ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ (Indian Premier League) ਦੇ 14 ਵੇਂ ਸੰਸਕਰਣ ਦਾ ਦੂਜਾ ਹਾਫ਼ 19 ਸਤੰਬਰ ਜਾਨੀ ਅੱਜ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਖੇਡਿਆ ਜਾਵੇਗਾ। ਆਈਪੀਐਲ 2021 ਦੀ ਸ਼ੁਰੂਆਤ ਇਸ ਸਾਲ ਅਪ੍ਰੈਲ ਵਿੱਚ ਭਾਰਤ ਵਿੱਚ ਹੋਈ ਸੀ, ਪਰ ਕੁਝ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਮੈਂਬਰਾਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜੋ: ਸੁਰੱਖਿਆ ਕਾਰਨਾਂ ਕਰਕੇ ਰੱਦ ਹੋਇਆ ਨਿਊਜ਼ੀਲੈਂਡ ਦਾ ਪਾਕਿਸਤਾਨ ਦੌਰਾ
ਅਜਿਹੀ ਸਥਿਤੀ ਵਿੱਚ ਹੁਣ ਯੂਏਈ ਵਿੱਚ 19 ਸਤੰਬਰ ਜਾਨੀ ਅੱਜ ਤੋਂ ਲੀਗ ਇੱਕ ਵਾਰ ਫਿਰ ਸ਼ੁਰੂ ਹੋਵੇਗੀ, ਜਿਸ ਨੂੰ ਆਈਪੀਐਲ 2021 ਦਾ ਦੂਜਾ ਹਾਫ਼ ਕਿਹਾ ਜਾ ਰਿਹਾ ਹੈ।
ਆਈਪੀਐਲ 2021 ਦੇ ਦੂਜੇ ਹਾਫ਼ ਦੀ ਸ਼ੁਰੂਆਤ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੇ ਮੈਚ ਨਾਲ ਹੋਵੇਗੀ। ਇਹ ਮੈਚ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਪਹਿਲਾਂ ਦੀ ਤਰ੍ਹਾਂ ਦੂਜੇ ਪੜਾਅ ਵਿੱਚ ਦੁਪਹਿਰ ਦੇ ਮੈਚ ਸ਼ਾਮ 3.30 ਵਜੇ ਅਤੇ ਸ਼ਾਮ ਦੇ ਮੈਚ 7.30 ਵਜੇ ਖੇਡੇ ਜਾਣਗੇ।
ਆਈਪੀਐਲ 2021 ਦੇ ਦੂਜੇ ਪੜਾਅ ਦੀ ਸਮਾਸੂਚੀ
- 19 ਸਤੰਬਰ: ਸ਼ਾਮ 7:30 ਵਜੇ ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼
- 20 ਸਤੰਬਰ: ਸ਼ਾਮ 7:30 ਵਜੇ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੰਜਰਜ਼ ਬੰਗਲੌਰ
- 21 ਸਤੰਬਰ: ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7:30 ਵਜੇ
- 22 ਸਤੰਬਰ: ਦਿੱਲੀ ਕੈਪੀਟਲਸ ਬਨਾਮ ਸਨਰਾਈਜ਼ਰਸ ਹੈਦਰਾਬਾਦ ਸ਼ਾਮ 7:30 ਵਜੇ
- 23 ਸਤੰਬਰ: ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਸ਼ਾਮ 7:30 ਵਜੇ
- 24 ਸਤੰਬਰ: ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7:30 ਵਜੇ
- 25 ਸਤੰਬਰ: ਦਿੱਲੀ ਕੈਪੀਟਲਸ ਬਨਾਮ ਰਾਜਸਥਾਨ ਰਾਇਲਜ਼ ਦੁਪਹਿਰ 3:30 ਵਜੇ
- ਦੂਜਾ ਮੈਚ: ਸਨਰਾਈਜ਼ਰਸ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼ ਸ਼ਾਮ 7:30 ਵਜੇ
- 26 ਸਤੰਬਰ: ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦੁਪਹਿਰ 3:30 ਵਜੇ
- ਦੂਜਾ ਮੈਚ: ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 7:30 ਵਜੇ
- 27 ਸਤੰਬਰ: ਸਨਰਾਈਜ਼ਰਸ ਹੈਦਰਾਬਾਦ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7:30 ਵਜੇ
- 28 ਸਤੰਬਰ: ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਦਿੱਲੀ ਕੈਪੀਟਲਸ ਦੁਪਹਿਰ 3:30 ਵਜੇ
- ਦੂਜਾ ਮੈਚ: ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼ ਸ਼ਾਮ 7:30 ਵਜੇ
- 29 ਸਤੰਬਰ: ਸ਼ਾਮ 7:30 ਵਜੇ ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੰਜਰਜ਼ ਬੰਗਲੌਰ
- 30 ਸਤੰਬਰ: ਸਨਰਾਈਜ਼ਰਸ ਹੈਦਰਾਬਾਦ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7:30 ਵਜੇ
- 1 ਅਕਤੂਬਰ: ਸ਼ਾਮ 7:30 ਵਜੇ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼
- 2 ਅਕਤੂਬਰ: ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਸ ਸ਼ਾਮ 3:30 ਵਜੇ
- ਦੂਜਾ ਮੈਚ: ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7:30 ਵਜੇ
- 3 ਅਕਤੂਬਰ: ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼ ਦੁਪਹਿਰ 3:30 ਵਜੇ
- ਦੂਜਾ ਮੈਚ: ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ ਸ਼ਾਮ 7:30 ਵਜੇ
- 4 ਅਕਤੂਬਰ: ਦਿੱਲੀ ਕੈਪੀਟਲਸ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7:30 ਵਜੇ
- 5 ਅਕਤੂਬਰ: ਸ਼ਾਮ 7:30 ਵਜੇ ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼
- 6 ਅਕਤੂਬਰ: ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਸਨਰਾਈਜ਼ਰਸ ਹੈਦਰਾਬਾਦ ਸ਼ਾਮ 7:30 ਵਜੇ
- 7 ਅਕਤੂਬਰ: ਦੁਪਹਿਰ 3:30 ਵਜੇ ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼
- ਦੂਜਾ ਮੈਚ: ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7:30 ਵਜੇ
- 8 ਅਕਤੂਬਰ: ਸਨਰਾਈਜ਼ਰਸ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼ ਦੁਪਹਿਰ 3:30 ਵਜੇ
- ਦੂਜਾ ਮੈਚ: ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਸ ਸ਼ਾਮ 3:30 ਵਜੇ
- 10 ਅਕਤੂਬਰ: ਕੁਆਲੀਫਾਇਰ 1
- 11 ਅਕਤੂਬਰ: ਐਲੀਮੀਨੇਟਰ
- 13 ਅਕਤੂਬਰ: ਕੁਆਲੀਫਾਇਰ 2
- 15 ਅਕਤੂਬਰ: ਫਾਈਨਲਸ
ਇਹ ਵੀ ਪੜੋ: 1500 ਮੀਟਰ 'ਚ 19 ਸਾਲ ਪੁਰਾਣਾ ਰਿਕਾਰਡ ਤੋੜ ਕੇ ਹਰਮਿਲਨ ਨੇ ਜਿੱਤਿਆ ਖਿਤਾਬ