ਚੰਡੀਗੜ੍ਹ : ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਵਿਚਾਲੇ IPL ਮੈਚਾਂ ਦੀ ਲੜੀ ਵਿੱਚ ਜਬਰਦਸਤ ਮੁਕਾਬਲਾ ਹੋਣ ਦੇ ਆਸਾਰ ਹਨ। ਇਹ ਟੀਮਾਂ ਅਰੁਣ ਜੇਟਲੀ ਸਟੇਡੀਅਮ 'ਚ ਇਕ ਦੂਜੇ ਦੇ ਖਿਲਾਫ ਜਿੱਤ ਦਰਜ ਕਰਨ ਲਈ ਉਤਰਨਗੀਆਂ। ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਦੀ ਕਪਤਾਨੀ ਡੇਵਿਡ ਵਾਰਨਰ ਕਰਨਗੇ ਅਤੇ ਗੁਜਰਾਤ ਟਾਈਟਨਸ ਟੀਮ ਦੀ ਕਪਤਾਨੀ ਹਾਰਦਿਕ ਪੰਡਯਾ ਦੇ ਹੱਥ ਹੈ।
ਜ਼ਿਕਰਯੋਗ ਹੈ ਕਿ IPL 2023 ਦੀ ਸ਼ੁਰੂਆਤ ਦਿੱਲੀ ਕੈਪੀਟਲਸ ਲਈ ਚੰਗੀ ਨਹੀਂ ਰਹੀ ਹੈ। ਲਖਨਊ 'ਚ ਖੇਡੇ ਗਏ ਪਹਿਲੇ ਮੈਚ 'ਚ ਲਖਨਊ ਸੁਪਰ ਜਾਇੰਟਸ ਨੂੰ 50 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਹੀ ਮੈਚ ਵਿੱਚ ਕਾਰਗਰ ਸਾਬਤ ਨਹੀਂ ਹੋਏ। ਦੂਜੇ ਪਾਸੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ 4 ਵਾਰ ਦੀ ਆਈਪੀਐਲ ਜੇਤੂ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਲਈ ਦਿੱਲੀ ਨੂੰ ਆਪਣੇ ਘਰੇਲੂ ਮੈਦਾਨ 'ਤੇ ਮੈਚ ਜਿੱਤਣ ਲਈ ਅੱਜ ਜ਼ਬਰਦਸਤ ਪ੍ਰਦਰਸ਼ਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : Deepak Chahar Performance: ਦੀਪਕ ਚਾਹਰ ਦੀ ਗੇਂਦਬਾਜ਼ੀ ਤੋਂ ਨਾਖ਼ੁਸ਼ ਧੋਨੀ, ਦਿੱਤੀ ਚਿਤਾਵਨੀ
ਲੰਘੇ ਕੱਲ੍ਹ ਦੀ ਗੱਲ ਕਰੀਏ ਤਾਂ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ 12 ਦੌੜਾਂ ਨਾਲ ਲਖਨਊ ਦੀ ਟੀਮ ਨਾਲ ਖੇਡਿਆ ਗਿਆ ਆਈਪੀਐੱਲ ਮੈਚ ਜਿੱਤ ਲਿਆ ਹੈ। ਲਖਨਊ ਦੀ ਟੀਮ 7 ਵਿਕਟਾਂ ਦੇ ਨੁਕਸਾਨ ਉੱਤੇ 205 ਦੌੜਾਂ ਹੀ ਬਣਾ ਸਕੀ। ਮੈਚ ਦੌਰਾਨ ਲਖਨਊ ਦੀ ਟੀਮ ਦੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 190 ਰਨ ਸਨ। 16ਵੇਂ ਓਵਰ ਵਿੱਚ ਲਖਨਊ ਨੂੰ 6ਵਾਂ ਝਟਕਾ ਲੱਗਿਆ ਅਤੇ ਲਖਨਊ ਸੁਪਰ ਜਾਇੰਟਸ ਨੂੰ 14ਵੇਂ ਓਵਰ 'ਚ ਪੰਜਵੀ ਵਿਕਟ ਗਵਾਉਣੀ ਪਈ।
ਇਸੇ ਤਰ੍ਹਾਂ 14ਵੇਂ ਓਵਰ ਦੀ ਦੂਜੀ ਗੇਂਦ 'ਤੇ ਮੋਇਨ ਅਲੀ ਨੇ ਮਾਰਕਸ ਸਟੋਇਨਿਸ ਨੂੰ 21 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਚ ਵਿੱਚੋਂ ਬਾਹਰ ਕਰ ਦਿੱਤਾ। ਲਖਨਊ ਸੁਪਰ ਜਾਇੰਟਸ ਨੂੰ ਇਹ ਮੈਚ ਜਿੱਤਣ ਲਈ 36 ਗੇਂਦਾਂ ਵਿੱਚ 82 ਦੌੜਾਂ ਦੀ ਲੋੜ ਸੀ ਅਤੇ ਲਖਨਊ ਸੁਪਰ ਜਾਇੰਟਸ ਨੇ 10ਵੇਂ ਓਵਰ ਵਿੱਚ ਆਪਣਾ ਚੌਥਾ ਵਿਕਟ ਗੁਆਇਆ ਅਤੇ ਪਾਰੀ ਕਮਜ਼ੋਰ ਹੁੰਦੀ ਗਈ। ਮੋਇਲ ਅਲੀ ਨੇ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਕਰੁਣਾਲ ਪੰਡਯਾ ਨੂੰ 9 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਇਸੇ ਤਰ੍ਹਾਂ ਲਖਨਊ ਸੁਪਰ ਜਾਇੰਟਸ ਨੇ 14 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 136 ਰਨ ਜੋੜੇ ਅਤੇ ਲਖਨਊ ਨੂੰ ਚੌਥਾ ਵਿਕਟ 10ਵੇਂ ਓਵਰ ਵਿੱਚ ਹੀ ਗਵਾਉਣਾ ਪਿਆ। ਹਾਲਾਂਕਿ ਚੇਨਈ ਸੁਪਰ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਇਕ ਵੱਡੇ ਸਕੋਰ ਨਾਲ ਮੈਚ ਜਿੱਤ ਲਿਆ।