਼ਵ ਟੀ-20 ਫਾਈਨਲ 'ਚ ਆਖ਼ਰੀ ਓਵਰ 'ਚ ਟੀਮ ਨੂੰ ਜਿੱਤ ਦਿਵਾਈ ਸੀ। ਜੋਗਿੰਦਰ ਨੇ 2004 ਤੋਂ 2007 ਦਰਮਿਆਨ ਚਾਰ ਵਨਡੇ ਅਤੇ ਇੰਨੇ ਹੀ ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 5 ਵਿਕਟਾਂ ਲਈਆਂ। ਘਰੇਲੂ ਕ੍ਰਿਕਟ 'ਚ ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਜੋਗਿੰਦਰ ਨੇ ਟਵਿੱਟਰ 'ਤੇ ਪੋਸਟ ਕੀਤੇ ਸੰਦੇਸ਼ 'ਚ ਕਿਹਾ, ''2002 ਤੋਂ 2017 ਤੱਕ ਦਾ ਮੇਰਾ ਕ੍ਰਿਕਟ ਸਫ਼ਰ ਮੇਰੇ ਜੀਵਨ ਦੇ ਸਭ ਤੋਂ ਵਧੀਆ ਸਾਲ ਰਹੇ ਅਤੇ ਚੋਟੀ ਦੇ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨਾ ਸਨਮਾਨ ਦੀ ਗੱਲ ਹੈ। ਮੇਰੇ ਸਾਰੇ ਸਾਥੀਆਂ, ਕੋਚਾਂ, ਸਲਾਹਕਾਰਾਂ ਅਤੇ ਸਹਿਯੋਗੀ ਸਟਾਫ ਨਾਲ ਖੇਡਣਾ ਸਨਮਾਨ ਦੀ ਗੱਲ ਰਹੀ ਅਤੇ ਮੈਂ ਮੇਰੇ ਸੁਫ਼ੇਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।"

ਇਹ ਵੀ ਪੜ੍ਹੋ :Gautam Adani: ਅਡਾਨੀ ਗਰੁੱਪ ਦਾ ਸ਼ੇਅਰਾਂ ਵਿੱਚ ਲਗਾਤਾਰ ਨਿਘਾਰ, ਅਡਾਨੀ ਗਰੁੱਪ ਦੇ ਸ਼ੇਅਰ ਖਰੀਦਣ ਲਈ ਲੱਗੀ ਦੌੜ, ਟਾਪ 20 ਅਮੀਰਾਂ ਦੀ ਲਿਸਟ 'ਚ ਗੌਤਮ ਅਡਾਨੀ ਬਾਹਰ

ਸ਼ੁਰੂਆਤੀ ਟੀ-20 ਵਿਸ਼ਵ ਕੱਪ ਫਾਈਨਲ ਦੇ ਆਖ਼ਰੀ ਓਵਰ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਨੂੰ ਗੇਂਦ ਸੌਂਪੀ ਅਤੇ ਘੱਟ ਤਜ਼ਰਬੇਕਾਰ ਜੋਗਿੰਦਰ ਨੇ ਭਾਰਤ ਨੂੰ ਜਿੱਤ ਦਿਵਾਈ, ਜੋ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਪਲਾਂ ਵਿੱਚੋਂ ਇੱਕ ਰਿਹਾ। ਇਹ ਮੈਚ ਜੋਗਿੰਦਰ ਦਾ ਦੇਸ਼ ਲਈ ਆਖਰੀ ਮੈਚ ਸਾਬਤ ਹੋਇਆ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼ ਵਿਚ ਸਨ, ਜਿਸ ਤੋਂ ਬਾਅਦ ਉਹ ਪੁਲਸ ਸੇਵਾ ਨਾਲ ਜੁੜ ਗਏ ਅਤੇ ਡਿਪਟੀ ਸੁਪਰਡੈਂਟ ਆਫ਼ ਪੁਲਸ ਦੇ ਅਹੁਦੇ 'ਤੇ ਰਹੇ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ, “ਮੈਂ ਇਹ ਐਲਾਨ ਕਰਨ ਲਈ Excited ਹਾਂ ਕਿ ਮੈਂ ਵਿਸ਼ਵ ਕ੍ਰਿਕਟ ਅਤੇ ਇਸ ਦੇ ਵਪਾਰਕ ਪੱਖ ਵਿੱਚ ਨਵੇਂ ਮੌਕਿਆਂ ਦੀ ਖੋਜ ਕਰ ਰਿਹਾ ਹਾਂ, ਜਿਸ ਨਾਲ ਮੈਂ ਖੇਡ ਨਾਲ ਜੁੜਿਆ ਰਹਾਂਗਾ, ਖੇਡ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ।' ਜੋਗਿੰਦਰ ਹਾਲ ਹੀ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਲੀਜੈਂਡਜ਼ ਕ੍ਰਿਕਟ ਲੀਗ ਵਿੱਚ ਦਿਖਾਈ ਦਿੱਤੇ ਸਨ।

ਟੀ-20 ਵਿਸ਼ਵ ਕੱਪ ਫਾਈਨਲ ਦੇ ਆਖਰੀ ਓਵਰ ਵਿੱਚ ਪਾਕਿਸਤਾਨ ਨੂੰ ਜਿੱਤ ਲਈ 13 ਦੌੜਾਂ ਦੀ ਲੋੜ ਸੀ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜੋਗਿੰਦਰ ਸ਼ਰਮਾ ਨੂੰ ਆਖਰੀ ਓਵਰ ਸੁੱਟਣ ਲਈ ਕਿਹਾ। ਜੋਗਿੰਦਰ ਦਾ ਮੈਂਟਰ ਮਿਸਬਾਹ-ਉਲ-ਹੱਕ ਸੀ। ਜੋਗਿੰਦਰ ਨੇ ਪਹਿਲੀ ਗੇਂਦ ਵਾਈਡ ਸੁੱਟ ਕੇ ਭਾਰਤੀ ਦਰਸ਼ਕਾਂ ਦੇ ਸਾਹ ਰੋਕ ਲਏ। ਮਿਸਬਾਹ ਵਾਈਡ ਦੀ ਥਾਂ 'ਤੇ ਸੁੱਟੀ ਗਈ ਅਗਲੀ ਗੇਂਦ ਤੋਂ ਖੁੰਝ ਗਿਆ ਅਤੇ ਕੋਈ ਦੌੜ ਨਹੀਂ ਬਣ ਸਕਿਆ। ਜੋਗਿੰਦਰ ਨੇ ਦੂਜੀ ਗੇਂਦ ਫੁੱਲ ਟਾਸ ਸੁੱਟੀ ਜਿਸ 'ਤੇ ਮਿਸਬਾਹ ਨੇ ਛੱਕਾ ਲਗਾਇਆ। ਤੀਜੀ ਗੇਂਦ 'ਤੇ ਮਿਸਬਾਹ ਨੇ ਸਕੂਪ ਸ਼ਾਟ ਖੇਡਿਆ ਅਤੇ ਸ਼ਾਰਟ ਫਾਈਨ ਲੈੱਗ 'ਤੇ ਸ਼੍ਰੀਸੰਤ ਨੂੰ ਕੈਚ ਦੇ ਦਿੱਤਾ। ਇਸ ਤਰ੍ਹਾਂ ਭਾਰਤ ਨੇ ਪਹਿਲਾ ਟੀ-20 ਵਿਸ਼ਵ ਕੱਪ 5 ਦੌੜਾਂ ਨਾਲ ਜਿੱਤ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.