ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) 17 ਅਕਤੂਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੀਆਂ ਦੋ ਨਵੀਆਂ ਟੀਮਾਂ ਦੀ ਨਿਲਾਮੀ (auction) ਕਰ ਸਕਦਾ ਹੈ। ਸੂਤਰਾਂ ਨੇ ਆਈਏਐਨਐਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਬੀਸੀਸੀਆਈ (BCCI) ਦੇ ਇੱਕ ਅਧਿਕਾਰੀ ਨੇ ਕਿਹਾ, ਨਿਲਾਮੀ 17 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਇਸ ਬਾਰੇ ਸਪਸ਼ਟੀਕਰਨ 21 ਸਤੰਬਰ ਤੱਕ ਮੰਗਿਆ ਜਾ ਸਕਦਾ ਹੈ। ITT (Invitation to Tender) ਦਸਤਾਵੇਜ਼ ਵੀ 5 ਅਕਤੂਬਰ ਤੱਕ ਉਪਲਬਧ ਹੋ ਜਾਵੇਗਾ।
ਆਈਪੀਐਲ 2021 (IPL 2021) ਦੇ ਅਗਲੇ ਸੀਜ਼ਨ ਵਿੱਚ ਦੋ ਨਵੀਆਂ ਟੀਮਾਂ (new teams) ਖੇਡਦੀਆਂ ਨਜ਼ਰ ਆਉਣਗੀਆਂ। ਇਸ ਲਈ ਨਿਲਾਮੀ ਪ੍ਰਕਿਰਿਆ 17 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। ਫਿਲਹਾਲ, ਬੀਸੀਸੀਆਈ (BCCI) ਨੇ ਨਿਲਾਮੀ (auction) ਦੀ ਤਾਰੀਖ ਅਤੇ ਸਥਾਨ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਹੈ।
ਬੋਲੀ ਲਗਾਉਣ ਵਾਲੇ ਬੋਲੀਕਾਰ ਦੋ ਤੋਂ ਛੇ ਸ਼ਹਿਰਾਂ ਲਈ ਬੋਲੀ ਲਗਾ ਸਕਦੇ ਹਨ। ਮੌਜੂਦਾ ਸਮੇਂ ਵਿੱਚ ਅਹਿਮਦਾਬਾਦ, ਲਖਨਊ, ਇੰਦੌਰ, ਕਟਕ, ਗੁਹਵਾਟੀ ਤੇ ਧਰਮਸ਼ਾਲਾ ਬੋਲੀ ਲਈ ਉਪਲਬਧ ਹਨ।
ਬੀਸੀਸੀਆਈ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਹਰੇਕ ਬੋਲੀਕਾਰ ਦੀ ਕੁੱਲ ਸੰਪਤੀ 2,500 ਕਰੋੜ ਰੁਪਏ ਹੋਣੀ ਚਾਹੀਦੀ ਹੈ ਅਤੇ ਕੰਪਨੀ ਦਾ ਟਰਨਓਵਰ 3,000 ਕਰੋੜ ਰੁਪਏ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਲਿਆ ਸੰਨਿਆਸ