ਸ਼ਾਰਜਾਹ: ਮਹਿੰਦਰ ਸਿੰਘ ਧੋਨੀ (Mahendra Singh Dhoni) ਇਸ ਸਮੇਂ ਭਾਵੇਂ ਹੀ ਬੱਲੇ ਨਾਲ ਕੁੱਝ ਕਮਾਲ ਨਹੀਂ ਕਰ ਸਕਦੇ, ਪਰ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ ਅਤੇ ਰਿਕਾਰਡ ਬੁੱਕਸ ਵਿੱਚ ਵੀ ਉਨ੍ਹਾਂ ਦਾ ਨਾਂਅ ਸ਼ਾਮਲ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਹੈ। ਕਿਉਂਕਿ ਧੋਨੀ ਦੇ ਬੱਲੇ ਨੂੰ ਲੰਬੇ ਸਮੇਂ ਤੋਂ ਵੱਡੀ ਪਾਰੀ ਨਹੀਂ ਮਿਲ ਸਕੀ।
ਇਨ੍ਹਾਂ ਹਲਾਤਾਂ ਵਿਚਾਲੇ, ਚੇਨਈ ਸੁਪਰ ਕਿੰਗਜ਼ ਲਈ ਧੋਨੀ ਨੇ ਇੱਕ ਸੈਂਕੜਾ ਪੂਰਾ ਕੀਤਾ ਹੈ। ਧੋਨੀ ਨੇ ਇਹ ਸੈਂਕੜਾ ਇੱਕ ਬੱਲੇਬਾਜ਼ ਵਜੋਂ ਨਹੀਂ, ਬਲਕਿ ਇੱਕ ਵਿਕੇਟ ਕੀਪਰ ਦੇ ਤੌਰ 'ਤੇ ਲਾਇਆ ਹੈ।
ਆਈਪੀਐਲ 2021 (IPL 2021) ਵਿੱਚ, ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਵੀਰਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਕੀਤਾ। ਧੋਨੀ ਨੇ ਇਸ ਮੈਚ ਵਿੱਚ ਤਿੰਨ ਕੈਚ ਲਏ ਅਤੇ ਇਸ ਨਾਲ ਉਹ ਆਈਪੀਐਲ ਵਿੱਚ ਚੇਨਈ ਲਈ 100 ਕੈਚ ਫੜਨ ਵਾਲੇ ਪਹਿਲੇ ਵਿਕਟ ਕੀਪਰ ਬਣ ਗਏ।
-
Special cricketer, special milestone! 👏 👏@msdhoni completes 1⃣0⃣0⃣ IPL catches for @ChennaiIPL as a wicketkeeper. 🙌 🙌 #VIVOIPL #SRHvCSK
— IndianPremierLeague (@IPL) September 30, 2021 " class="align-text-top noRightClick twitterSection" data="
Follow the match 👉 https://t.co/QPrhO4XNVr pic.twitter.com/OebX4cuJHq
">Special cricketer, special milestone! 👏 👏@msdhoni completes 1⃣0⃣0⃣ IPL catches for @ChennaiIPL as a wicketkeeper. 🙌 🙌 #VIVOIPL #SRHvCSK
— IndianPremierLeague (@IPL) September 30, 2021
Follow the match 👉 https://t.co/QPrhO4XNVr pic.twitter.com/OebX4cuJHqSpecial cricketer, special milestone! 👏 👏@msdhoni completes 1⃣0⃣0⃣ IPL catches for @ChennaiIPL as a wicketkeeper. 🙌 🙌 #VIVOIPL #SRHvCSK
— IndianPremierLeague (@IPL) September 30, 2021
Follow the match 👉 https://t.co/QPrhO4XNVr pic.twitter.com/OebX4cuJHq
ਉਂਝ ਤਾਂ ਧੋਨੀ ਨੇ ਆਈਪੀਐਲ ਵਿੱਚ ਵਿਕਟ ਕੀਪਰ ਵਜੋਂ ਕੁੱਲ 119 ਕੈਚ ਲਏ ਹਨ, ਪਰ ਆਈਪੀਐਲ ਵਿੱਚ, ਉਹ ਦੋ ਸਾਲਾਂ ਲਈ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਵੀ ਖੇਡੇ। ਇਸ ਟੀਮ ਨੇ ਸਾਲ 2015 ਅਤੇ 2016 ਵਿੱਚ ਆਈਪੀਐਲ ਖੇਡੀ ਸੀ। ਕਿਉਂਕਿ ਉਸ ਸਮੇਂ ਚੇਨਈ ਦੀ ਟੀਮ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਧੋਨੀ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਵਿਕਟ ਕੀਪਰ ਹਨ। ਉਨ੍ਹਾਂ ਨੇ ਆਈਪੀਐਲ ਵਿੱਚ ਹੁਣ ਤੱਕ 215 ਮੈਚ ਖੇਡੇ ਹਨ ਅਤੇ ਕੁੱਲ 158 ਵਿਕਟਾਂ ਲਈਆਂ ਹਨ। ਇਨ੍ਹਾਂ ਚੋਂ ਉਨ੍ਹਾਂ ਨੇ ਕੈਚ ਲਈ 119 ਕੈਚ ਹਾਸਲ ਕੀਤੇ ਤੇ ਬਾਕੀ 39 ਸਟੰਪਿੰਗ ਦੇ ਰੂਪ ਵਿੱਚ ਕੀਤੇ।
ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ ਦਿਨੇਸ਼ ਕਾਰਤਿਕ (Dinesh Karthik) ਆਈਪੀਐਲ ਵਿੱਚ ਵਿਕਟਕੀਪਰ ਵਜੋਂ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਧੋਨੀ ਤੋਂ ਬਾਅਦ ਦੂਜੇ ਨੰਬਰ 'ਤੇ ਹਨ, ਪਰ ਉਨ੍ਹਾਂ ਦੇ ਵਿੱਚ ਅਤੇ ਧੋਨੀ ਵਿੱਚ ਬਹੁਤ ਅੰਤਰ ਹੈ।
ਕਾਰਤਿਕ ਨੇ ਆਈਪੀਐਲ ਵਿੱਚ ਵਿਕਟ ਕੀਪਰ ਵਜੋਂ ਕੁੱਲ 146 ਵਿਕਟ ਲਏ ਹਨ, ਭਾਵ ਉਹ ਧੋਨੀ ਤੋਂ 12 ਸ਼ਿਕਾਰ ਪਿਛੇ ਹਨ। ਕਾਰਤਿਕ ਨੇ ਇਨ੍ਹਾਂ ਚੋਂ 115 ਕੈਚ ਅਤੇ 31 ਸਟੰਪਿੰਗ ਰਾਹੀਂ ਕੀਤੇ ਹਨ।
ਇਹ ਵੀ ਪੜ੍ਹੋ : Team India ਦੇ ਕਰਨ-ਅਰਜੁਨ ਬਣਨਗੇ ਇਹ ਕ੍ਰਿਕਟਰ !