ਹੈਦਰਾਬਾਦ : IPL 2022 'ਚ ਸਾਰੀਆਂ ਪੁਰਾਣੀਆਂ ਟੀਮਾਂ 'ਤੇ ਨਵੀਂ ਟੀਮ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਦਾ ਦਬਦਬਾ ਹੈ। ਹਾਰਦਿਕ ਪੰਡਯਾ ਦੀ ਅਗਵਾਈ 'ਚ ਗੁਜਰਾਤ ਨੇ ਪੰਜ ਮੈਚ ਜਿੱਤ ਕੇ ਅੰਕ ਸੂਚੀ 'ਚ ਚੋਟੀ 'ਤੇ ਕਬਜ਼ਾ ਕਰ ਲਿਆ ਹੈ। ਉਧਰ ਲਖਨਊ ਵੀ ਛੇ ਮੈਚਾਂ ਵਿੱਚ ਚਾਰ ਮੈਚ ਜਿੱਤ ਕੇ ਅੱਠ ਅੰਕਾਂ ਨਾਲ ਦੂਜੇ ਸਥਾਨ ’ਤੇ ਮੌਜੂਦ ਹੈ।
ਦੱਸ ਦੇਈਏ ਕਿ IPL 2022 ਦੇ 29ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ। ਗੁਜਰਾਤ ਨੇ ਜ਼ਬਰਦਸਤ ਜਿੱਤ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਗੁਜਰਾਤ ਨੇ ਹੁਣ ਤੱਕ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਸ ਨੇ ਪੰਜ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਸਿਰਫ਼ ਇੱਕ ਮੈਚ ਹਾਰਿਆ ਹੈ। ਪੰਜ ਮੈਚ ਜਿੱਤਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ 10 ਅੰਕਾਂ ਨਾਲ ਪਹਿਲੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ।
ਲਖਨਊ ਸੁਪਰ ਜਾਇੰਟਸ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਕੇਐੱਲ ਰਾਹੁਲ ਦੀ ਅਗਵਾਈ ਵਾਲੀ ਟੀਮ ਨੇ ਹੁਣ ਤੱਕ 6 ਮੈਚ ਖੇਡੇ ਹਨ, ਜਿਸ 'ਚ ਉਸ ਨੇ ਚਾਰ ਜਿੱਤੇ ਹਨ ਅਤੇ ਦੋ ਹਾਰੇ ਹਨ। 4 ਮੈਚ ਜਿੱਤ ਕੇ ਲਖਨਊ 8 ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਹਾਲਾਂਕਿ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਵੀ 8-8 ਅੰਕ ਹਨ। ਆਰਸੀਬੀ ਤੀਜੇ ਨੰਬਰ 'ਤੇ ਅਤੇ ਹੈਦਰਾਬਾਦ ਦੀ ਟੀਮ ਚੌਥੇ ਨੰਬਰ 'ਤੇ ਬਰਕਰਾਰ ਹੈ।
ਹੁਣ ਤੱਕ ਖੇਡੇ ਗਏ ਮੈਚ 'ਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ ਹੈ। 6 ਮੈਚ ਖੇਡਣ ਤੋਂ ਬਾਅਦ ਚੇਨਈ ਦੀ ਟੀਮ ਸਿਰਫ ਇਕ ਜਿੱਤ ਤੋਂ ਬਾਅਦ ਦੋ ਅੰਕਾਂ ਨਾਲ 9ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਥੇ ਹੀ ਸਾਰੇ 6 ਮੈਚ ਹਾਰਨ ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਟੀਮ ਆਖਰੀ ਸਥਾਨ 'ਤੇ ਬਣੀ ਹੋਈ ਹੈ। ਮੁੰਬਈ ਨੇ ਅਜੇ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ।
ਇਹ ਵੀ ਪੜ੍ਹੋ: IPL 2022 :ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੁਕਾਬਲਾ