ਜੈਪੁਰ: ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਕਿੰਗਜ਼ ਵਿਚਾਲੇ ਖੇਡੇ ਗਏ ਮੈਚ ਵਿੱਚ RR ਨੇ CSK ਨੂੰ ਕੋਈ ਵੀ ਮੌਕਾ ਨਾ ਦਿੰਦਿਆਂ 32 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ 203 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ਼ਾਂ ਨੇ ਸੀਐਸਕੇ ਨੂੰ ਚੰਗੀ ਸ਼ੁਰੂਆਤ ਦਿਵਾਈ, ਪਰ ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਲੈੱਗ ਸਪਿਨਰ ਐਡਮ ਜ਼ਾਂਪਾ ਨੇ ਡੇਵੋਨ ਕੋਨਵੇ ਨੂੰ 8 ਦੌੜਾਂ ਦੇ ਨਿੱਜੀ ਸਕੋਰ 'ਤੇ ਸੰਦੀਪ ਸ਼ਰਮਾ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਤਜਰਬੇਕਾਰ ਆਫ ਸਪਿਨਰ ਆਰ ਅਸ਼ਵਿਨ ਨੇ 11ਵੇਂ ਓਵਰ ਦੀ ਦੂਜੀ ਗੇਂਦ 'ਤੇ 15 ਦੌੜਾਂ ਦੇ ਨਿੱਜੀ ਸਕੋਰ 'ਤੇ ਅਜਿੰਕਯ ਰਹਾਣੇ ਨੂੰ ਜੋਸ ਬਟਲਰ ਹੱਥੋਂ ਕੈਚ ਕਰਵਾਇਆ। ਫਿਰ ਚੌਥੀ ਗੇਂਦ 'ਤੇ ਅਸ਼ਵਿਨ ਨੇ ਇੰਮਪੈਕਟ ਖਿਡਾਰੀ ਦੇ ਤੌਰ 'ਤੇ ਮੈਦਾਨ 'ਤੇ ਆਏ ਅੰਬਾਤੀ ਰਾਇਡੂ ਨੂੰ ਜ਼ੀਰੋ ਦੇ ਸਕੋਰ 'ਤੇ ਜੇਸਨ ਹੋਲਡਰ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਲੈੱਗ ਸਪਿਨਰ ਐਡਮ ਜੰਪਾ ਨੇ 15ਵੇਂ ਓਵਰ ਦੀ 5ਵੀਂ ਗੇਂਦ 'ਤੇ ਮੋਇਨ ਅਲੀ ਨੂੰ 23 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਰਾਜਸਥਾਨ ਵੱਲੋਂ ਐਡਮ ਜੰਪਾ ਨੇ 5 ਅਤੇ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਜੈਪੁਰ ਦੇ ਮੈਦਾਨ 'ਤੇ IPL ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ। ਅੱਜ ਤੋਂ ਪਹਿਲਾਂ ਇਸ ਮੈਦਾਨ 'ਤੇ ਕਦੇ ਵੀ ਆਈਪੀਐਲ ਵਿੱਚ 200 ਤੋਂ ਉੱਪਰ ਦਾ ਸਕੋਰ ਨਹੀਂ ਬਣਿਆ ਹੈ। ਰਾਜਸਥਾਨ ਰਾਇਲਜ਼ ਵੱਲੋਂ ਯਸ਼ਸਵੀ ਜੈਸਵਾਲ ਨੇ ਸਭ ਤੋਂ ਵੱਧ 77 ਦੌੜਾਂ ਬਣਾਈਆਂ। ਆਖ਼ਰੀ ਓਵਰਾਂ ਵਿੱਚ ਧਰੁਵ ਜੁਰੇਲ ਨੇ 15 ਗੇਂਦਾਂ ਵਿੱਚ 34 ਦੌੜਾਂ ਅਤੇ ਦੇਵਦੱਤ ਪਡਿਕਲ ਨੇ 13 ਗੇਂਦਾਂ ਵਿੱਚ ਅਜੇਤੂ 27 ਦੌੜਾਂ ਦੀ ਪਾਰੀ ਖੇਡਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 202 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਸੀਐਸਕੇ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ 2, ਰਵਿੰਦਰ ਜਡੇਜਾ ਅਤੇ ਮਹੇਸ਼ ਥੀਕਸ਼ਾਨਾ ਨੇ 1-1 ਵਿਕਟ ਲਈ।
ਰਾਜਸਥਾਨ ਰਾਇਲਸ ਨੂੰ ਪਹਿਲਾ ਝਟਕਾ 9ਵੇਂ ਓਵਰ ਵਿੱਚ ਲੱਗਾ। CSK ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ ਜੋਸ ਬਟਲਰ ਨੂੰ 27 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਿਵਮ ਦੂਬੇ ਹੱਥੋਂ ਕੈਚ ਆਊਟ ਕਰਵਾਇਆ। ਸੀਐਸਕੇ ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ 17 ਦੌੜਾਂ ਦੇ ਨਿੱਜੀ ਸਕੋਰ 'ਤੇ ਰੁਤੁਰਾਜ ਗਾਇਕਵਾੜ ਹੱਥੋਂ ਕੈਚ ਕਰਵਾ ਦਿੱਤਾ। ਫਿਰ 5ਵੀਂ ਗੇਂਦ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਯਸ਼ਸਵੀ ਜੈਸਵਾਲ 77 ਦੌੜਾਂ ਦੇ ਨਿੱਜੀ ਸਕੋਰ 'ਤੇ ਅਜਿੰਕਿਆ ਰਹਾਣੇ ਹੱਥੋਂ ਕੈਚ ਆਊਟ ਹੋ ਗਏ।
ਪਾਵਰਪਲੇ ਵਿੱਚ ਤੇਜ਼ ਸ਼ੁਰੂਆਤ: ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਓਪਨਰ ਯਸ਼ਸਵੀ ਜੈਸਵਾਲ ਨੇ ਰਾਜਸਥਾਨ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਉਸ ਨੇ ਪਹਿਲੇ ਹੀ ਓਵਰ ਵਿੱਚ 3 ਚੌਕੇ ਜੜੇ। ਟੀਮ ਨੇ 6 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 64 ਦੌੜਾਂ ਬਣਾਈਆਂ, ਯਸ਼ਸਵੀ ਨੇ ਪਾਵਰਪਲੇ ਵਿੱਚ 21 ਗੇਂਦਾਂ ਅੰਦਰ 40 ਦੌੜਾਂ ਬਣਾਈਆਂ। ਜੋਸ ਬਟਲਰ ਨੇ ਵੀ ਉਸ ਦਾ ਬਾਖੂਬੀ ਸਾਥ ਦਿੱਤਾ।
ਦੋਵਾਂ ਟੀਮਾਂ ਦੀ ਪਲੇਇੰਗ-11
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਜੋਸ ਬਟਲਰ, ਯਸ਼ਸਵੀ ਜੈਸਵਾਲ, ਦੇਵਦੱਤ ਪਾਡਿਕਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਧਰੁਵ ਜੁਰੇਲ, ਐਡਮ ਜ਼ਾਂਪਾ, ਯੁਜਵੇਂਦਰ ਚਾਹਲ, ਸੰਦੀਪ ਸ਼ਰਮਾ ਅਤੇ ਜੇਸਨ ਹੋਲਡਰ।
ਇਮਪੈਕਟ ਪਲੇਅਰ: ਰਿਆਨ ਪਰਾਗ, ਕੁਲਦੀਪ ਸੇਨ, ਡੋਨੋਵਨ ਫਰੇਰਾ, ਐਮ ਅਸ਼ਵਿਨ, ਕੇਐਮ ਆਸਿਫ਼।
ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਰਿਤੂਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਯ ਰਹਾਣੇ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਮਤਿਸ਼ਾ ਪਥੀਰਾਨਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸਿੰਘ ਅਤੇ ਮਹਿਸ਼ ਟੇਕਸ਼ਾਨਾ।
ਇਮਪੈਕਟ ਪਲੇਅਰ: ਅੰਬਾਤੀ ਰਾਇਡੂ, ਡਵੇਨ ਪ੍ਰੀਟੋਰੀਅਸ, ਸੁਭਰਾੰਸ਼ੂ ਸੇਨਾਪਤੀ, ਸ਼ੇਖ ਰਾਸ਼ਿਦ, ਰਾਜਵਰਧਨ ਹੰਗਰਗੇਕਰ।
ਇਹ ਵੀ ਪੜ੍ਹੋ: IPL 2023 : ਕੋਹਲੀ ਆਰੇਂਜ ਕੈਪ ਦੀ ਦੌੜ ਵਿੱਚ ਸ਼ਾਮਲ, ਸਿਰਾਜ ਪਰਪਲ ਕੈਪ ਦੀ ਦੌੜ ਵਿੱਚ ਸਿਖਰ 'ਤੇ