ਮੁੰਬਈ: ਸ਼ੁਭਮਨ ਗਿੱਲ (96) ਅਤੇ ਸਾਈ ਸੁਦਰਸ਼ਨ (35) ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਗੁਜਰਾਤ ਟਾਈਟਨਜ਼ (ਜੀਟੀ) ਨੇ ਸ਼ੁੱਕਰਵਾਰ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 16ਵੇਂ ਮੈਚ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ ਛੇ ਵਿਕਟਾਂ ਨਾਲ (GUJARAT TITANS WON THE MATH) ਹਰਾਇਆ। ਪੰਜਾਬ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਬਣਾਈਆਂ ਸਨ। ਗੁਜਰਾਤ ਟਾਈਟਨਸ ਲਈ ਸੁਦਰਸ਼ਨ ਅਤੇ ਗਿੱਲ ਨੇ 101 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ।
ਪੰਜਾਬ ਕਿੰਗਜ਼ ਵੱਲੋਂ ਦਿੱਤੇ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਨੇ ਚੰਗੀ ਸ਼ੁਰੂਆਤ ਕੀਤੀ। ਸ਼ੁਭਮਨ ਗਿੱਲ ਅਤੇ ਮੈਥਿਊ ਵੇਡ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਅਰਸ਼ਦੀਪ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਓਵਰ ਵਿੱਚ ਹੀ ਤਿੰਨ ਚੌਕੇ ਲਗਾ ਕੇ 14 ਦੌੜਾਂ ਬਣਾਈਆਂ। ਹਾਲਾਂਕਿ ਕੈਗਿਸੋ ਰਬਾਡਾ ਨੇ ਮੈਥਿਊ ਵੇਡ ਦੇ ਰੂਪ 'ਚ ਆਪਣੇ ਪਹਿਲੇ ਹੀ ਓਵਰ 'ਚ ਪੰਜਾਬ ਨੂੰ ਪਹਿਲੀ ਸਫਲਤਾ ਦਿਵਾਈ। ਰਬਾਡਾ ਛੇ ਦੌੜਾਂ ਦੇ ਸਕੋਰ 'ਤੇ ਮੈਥਿਊ ਵੇਡ ਨੂੰ ਬੇਅਰਸਟੋ ਦੇ ਹੱਥੋਂ ਕੈਚ ਦੇ ਬੈਠਾ। ਉਸ ਤੋਂ ਬਾਅਦ ਸਾਈ ਸੁਦਰਸ਼ਨ ਬੱਲੇਬਾਜ਼ੀ ਕਰਨ ਆਏ।
ਇਹ ਵੀ ਪੜੋ: IPL 2022:ਅੰਕ ਸਾਰਣੀ, ਪਰਪਲ ਕੱਪ, ਔਰਿਜ਼ ਕੱਪ
ਗੁਜਰਾਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 29 ਗੇਂਦਾਂ ਵਿੱਚ IPL ਕਰੀਅਰ ਦਾ 12ਵਾਂ ਅਰਧ ਸੈਂਕੜਾ ਲਗਾਇਆ। ਇਸ ਸੀਜ਼ਨ ਵਿੱਚ ਇਹ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਦਿੱਲੀ ਖਿਲਾਫ ਪਿਛਲੇ ਮੈਚ 'ਚ ਉਸ ਨੇ 46 ਗੇਂਦਾਂ 'ਚ 84 ਦੌੜਾਂ ਬਣਾਈਆਂ ਸਨ। ਨੌਂ ਓਵਰਾਂ ਬਾਅਦ ਗੁਜਰਾਤ ਨੇ ਇਕ ਵਿਕਟ ਦੇ ਨੁਕਸਾਨ 'ਤੇ 88 ਦੌੜਾਂ ਬਣਾ ਲਈਆਂ ਸਨ। ਸੁਦਰਸ਼ਨ ਨੇ ਗਿੱਲ ਨਾਲ 101 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ, ਸੁਦਰਸ਼ਨ ਨੂੰ ਗੇਂਦਬਾਜ਼ ਰਾਹੁਲ ਚਾਹਰ ਦੇ ਓਵਰ ਵਿੱਚ ਮਯੰਕ ਅਗਰਵਾਲ ਨੇ ਕੈਚ ਦੇ ਦਿੱਤਾ। ਇਸ ਦੌਰਾਨ ਉਸ ਨੇ 30 ਗੇਂਦਾਂ ਵਿੱਚ ਇੱਕ ਛੱਕੇ ਅਤੇ ਚਾਰ ਚੌਕਿਆਂ ਦੀ ਮਦਦ ਨਾਲ 35 ਦੌੜਾਂ ਦੀ ਪਾਰੀ ਖੇਡੀ।
ਸੁਦਰਸ਼ਨ ਦੇ ਆਊਟ ਹੋਣ ਤੋਂ ਬਾਅਦ ਹਾਰਦਿਕ ਪੰਡਯਾ ਨੇ ਗਿੱਲ ਦੇ ਨਾਲ ਬੱਲੇਬਾਜ਼ੀ ਦੀ ਕਮਾਨ ਸੰਭਾਲੀ। ਟੀਮ ਨੇ 18ਵੇਂ ਓਵਰ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਬਣਾਈਆਂ। ਗੁਜਰਾਤ ਟਾਈਟਨਸ ਨੂੰ ਤੀਜਾ ਝਟਕਾ 19ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਲੱਗਾ। ਸ਼ੁਭਮਨ ਗਿੱਲ ਆਪਣਾ ਪਹਿਲਾ ਆਈਪੀਐਲ ਸੈਂਕੜਾ ਚਾਰ ਦੌੜਾਂ ਨਾਲ ਖੁੰਝ ਗਿਆ ਅਤੇ 59 ਗੇਂਦਾਂ ਵਿੱਚ ਇੱਕ ਛੱਕੇ ਅਤੇ 11 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾ ਕੇ ਰਬਾਡਾ ਦੇ ਓਵਰ ਵਿੱਚ ਮਯੰਕ ਅਗਰਵਾਲ ਹੱਥੋਂ ਕੈਚ ਆਊਟ ਹੋ ਗਿਆ।
ਇਸ ਦੇ ਨਾਲ ਹੀ ਹਾਰਦਿਕ ਪੰਡਯਾ ਆਖਰੀ ਓਵਰ 'ਚ ਰਨ ਆਊਟ ਹੋ ਗਏ ਅਤੇ ਉਦੋਂ ਹੀ ਰਾਹੁਲ ਤੇਵਤੀਆ ਨੇ ਲੀਡ ਸੰਭਾਲੀ ਅਤੇ ਡੇਵਿਡ ਮਿਲਰ ਨਾਲ ਮੈਚ ਨੂੰ ਅੰਤ ਤੱਕ ਲੈ ਗਏ। ਆਖਰੀ ਦੋ ਗੇਂਦਾਂ 'ਤੇ ਟੀਮ ਨੂੰ 12 ਦੌੜਾਂ ਦੀ ਲੋੜ ਸੀ, ਜਿਸ 'ਚ ਰਾਹੁਲ ਤੇਵਤੀਆ ਨੇ ਸ਼ਾਨਦਾਰ ਢੰਗ ਨਾਲ 2 ਗੇਂਦਾਂ 'ਤੇ 2 ਛੱਕੇ ਜੜ ਕੇ ਟੀਮ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ। ਬੱਲੇਬਾਜ਼ਾਂ ਦੀ ਮਦਦ ਨਾਲ ਟੀਮ ਨੇ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਬਾਡਾ ਨੇ ਦੋ ਅਤੇ ਰਾਹੁਲ ਚਾਹਰ ਨੇ ਇੱਕ ਵਿਕਟ ਲਈ।
ਇਹ ਵੀ ਪੜੋ: ਸ਼ਰਾਬੀ ਕ੍ਰਿਕਟਰ ਦੀ ਖੌਫਨਾਕ ਕਹਾਣੀ, ਜਦੋਂ ਮੌਤ ਦੇ ਮੂੰਹੋਂ ਚੋ ਬਾਹਰ ਨਿਕਲੇ ਸੀ ਚਹਿਲ