ਕੋਲਕਾਤਾ: ਆਈਪੀਐਲ 2023 ਵਿੱਚ ਅੱਜ ਖੇਡੇ ਜਾਣ ਵਾਲੇ 56ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਈਡਨ ਗਾਰਡਨ ਦੇ ਮੈਦਾਨ ਵਿੱਚ ਰਾਜਸਥਾਨ ਰਾਇਲਜ਼ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੈਚ ਜਿੱਤਣ ਵਾਲੀ ਟੀਮ ਤੀਜੇ ਜਾਂ ਚੌਥੇ ਸਥਾਨ 'ਤੇ ਪਹੁੰਚ ਸਕਦੀ ਹੈ ਅਤੇ ਪਲੇਅ ਆਫ 'ਚ ਜਾਣ ਦਾ ਆਪਣਾ ਦਾਅਵਾ ਮਜ਼ਬੂਤ ਕਰ ਸਕਦੀ ਹੈ। ਪਲੇਆਫ ਦੀ ਦੌੜ 'ਚ ਬਣੇ ਰਹਿਣ ਲਈ ਦੋਵਾਂ ਟੀਮਾਂ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਉਥੇ ਹੀ ਸੰਜੂ ਆਪਣੇ 150ਵੇਂ IPL ਮੈਚ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗਾ।
-
Sanju’s 150th IPL match. 👏
— Rajasthan Royals (@rajasthanroyals) May 11, 2023 " class="align-text-top noRightClick twitterSection" data="
Yuzi one wicket away from a historic landmark. 💗
Ready to Halla Bol for #KKRvRR 🗞👇
">Sanju’s 150th IPL match. 👏
— Rajasthan Royals (@rajasthanroyals) May 11, 2023
Yuzi one wicket away from a historic landmark. 💗
Ready to Halla Bol for #KKRvRR 🗞👇Sanju’s 150th IPL match. 👏
— Rajasthan Royals (@rajasthanroyals) May 11, 2023
Yuzi one wicket away from a historic landmark. 💗
Ready to Halla Bol for #KKRvRR 🗞👇
ਇੰਝ ਹਨ ਅੰਕੜੇ : ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਨੇ ਹੁਣ ਤੱਕ 11 ਮੈਚ ਖੇਡੇ ਹਨ, ਜਿਸ 'ਚ ਉਸ ਨੂੰ 6 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਉਸ ਨੇ ਸਿਰਫ 5 ਮੈਚ ਜਿੱਤੇ ਹਨ। ਅਜਿਹੇ 'ਚ ਰਾਜਸਥਾਨ ਰਾਇਲਜ਼ ਦੀ ਟੀਮ 10 ਅੰਕਾਂ ਨਾਲ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ 11 ਮੈਚਾਂ 'ਚ 5 ਜਿੱਤਾਂ ਅਤੇ 6 ਹਾਰਾਂ ਨਾਲ 10 ਅੰਕ ਲੈ ਕੇ ਛੇਵੇਂ ਸਥਾਨ 'ਤੇ ਹੈ। ਅਜਿਹੇ 'ਚ ਅੱਜ ਦਾ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦੀ ਸਥਿਤੀ ਹੈ। ਜੇਕਰ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਅੱਜ ਦੇ ਮੈਚ 'ਚ ਜਿੱਤ ਜਾਂਦੀ ਹੈ, ਤਾਂ ਉਹ ਚੌਥੇ ਸਥਾਨ 'ਤੇ ਪਹੁੰਚ ਜਾਵੇਗੀ। ਦੂਜੇ ਪਾਸੇ, ਜੇਕਰ ਰਾਜਸਥਾਨ ਰਾਇਲਜ਼ ਜਿੱਤ ਜਾਂਦੀ ਹੈ ਤਾਂ ਉਹ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਪਹੁੰਚ ਜਾਵੇਗੀ, ਕਿਉਂਕਿ ਉਸ ਦੀ ਰਨ ਰੇਟ ਮੁੰਬਈ ਇੰਡੀਅਨਜ਼ ਤੋਂ ਬਿਹਤਰ ਹੈ।
- CSK Vs DC: ਸ਼ੁਰੂਆਤੀ ਝਟਕਿਆਂ ਤੋਂ ਬਾਅਦ ਨਹੀਂ ਸੰਭਲੀ ਦਿੱਲੀ ਕੈਪੀਟਲਜ਼, ਬੁਰੀ ਤਰ੍ਹਾਂ ਹਾਰਿਆ ਮੈਚ
- ਨਰਿੰਦਰ ਮੋਦੀ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਬਦਲੇਗੀ ਗੁਜਰਾਤ ਟਾਈਟਨਸ ਦੀ ਜਰਸੀ
- ਸੂਰਿਆ ਕੁਮਾਰ ਯਾਦਵ ਦਾ ਆਈਪੀਐੱਲ 'ਚ ਛੱਕਿਆ ਦਾ ਸੈਂਕੜਾ ਪੂਰਾ, ਸੁਨੀਲ ਗਵਾਸਕਰ ਨੇ ਕੀਤੀ ਸ਼ਲਾਘਾ
ਅੱਜ ਦਾ ਮੈਚ ਅਹਿਮ: ਅੱਜ ਦਾ ਮੈਚ ਦੋਵਾਂ ਟੀਮਾਂ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਇਸ ਮੈਚ ਵਿੱਚ ਦੋਵੇਂ ਟੀਮਾਂ ਆਪਣੀ ਜਾਨ ਦੀ ਬਾਜ਼ੀ ਲਾਉਣਗੀਆਂ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਹੁਣ ਤੱਕ ਕੁੱਲ 27 ਮੈਚ ਖੇਡੇ ਗਏ ਹਨ, ਜਿਸ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ 14 ਮੈਚ ਜਿੱਤੇ ਹਨ, ਜਦਕਿ ਰਾਜਸਥਾਨ ਨੇ ਸਿਰਫ 12 ਮੈਚ ਜਿੱਤੇ ਹਨ। ਦੋਵਾਂ ਵਿਚਾਲੇ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
-
All set for a 𝙍𝙤𝙮𝙖𝙡 𝙆(𝙣𝙞𝙜𝙝𝙩)! Swagoto, @rajasthanroyals! 🙏#KKRvRR | #AmiKKR | #TATAIPL pic.twitter.com/meN9roz62o
— KolkataKnightRiders (@KKRiders) May 11, 2023 " class="align-text-top noRightClick twitterSection" data="
">All set for a 𝙍𝙤𝙮𝙖𝙡 𝙆(𝙣𝙞𝙜𝙝𝙩)! Swagoto, @rajasthanroyals! 🙏#KKRvRR | #AmiKKR | #TATAIPL pic.twitter.com/meN9roz62o
— KolkataKnightRiders (@KKRiders) May 11, 2023All set for a 𝙍𝙤𝙮𝙖𝙡 𝙆(𝙣𝙞𝙜𝙝𝙩)! Swagoto, @rajasthanroyals! 🙏#KKRvRR | #AmiKKR | #TATAIPL pic.twitter.com/meN9roz62o
— KolkataKnightRiders (@KKRiders) May 11, 2023
ਈਡਨ ਗਾਰਡਨ 'ਤੇ ਰੋਮਾਂਚਿਕ ਅੰਕੜੇ: ਦੂਜੇ ਪਾਸੇ ਈਡਨ ਗਾਰਡਨ 'ਤੇ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਮੈਚ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇੱਥੇ ਦੋਵਾਂ ਟੀਮਾਂ ਵਿਚਾਲੇ ਕੁੱਲ 9 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ 6 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ ਸਿਰਫ਼ ਦੋ ਮੈਚ ਜਿੱਤੇ ਹਨ, ਜਦਕਿ ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਅੰਕੜਿਆਂ ਅਨੁਸਾਰ ਕੋਲਕਾਤਾ ਨਾਈਟ ਰਾਈਡਰਜ਼ ਦਾ ਹੱਥ ਹੈ, ਪਰ ਰਾਜਸਥਾਨ ਰਾਇਲਜ਼ ਦੇ ਖਿਡਾਰੀ ਜੋਸ਼ ਵਿਚ ਹਨ ਅਤੇ ਉਨ੍ਹਾਂ ਨੇ ਕਈ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਆਪਣੀ ਟੀਮ ਨੂੰ ਜਿੱਤ ਦਿਵਾਈ ਹੈ।