ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ 16ਵੇਂ ਸੀਜ਼ਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। IPL 2023 ਦਾ ਪਹਿਲਾ ਮੈਚ 31 ਮਾਰਚ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸੀਜ਼ਨ ਦਾ ਫਾਈਨਲ ਮੈਚ 28 ਮਈ ਨੂੰ ਖੇਡਿਆ ਜਾਵੇਗਾ।
ਇਸ ਸੀਜ਼ਨ 'ਚ 52 ਦਿਨਾਂ 'ਚ 10 ਟੀਮਾਂ ਵਿਚਾਲੇ 70 ਲੀਗ ਪੜਾਅ ਦੇ ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਪਲੇਆਫ ਵਿੱਚ ਚਾਰ ਮੈਚ ਖੇਡੇ ਜਾਣਗੇ। ਇਸ ਸੀਜ਼ਨ ਵਿੱਚ ਵੀ ਟੂਰਨਾਮੈਂਟ ਵਿੱਚ ਕੁੱਲ 74 ਮੈਚ ਹੋਣਗੇ। ਟੂਰਨਾਮੈਂਟ ਵਿੱਚ 18 ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਹੋਣਗੇ। ਡਬਲ ਹੈਡਰ ਵਾਲੇ ਦਿਨ ਪਹਿਲਾ ਮੈਚ 3:30 ਵਜੇ ਸ਼ੁਰੂ ਹੋਵੇਗਾ, ਜਦਕਿ ਦੂਜਾ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
-
That's how excited we are! 🫂
— Chennai Super Kings (@ChennaiIPL) February 17, 2023 " class="align-text-top noRightClick twitterSection" data="
🚁 Liftoff - March 3️⃣1️⃣#TATAIPL #WhistlePodu 🦁💛 pic.twitter.com/Vf7yfQkA7b
">That's how excited we are! 🫂
— Chennai Super Kings (@ChennaiIPL) February 17, 2023
🚁 Liftoff - March 3️⃣1️⃣#TATAIPL #WhistlePodu 🦁💛 pic.twitter.com/Vf7yfQkA7bThat's how excited we are! 🫂
— Chennai Super Kings (@ChennaiIPL) February 17, 2023
🚁 Liftoff - March 3️⃣1️⃣#TATAIPL #WhistlePodu 🦁💛 pic.twitter.com/Vf7yfQkA7b
ਇਹ ਟੂਰਨਾਮੈਂਟ 12 ਥਾਵਾਂ 'ਤੇ ਖੇਡਿਆ ਜਾਵੇਗਾ। ਆਈਪੀਐਲ ਟੀਮਾਂ 10 ਸ਼ਹਿਰਾਂ ਮੁੰਬਈ, ਚੇਨਈ, ਅਹਿਮਦਾਬਾਦ, ਜੈਪੁਰ, ਬੈਂਗਲੁਰੂ, ਲਖਨਊ, ਹੈਦਰਾਬਾਦ, ਦਿੱਲੀ, ਮੋਹਾਲੀ ਅਤੇ ਕੋਲਕਾਤਾ ਵਿੱਚ ਮੁਕਾਬਲਾ ਕਰਨਗੀਆਂ। ਇਸ ਤੋਂ ਇਲਾਵਾ ਗੁਹਾਟੀ ਅਤੇ ਧਰਮਸ਼ਾਲਾ ਵਿੱਚ ਵੀ ਮੈਚ ਖੇਡੇ ਜਾਣਗੇ।
-
🚨 THIS JUST IN 🚨
— Royal Challengers Bangalore (@RCBTweets) February 17, 2023 " class="align-text-top noRightClick twitterSection" data="
Mark your calendars:
See you on the 2nd of April at the Chinnaswamy Stadium 🏟️ #PlayBold #WeAreChallengers #IPL2023 pic.twitter.com/YYgKCqphLG
">🚨 THIS JUST IN 🚨
— Royal Challengers Bangalore (@RCBTweets) February 17, 2023
Mark your calendars:
See you on the 2nd of April at the Chinnaswamy Stadium 🏟️ #PlayBold #WeAreChallengers #IPL2023 pic.twitter.com/YYgKCqphLG🚨 THIS JUST IN 🚨
— Royal Challengers Bangalore (@RCBTweets) February 17, 2023
Mark your calendars:
See you on the 2nd of April at the Chinnaswamy Stadium 🏟️ #PlayBold #WeAreChallengers #IPL2023 pic.twitter.com/YYgKCqphLG
IPL ਦੇ 15ਵੇਂ ਸੀਜ਼ਨ ਦਾ ਫਾਈਨਲ ਮੈਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਗਿਆ। ਗੁਜਰਾਤ ਟਾਈਟਨਜ਼ ਨੇ ਫਾਈਨਲ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਗੁਜਰਾਤ ਪਹਿਲੀ ਵਾਰ ਆਈ.ਪੀ.ਐੱਲ ਖੇਡਿਆ ਸੀ।
-
🚨 NEWS 🚨: BCCI announces schedule for TATA IPL 2023. #TATAIPL
— IndianPremierLeague (@IPL) February 17, 2023 " class="align-text-top noRightClick twitterSection" data="
Find All The Details 🔽https://t.co/hxk1gGZd8I
">🚨 NEWS 🚨: BCCI announces schedule for TATA IPL 2023. #TATAIPL
— IndianPremierLeague (@IPL) February 17, 2023
Find All The Details 🔽https://t.co/hxk1gGZd8I🚨 NEWS 🚨: BCCI announces schedule for TATA IPL 2023. #TATAIPL
— IndianPremierLeague (@IPL) February 17, 2023
Find All The Details 🔽https://t.co/hxk1gGZd8I
ਇਸ ਵਾਰ ਵੀ ਸਾਰੇ ਮੈਚ ਹੋਮ ਅਤੇ ਅਵੇ ਫਾਰਮੈਟ ਵਿੱਚ ਖੇਡੇ ਜਾਣਗੇ। ਯਾਨੀ ਸਾਰੀਆਂ ਟੀਮਾਂ ਲੀਗ ਪੜਾਅ ਵਿੱਚ 14 ਵਿੱਚੋਂ ਸੱਤ ਮੈਚ ਆਪਣੇ ਘਰ ਵਿੱਚ ਅਤੇ ਬਾਕੀ ਸੱਤ ਮੈਚ ਵਿਰੋਧੀ ਟੀਮ ਦੇ ਘਰ ਖੇਡਣਗੀਆਂ। ਪਲੇਆਫ ਮੈਚ ਨਿਰਪੱਖ ਥਾਵਾਂ 'ਤੇ ਖੇਡੇ ਜਾਣਗੇ।
IPL 2023 ਦੇ ਦੋ ਗਰੁੱਪ
ਗਰੁੱਪ ਏ: ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼, ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰਜਾਇੰਟਸ
ਗਰੁੱਪ ਬੀ: ਚੇਨਈ ਸੁਪਰ ਕਿੰਗਜ਼, ਪੰਜਾਬ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੇਂਜਰਜ਼ ਬੰਗਲੌਰ, ਗੁਜਰਾਤ ਟਾਈਟਨਸ
ਇਹ ਵੀ ਪੜ੍ਹੋ:- Celebrity Cricket League 2023: ਸੈਲਿਬ੍ਰਿਟੀ ਕ੍ਰਿਕੇਟ ਲੀਗ 2023 ਦੇ ਮੈਚਾਂ ਦੀ ਸੂਚੀ ਜਾਰੀ, ਪੜ੍ਹੋ ਕਦੋਂ ਤੇ ਕਿੱਥੇ ਹੋਣਗੇ ਮੈਚ ?