ਹੈਦਰਾਬਾਦ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਫ੍ਰੀ ਹੋ ਕੇ ਖੇਡਣ ਦੇ ਯੋਗ ਨਹੀਂ ਹਨ ਅਤੇ ਨਾ ਹੀ ਉਹ ਤੇਜ਼ੀ ਨਾਲ ਦੋੜਾਂ ਬਣਾ ਪਾ ਰਹੇ ਹਨ ਅਤੇ ਇਸ ਲਈ ਆਪਣੀ ਖੇਡ ਵਿੱਚ ਉਨ੍ਹਾਂ ਨੂੰ ਤੇਜ਼ ਲਿਆਉਣ ਲਈ ਗਲੂਕੋਜ਼ ਦੇਣ ਦੀ ਜ਼ਰੂਰਤ ਹੈ।
-
Chennai ke batsman simply not getting going. Glucose chadwaake aana padega next match se batting karne.
— Virender Sehwag (@virendersehwag) September 26, 2020 " class="align-text-top noRightClick twitterSection" data="
">Chennai ke batsman simply not getting going. Glucose chadwaake aana padega next match se batting karne.
— Virender Sehwag (@virendersehwag) September 26, 2020Chennai ke batsman simply not getting going. Glucose chadwaake aana padega next match se batting karne.
— Virender Sehwag (@virendersehwag) September 26, 2020
ਚੇਨਈ ਦੀ ਦਿੱਲੀ ਕੈਪੀਟਲ ਖਿਲਾਫ਼ ਹਾਰ ਤੋਂ ਬਾਅਦ ਸਹਿਵਾਗ ਨੇ ਟਵੀਟ ਕਰ ਕੇ ਕਿਹਾ ਕਿ ਚੇਨਈ ਦੇ ਬੱਲੇਬਾਜ਼ ਚੱਲ ਨਹੀਂ ਰਹੇ ਹਨ। ਉਨ੍ਹਾਂ ਨੂੰ ਅਗਲੇ ਮੈਚ ਵਿੱਚ ਬੱਲੇਬਾਜ਼ੀ ਕਰਨ ਤੋਂ ਪਹਿਲਾਂ ਗਲੂਕੋਜ਼ ਚੜ੍ਹਾ ਕੇ ਆਉਣਾ ਪਵੇਗਾ।"
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ 25 ਸਤੰਬਰ ਨੂੰ ਆਈਪੀਐਲ ਦੇ 13ਵੇਂ ਸੀਜ਼ਨ ਦਾ ਸੱਤਵਾਂ ਮੈਚ ਚੇਨਈ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ ਸੀ। ਜਿੱਥੇ ਸੀਐਸਕੇ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਚੇਨਈ ਦੇ ਸਾਹਮਣੇ ਮੈਚ ਜਿੱਤਣ ਲਈ 176 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਟੀਮ 131/7 ਸਕੋਰ ਨਹੀਂ ਬਣਾ ਸਕੀ ਅਤੇ 44 ਦੌੜਾਂ ਨਾਲ ਮੈਚ ਹਾਰ ਗਈ।
ਇਸ ਤੋਂ ਪਿਛਲੇ ਮੈਚ ਵਿੱਚ ਵੀ ਚੇਨਈ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵੇਂ ਮੈਚਾਂ ਵਿੱਚ ਟੀਮ ਦੇ ਬੱਲੇਬਾਜ਼ਾਂ ਨੇ ਪ੍ਰਸ਼ੰਸਕਾਂ ਨੂੰ ਬਹੁਤ ਨਿਰਾਸ਼ ਕੀਤਾ। ਇੰਨਾਂ ਹੀ ਨਹੀਂ, ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਅਤੇ ਕਪਤਾਨੀ 'ਤੇ ਵੀ ਸਵਾਲ ਖੜੇ ਕੀਤੇ ਗਏ ਸੀ।
ਦਿੱਲੀ ਖਿਲਾਫ਼ ਹਾਰ ਤੋਂ ਬਾਅਦ ਧੋਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਸਾਡੇ ਲਈ ਚੰਗਾ ਮੈਚ ਸੀ। ਵਿਕਟ ਹੌਲੀ ਹੋ ਗਈ ਸੀ। ਕੋਈ ਤ੍ਰੇਲ ਨਹੀਂ ਸੀ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਬੱਲੇਬਾਜ਼ੀ ਕ੍ਰਮ ਵਿੱਚ ਘਾਟ ਹੈ। ਸਾਨੂੰ ਇਸ ਦਾ ਪਤਾ ਲਗਾਉਣਾ ਪਏਗਾ। ਅਗਲੇ ਸੱਤ ਦਿਨਾਂ ਦਾ ਬਰੇਕ ਸਾਡੇ ਲਈ ਇਸ ਚੀਜ਼ ਨੂੰ ਜਾਣਨ ਦਾ ਮੌਕਾ ਦੇਵੇਗਾ।
ਟੀਮ ਦੇ ਪਹਿਲੇ ਮੈਚ ਦੀ ਜਿੱਤ ਦੇ ਹੀਰੋ ਅੰਬਾਤੀ ਰਾਇਡੂ ਲੰਘੇ ਦੋ ਮੈਚਾਂ ਵਿੱਚ ਨਹੀਂ ਚੱਲ ਸਕੇ। ਧੋਨੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਹ ਅਗਲੇ ਮੈਚ ਵਿੱਚ ਚੰਗਾ ਖੇਡਣਗੇ।
ਧੋਨੀ ਨੇ ਕਿਹਾ ਕਿ ਰਾਇਡੂ ਨੂੰ ਅਗਲਾ ਮੈਚ ਖੇਡਣਾ ਚਾਹੀਦਾ ਹੈ। ਉਹ ਸਾਡੇ ਇੱਕ ਵਾਧੂ ਗੇਂਦਬਾਜ਼ ਨੂੰ ਖਡਾਉਣ ਦਾ ਮੌਕਾ ਦੇਵੇਗਾ।