Cheteshwar Pujara: 100ਵਾਂ ਟੈਸਟ ਖੇਡਣ ਤੋਂ ਪਹਿਲਾਂ ਪੁਜਾਰਾ ਦਾ ਵੱਡਾ ਬਿਆਨ, ਕਰ ਦਿੱਤੀ ਸਾਰਿਆਂ ਦੀ ਬੋਲਤੀ ਬੰਦ - ਭਾਰਤ ਅਤੇ ਆਸਟ੍ਰੇਲੀਆ
ਭਾਰਤੀ ਤੇਜ਼ ਬੱਲੇਬਾਜ਼ ਖਿਡਾਰੀ ਚੇਤੇਸ਼ਵਰ ਪੁਜਾਰਾ 17 ਫਰਵਰੀ ਨੂੰ ਦਿੱਲੀ ਵਿੱਚ ਹੋਣ ਜਾ ਰਹੇ ਮੈਚ ਵਿਚ ਆਪਣਾ 100ਵਾਂ ਟੈਸਟ ਖੇਡਣ ਲਈ ਤਿਆਰ ਹਨ।
ਨਵੀਂ ਦਿੱਲੀ : ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਿੱਲੀ 'ਚ ਆਪਣੇ ਕਰੀਅਰ ਦਾ 100ਵਾਂ ਟੈਸਟ ਮੈਚ ਖੇਡਣ ਜਾ ਰਹੇ ਨੇ। ਜੀ ਹਾਂ ਭਾਰਤੀ ਕ੍ਰਿਕਟਰ ਪੁਜਾਰਾ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੇ ਵਿਚ 17 ਫਰਵਰੀ ਨੂੰ ਹੋ ਜਾ ਰਹੇ ਬਾਰਡਰ ਗਾਵਸਕਰ ਟਰਾਫੀ 2023 ਟੂਰਨਾਮੈਂਟ 'ਚ ਆਸਟ੍ਰੇਲੀਆ ਖਿਲਾਫ ਇਹ ਮੈਚ ਖੇਡਣਗੇ। ਸੋਸ਼ਲ ਮੀਡੀਆ ਤੋਂ ਹਰ ਪਾਸੇ ਅਫਵਾਹਾਂ ਉੱਡ ਰਹੀਆਂ ਹਨ ਕਿ ਕੀ ਇਹ ਮੈਚ ਪੁਜਾਰਾ ਦੇ ਟੈਸਟ ਕਰੀਅਰ ਦਾ ਆਖਰੀ ਮੈਚ ਹੋਵੇਗਾ। ਚੇਤੇਸ਼ਵਰ ਪੁਜਾਰਾ ਨੇ ਪ੍ਰੈੱਸ ਕਾਨਫਰੰਸ 'ਚ ਆਪਣੇ ਭਵਿੱਖ ਦੀ ਯੋਜਨਾ ਬਾਰੇ ਦੱਸਿਆ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ 'ਚ ਪੁਜਾਰਾ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।
-
#TeamIndia batter @cheteshwar1 addressing the press conference in Delhi on the eve of his 100th Test match.#INDvAUS pic.twitter.com/mSzwUdLmek
— BCCI (@BCCI) February 16, 2023 " class="align-text-top noRightClick twitterSection" data="
">#TeamIndia batter @cheteshwar1 addressing the press conference in Delhi on the eve of his 100th Test match.#INDvAUS pic.twitter.com/mSzwUdLmek
— BCCI (@BCCI) February 16, 2023#TeamIndia batter @cheteshwar1 addressing the press conference in Delhi on the eve of his 100th Test match.#INDvAUS pic.twitter.com/mSzwUdLmek
— BCCI (@BCCI) February 16, 2023
ਪੁਜਾਰਾ ਟੈਸਟ ਕ੍ਰਿਕਟ 'ਚ ਆਪਣਾ 100ਵਾਂ ਮੈਚ ਖੇਡਣ ਵਾਲਾ 13ਵਾਂ ਭਾਰਤੀ ਖਿਡਾਰੀ ਬਣ ਜਾਣਗੇ । ਪੁਜਾਰਾ ਕੋਲ ਇਸ ਮੈਚ ਵਿੱਚ ਨਵਾਂ ਰਿਕਾਰਡ ਬਣਾਉਣ ਦਾ ਸੁਨਹਿਰੀ ਮੌਕਾ ਹੈ। ਪੁਜਾਰਾ 100ਵੇਂ ਟੈਸਟ 'ਚ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਜਾਵੇਗਾ। ਹੁਣ ਤੱਕ ਕਿਸੇ ਵੀ ਭਾਰਤੀ ਖਿਡਾਰੀ ਨੇ 100ਵੇਂ ਟੈਸਟ ਮੈਚ ਵਿੱਚ ਸੈਂਕੜਾ ਨਹੀਂ ਲਗਾਇਆ ਹੈ। ਬੀਸੀਸੀਆਈ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਪੁਜਾਰਾ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆ ਰਹੇ ਹਨ। ਚੇਤੇਸ਼ਵਰ ਪੁਜਾਰਾ ਨੇ ਆਪਣੇ 100ਵੇਂ ਟੈਸਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਖਬਰਾਂ 'ਤੇ ਰੋਕ ਲਗਾ ਦਿੱਤੀ। ਪੁਜਾਰਾ ਦਾ ਕਹਿਣਾ ਹੈ ਕਿ ਇਹ ਸਭ ਅਟਕਲਾਂ ਹਨ।
ਇਹ ਵੀ ਪੜ੍ਹੋ : ICC Test Ranking: ਰੋਹਿਤ ਸ਼ਰਮਾ ਨੂੰ ਪਹਿਲੇ ਟੈਸਟ ਤੋਂ ਬਾਅਦ ਰੈਂਕਿੰਗ ਵਿੱਚ ਹੋਇਆ ਫਾਇਦਾ, ਵਿਰਾਟ ਕੋਹਲੀ ਖਿਸਕੇ ਹੇਠਾਂ
ਉਸ ਨੇ ਕਿਹਾ ਕਿ 100ਵਾਂ ਟੈਸਟ ਉਸ ਲਈ ਵੱਡੀ ਪ੍ਰਾਪਤੀ ਹੋਵੇਗੀ। ਇਸ ਤੋਂ ਇਲਾਵਾ ਉਸ ਦਾ ਸੁਪਨਾ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਹੈ। ਪੁਜਾਰਾ ਚਾਹੁੰਦਾ ਹੈ ਕਿ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਕੇ ਖਿਤਾਬ ਆਪਣੇ ਨਾਂ ਕਰੇ। ਪੁਜਾਰਾ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਨ੍ਹਾਂ ਦੀ ਹੁਣ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਇਸ ਦੇ ਨਾਲ ਹੀ ਪੁਜਾਰਾ ਦਾ ਸੁਪਨਾ ਹੈ ਕਿ ਟੀਮ ਇੰਡੀਆ ਟੈਸਟ ਕ੍ਰਿਕਟ 'ਚ ਸਭ ਤੋਂ ਅੱਗੇ ਰਹੇ। ਪੁਜਾਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਉਦੋਂ ਇਹ ਨਹੀਂ ਸੋਚਿਆ ਗਿਆ ਸੀ ਕਿ ਉਹ 100ਵਾਂ ਟੈਸਟ ਖੇਡੇਗਾ। ਪਰ ਹੁਣ ਉਸ ਦਾ ਪੂਰਾ ਧਿਆਨ ਦਿੱਲੀ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ 'ਚ ਆਪਣੇ ਪ੍ਰਦਰਸ਼ਨ 'ਤੇ ਹੈ।