ETV Bharat / sports

ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਨੂੰ 61 ਦੋੜਾਂ ਨਾਲ ਹਰਾਇਆ

author img

By

Published : Mar 30, 2022, 10:18 AM IST

ਰਾਜਸਥਾਨ ਰਾਇਲਜ਼ (Rajasthan Royals) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad ) ਨੂੰ 61 ਦੌੜਾਂ ਨਾਲ ਹਰਾ ਦਿੱਤਾ।

ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਨੂੰ 61 ਦੋੜਾਂ ਨਾਲ ਹਰਾਇਆ
ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਨੂੰ 61 ਦੋੜਾਂ ਨਾਲ ਹਰਾਇਆ

ਪੁਣੇ: ਨਵੇਂ ਖਿਡਾਰੀਆਂ ਅਤੇ ਆਤਮਵਿਸ਼ਵਾਸ ਨਾਲ ਭਰੀ ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 61 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

ਰਾਜਸਥਾਨ ਨੇ ਖੇਡ ਦੇ ਹਰ ਵਿਭਾਗ ਵਿੱਚ ਸਨਰਾਈਜ਼ਰਜ਼ ਨੂੰ ਹਰਾ ਦਿੱਤਾ। ਕਪਤਾਨ ਸੰਜੂ ਸੈਮਸਨ ਨੇ ਸਾਹਮਣੇ ਤੋਂ ਅਗਵਾਈ ਕਰਦੇ ਹੋਏ 27 ਗੇਂਦਾਂ 'ਤੇ 55 ਦੌੜਾਂ ਬਣਾਈਆਂ, ਜਿਸ ਨਾਲ ਰਾਜਸਥਾਨ ਰਾਇਲਜ਼ ਨੇ ਛੇ ਵਿਕਟਾਂ 'ਤੇ 210 ਦੌੜਾਂ ਬਣਾਈਆਂ। ਜਵਾਬ 'ਚ ਸਨਰਾਈਜ਼ਰਜ਼ ਦੇ ਤਿੰਨ ਬੱਲੇਬਾਜ਼ ਨੌਂ ਦੌੜਾਂ 'ਤੇ ਅਤੇ ਚਾਰ ਬੱਲੇਬਾਜ਼ 29 ਦੌੜਾਂ 'ਤੇ ਪੈਵੇਲੀਅਨ ਪਰਤ ਚੁੱਕੇ ਸੀ। ਕੇਨ ਵਿਲੀਅਮਸਨ (2) ਦੀ ਟੀਮ ਸੱਤ ਵਿਕਟਾਂ 'ਤੇ 149 ਦੌੜਾਂ ਹੀ ਬਣਾ ਸਕੀ।

ਉਸ ਲਈ ਏਡਨ ਮਾਰਕਰਮ ਨੇ ਅਜੇਤੂ 57 ਅਤੇ ਵਾਸ਼ਿੰਗਟਨ ਸੁੰਦਰ ਨੇ 14 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਵਿਲੀਅਮਸਨ ਦਾ ਸ਼ਾਨਦਾਰ ਕੈਚ ਦੇਵਦੱਤ ਪਡਿਕੱਲ ਨੇ ਫੜਿਆ ਜਦਕਿ ਰਾਹੁਲ ਤ੍ਰਿਪਾਠੀ ਖਾਤਾ ਖੋਲ੍ਹੇ ਬਿਨਾਂ ਹੀ ਮਸ਼ਹੂਰ ਕ੍ਰਿਸ਼ਨਾ ਦਾ ਦੂਜਾ ਸ਼ਿਕਾਰ ਹੋਏ। ਇਸ ਤੋਂ ਬਾਅਦ ਟ੍ਰੇਂਟ ਬੋਲਟ ਨੇ ਨਿਕੋਲਸ ਪੂਰਨ (0) ਨੂੰ ਲੈੱਗ ਬਿਫਰ ਆਊਟ ਕੀਤਾ।

ਯੁਜਵੇਂਦਰ ਚਾਹਲ ਨੇ ਅਭਿਸ਼ੇਕ ਸ਼ਰਮਾ ਅਤੇ ਅਬਦੁਲ ਸਮਦ ਦੀਆਂ ਵਿਕਟਾਂ ਲੈ ਕੇ ਸਨਰਾਈਜ਼ਰਜ਼ ਦੀ ਹਾਲਤ ਖਰਾਬ ਕਰ ਦਿੱਤੀ। ਇਸ ਤੋਂ ਬਾਅਦ ਟੀਮ ਦੀ ਵਾਪਸੀ ਦਾ ਕੋਈ ਮੌਕਾ ਨਹੀਂ ਸੀ। ਇਸ ਤੋਂ ਪਹਿਲਾਂ ਸੈਮਸਨ ਅਤੇ ਦੇਵਦੱਤ ਪੈਡਿਕੱਲ ਨੇ ਰਾਇਲਜ਼ ਲਈ ਤੀਜੇ ਵਿਕਟ ਲਈ 41 ਗੇਂਦਾਂ ਵਿੱਚ 73 ਦੌੜਾਂ ਬਣਾਈਆਂ ਜਿਸ ਵਿੱਚ ਪੈਡਿਕਲ ਨੇ 29 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 41 ਦੌੜਾਂ ਜੋੜੀਆਂ।

ਸੈਮਸਨ ਨੇ ਆਪਣੀ ਪਾਰੀ ਵਿੱਚ ਪੰਜ ਛੱਕੇ ਅਤੇ ਤਿੰਨ ਚੌਕੇ ਜੜੇ। ਇਸ ਦੇ ਨਾਲ ਹੀ ਆਖਰੀ ਓਵਰ 'ਚ ਸ਼ਿਮਰੋਨ ਹੇਟਮਾਇਰ ਨੇ ਸਿਰਫ 13 ਗੇਂਦਾਂ 'ਚ ਤਿੰਨ ਛੱਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਕੇ ਰਾਇਲਜ਼ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ।

ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਗਏ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੂੰ ਉਸ ਸਮੇਂ ਜੀਵਨਦਾਨ ਮਿਲਿਆ ਜਦੋਂ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ ਕਿਉਂਕਿ ਗੇਂਦ ਨੋ-ਬਾਲ ਸੀ। ਬਟਲਰ (35) ਅਤੇ ਯਸ਼ਸਵੀ ਜੈਸਵਾਲ (20) ਨੇ 58 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਬਟਲਰ ਨੇ ਚੌਥੇ ਓਵਰ ਵਿੱਚ ਉਮਰਾਨ ਮਲਿਕ ਨੂੰ ਦੋ ਚੌਕੇ ਅਤੇ ਦੋ ਛੱਕੇ ਜੜੇ ਅਤੇ ਇਸ ਓਵਰ ਵਿੱਚ 21 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਵਾਸ਼ਿੰਗਟਨ ਸੁੰਦਰ ਨੂੰ ਇੱਕ-ਇੱਕ ਛੱਕਾ ਲਗਾਇਆ। ਰਾਇਲਜ਼ ਦੀਆਂ ਪੰਜ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਬਣੀਆਂ। ਜੈਸਵਾਲ ਸੱਤਵੇਂ ਓਵਰ ਵਿੱਚ ਰੋਮੀਓ ਸ਼ੈਫਰਡ ਦੀ ਗੇਂਦ ’ਤੇ ਏਡਨ ਮਾਰਕਰਮ ਨੂੰ ਕੈਚ ਦੇ ਕੇ ਵਾਪਸ ਪਰਤੇ।

ਉੱਥੇ ਹੀ ਬਟਲਰ ਨੇ ਨੌਵੇਂ ਓਵਰ ਵਿੱਚ ਆਪਣਾ ਵਿਕਟ ਗੁਆ ਦਿੱਤਾ। ਸੈਮਸਨ ਨੇ ਆਉਂਦਿਆਂ ਹੀ ਆਪਣਾ ਰਵੱਈਆ ਜ਼ਾਹਰ ਕੀਤਾ ਅਤੇ ਚੌਕੇ-ਛੱਕਿਆਂ ਨਾਲ ਸ਼ੁਰੂਆਤ ਕੀਤੀ। ਉਸ ਨੇ ਸਨਰਾਈਜ਼ਰਜ਼ ਦੇ ਕਿਸੇ ਗੇਂਦਬਾਜ਼ ਨੂੰ ਨਹੀਂ ਬਖਸ਼ਿਆ। ਇਸ ਦੇ ਨਾਲ ਹੀ ਪਡਿਕਲ ਨੇ ਵੀ 12ਵੇਂ ਓਵਰ ਵਿੱਚ ਟੀ ਨਟਰਾਜਨ ਨੂੰ ਛੱਕਾ ਲਗਾ ਕੇ ਆਪਣੇ ਹੱਥ ਖੋਲ੍ਹ ਦਿੱਤੇ। ਸੈਮਸਨ ਨੇ 16ਵੇਂ ਓਵਰ ਵਿੱਚ ਸੁੰਦਰ ਨੂੰ ਲਗਾਤਾਰ ਦੋ ਛੱਕੇ ਜੜੇ। ਸਨਰਾਈਜ਼ਰਜ਼ ਨੇ ਇਕ ਤੋਂ ਬਾਅਦ ਇਕ ਪੈਡਿਕਲ ਅਤੇ ਸੈਮਸਨ ਦੀਆਂ ਵਿਕਟਾਂ ਲਈਆਂ ਪਰ ਹੇਟਮਾਇਰ ਨੇ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰੱਖਿਆ। ਰਾਇਲਜ਼ ਨੇ ਆਖਰੀ ਦਸ ਓਵਰਾਂ ਵਿੱਚ 123 ਦੌੜਾਂ ਬਣਾਈਆਂ।

ਇਹ ਵੀ ਪੜੋ: IPL 2022: ਰੋਹਿਤ ਸ਼ਰਮਾ ਨੂੰ ਲੱਗਾ 12 ਲੱਖ ਰੁਪਏ ਜ਼ੁਰਮਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.