ਮੁੰਬਈ (ਮਹਾਂਰਾਸ਼ਟਰ) : ਮਯੰਕ ਅਗਰਵਾਲ ਨੂੰ ਪੰਜਾਬ ਕਿੰਗਜ਼ ਦਾ ਨਵਾਂ ਕਪਤਾਨ ਨਿਯੁਕਤ (Appointed new captain of Punjab Kings) ਕੀਤਾ ਗਿਆ ਹੈ। ਪੰਜਾਬ ਦੀ ਟੀਮ ਆਈ.ਪੀ.ਐੱਲ 2022 (Punjab team in IPL 2022) ਵਿੱਚ ਮਯੰਕ ਦੀ ਅਗਵਾਈ ਵਿੱਚ ਖੇਡੇਗੀ। ਅਗਰਵਾਲ ਤੋਂ ਪਹਿਲਾਂ ਲੋਕੇਸ਼ ਰਾਹੁਲ ਇਸ ਟੀਮ ਦੇ ਕਪਤਾਨ ਸਨ।
ਤੁਹਾਨੂੰ ਦੱਸ ਦੇਈਏ, ਅਗਰਵਾਲ ਨੇ ਇਸ ਤੋਂ ਪਹਿਲਾਂ ਕਿਸੇ ਵੀ ਆਈ.ਪੀ.ਐੱਲ ਟੀਮ ਦੀ ਕਪਤਾਨੀ ਨਹੀਂ ਕੀਤੀ ਹੈ। ਇਸ ਸੀਜ਼ਨ 'ਚ ਹੀ ਉਨ੍ਹਾਂ ਦਾ ਕਪਤਾਨ ਬਣਨਾ ਲਗਭਗ ਤੈਅ ਸੀ। ਮੈਗਾ ਨਿਲਾਮੀ ਤੋਂ ਪਹਿਲਾਂ ਪੰਜਾਬ ਦੀ ਟੀਮ ਨੇ ਸਿਰਫ਼ ਦੋ ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਸੀ। ਮਯੰਕ ਅਗਰਵਾਲ ਪਹਿਲੇ ਖਿਡਾਰੀ ਸਨ ਜਿਨ੍ਹਾਂ ਨੂੰ ਫਰੈਂਚਾਇਜ਼ੀ ਨੇ ਬਾਹਰ ਜਾਣ ਤੋਂ ਰੋਕਿਆ ਸੀ। ਉਸ ਤੋਂ ਇਲਾਵਾ ਅਨਕੈਪਡ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਬਾਅਦ ਮਯੰਕ ਦਾ ਕਪਤਾਨ ਬਣਨਾ ਲਗਭਗ ਤੈਅ ਸੀ।
-
🚨 Attention #SherSquad 🚨
— Punjab Kings (@PunjabKingsIPL) February 28, 2022 " class="align-text-top noRightClick twitterSection" data="
Our 🆕© ➜ Mayank Agarwal
Send in your wishes for the new #CaptainPunjab 🎉#SaddaPunjab #PunjabKings #TATAIPL2022 @mayankcricket pic.twitter.com/hkxwzRyOVA
">🚨 Attention #SherSquad 🚨
— Punjab Kings (@PunjabKingsIPL) February 28, 2022
Our 🆕© ➜ Mayank Agarwal
Send in your wishes for the new #CaptainPunjab 🎉#SaddaPunjab #PunjabKings #TATAIPL2022 @mayankcricket pic.twitter.com/hkxwzRyOVA🚨 Attention #SherSquad 🚨
— Punjab Kings (@PunjabKingsIPL) February 28, 2022
Our 🆕© ➜ Mayank Agarwal
Send in your wishes for the new #CaptainPunjab 🎉#SaddaPunjab #PunjabKings #TATAIPL2022 @mayankcricket pic.twitter.com/hkxwzRyOVA
ਪੰਜਾਬ ਕਿੰਗਜ਼ ਨੇ ਇੱਕ ਬਿਆਨ ਵਿੱਚ ਕਿਹਾ, ਮਯੰਕ 2018 ਤੋਂ ਪੰਜਾਬ ਕਿੰਗਜ਼ ਦਾ ਅਨਿੱਖੜਵਾਂ ਅੰਗ ਰਿਹਾ ਹੈ। ਉਸ ਨੇ ਟੀਮ ਦੇ ਉਪ-ਕਪਤਾਨ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ ਅਤੇ ਪਿਛਲੇ ਸੀਜ਼ਨ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ ਹੈ। ਪੰਜਾਬ ਕਿੰਗਜ਼ ਨੇ ਹਾਲ ਹੀ 'ਚ ਆਈਪੀਐੱਲ 2022 ਦੀ ਨਿਲਾਮੀ 'ਚ ਸ਼ਿਖਰ ਧਵਨ ਵਰਗੇ ਸੀਨੀਅਰ ਖਿਡਾਰੀ ਨੂੰ ਖਰੀਦਿਆ ਸੀ ਅਤੇ ਉਸ ਨੂੰ ਕਪਤਾਨ ਬਣਾਉਣ ਦੀ ਗੱਲ ਚੱਲ ਰਹੀ ਸੀ। ਪਰ ਫਰੈਂਚਾਇਜ਼ੀ ਨੇ ਹੁਣ ਟੀਮ ਦੀ ਕਮਾਨ ਮਯੰਕ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।
ਮਯੰਕ ਦਾ ਕਰੀਅਰ
ਮਯੰਕ ਨੇ ਆਈਪੀਐਲ ਦੇ ਪਿਛਲੇ ਦੋ ਸੀਜ਼ਨਾਂ ਵਿੱਚ 800 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸਨੇ ਸਾਲ 2021 ਵਿੱਚ 12 ਮੈਚਾਂ ਵਿੱਚ 441 ਦੌੜਾਂ ਬਣਾਈਆਂ, ਜਿਸ ਵਿੱਚ ਉਸਦੇ ਨਾਮ ਚਾਰ ਅਰਧ ਸੈਂਕੜੇ ਸਨ। ਇਸ ਦੇ ਨਾਲ ਹੀ ਸਾਲ 2020 ਵਿੱਚ ਉਸ ਨੇ 11 ਮੈਚਾਂ ਵਿੱਚ 424 ਦੌੜਾਂ ਬਣਾਈਆਂ ਸਨ ਅਤੇ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਲਗਾਏ ਸਨ।
ਮਯੰਕ ਅਗਰਵਾਲ ਤੋਂ ਇਲਾਵਾ ਪੰਜਾਬ ਕਿੰਗਜ਼ ਨੇ ਇਸ ਵਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਵੀ ਬਰਕਰਾਰ ਰੱਖਿਆ ਹੈ। ਟੀਮ ਨੇ ਇੱਕ ਵਾਰ ਵੀ ਆਈਪੀਐਲ ਖ਼ਿਤਾਬ ਨਹੀਂ ਜਿੱਤਿਆ ਹੈ ਅਤੇ ਮਯੰਕ ਦੀ ਅਗਵਾਈ ਵਿੱਚ ਟੀਮ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ:IND vs SL: ਅਈਅਰ ਦਾ ਨਾਬਾਦ ਅਰਧ ਸੈਂਕੜਾ, ਭਾਰਤ ਨੇ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾਇਆ