ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ ਦੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੇ ਆਪਣੀ ਟੀਮ ਦਾ ਐਂਥਮ ਜਾਰੀ ਕੀਤਾ ਹੈ। ਹਾਲਾਂਕਿ, ਇਹ ਐਂਥਮ ਪ੍ਰਸ਼ੰਸਕਾਂ ਨੂੰ ਕੁਝ ਖ਼ਾਸ ਪਸੰਦ ਨਹੀਂ ਆਇਆ ਕਿਉਂਕਿ ਇਸ ਐਂਥਮ ਵਿੱਚ ਹਿੰਦੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਦਾ ਗੁੱਸੇ ਫੁੱਟਿਆ ਹੈ।
ਸ਼ੁੱਕਰਵਾਰ ਸਵੇਰੇ, ਟਵੀਟਰ 'ਤੇ ਆਰਸੀਬੀ ਨੇ 13ਵੇਂ ਸੀਜ਼ਨ ਦੇ ਐਂਥਮ ਨੂੰ ਜਾਰੀ ਕੀਤਾ। ਆਰਸੀਬੀ ਨੇ ਐਂਥਮ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ - ਆਰਸੀਬੀ ਦਾ ਅਧਿਕਾਰਿਤ ਐਂਥਰੁ ਇੱਥੇ ਹੈ ਤੇ ਇਹ ਵਿਸ਼ਵ ਦੇ ਸਰਬੋਤਮ ਫ਼ੈਂਸ ਦੇ ਲਈ ਹੈ। ਵਾਲਯੂਮ ਵਧਾਉਣ ਦਾ ਸਮਾਂ ਆ ਗਿਆ ਹੈ, ਟਵੈਲਥ ਮੈਨ ਆਰਮੀ।
ਦੱਸਣਯੋਗ ਹੈ ਕਿ ਇਸ ਐਂਥਮ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੀ ਵਰਤੋਂ ਕੀਤੀ ਗਈ ਹੈ, ਜੋ ਪ੍ਰਸ਼ੰਸਕਾਂ ਨੂੰ ਲਗਦਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਸਥਾਨਕ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਐਂਥਮ ਕੰਨੜ ਭਾਸ਼ਾ ਵਿੱਚ ਹੋਣਾ ਚਾਹੀਦਾ ਸੀ ਕਿਉਂਕਿ ਆਰਸੀਬੀ ਕਰਨਾਟਕ ਦੀ ਟੀਮ ਹੈ। ਇੰਨਾ ਹੀ ਨਹੀਂ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੋਡਾ ਗਣੇਸ਼ ਨੇ ਵੀ ਟਵੀਟਰ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇੱਕ ਪ੍ਰਸ਼ੰਸਕ ਨੇ ਇਸ ਐਂਥਮ ਬਾਰੇ ਕਿਹਾ ਕਿ ਇਸ ਪੂਰੇ ਗਾਣੇ ਵਿੱਚ ਕੰਨੜ ਦੇ ਸਿਰਫ 4 ਸ਼ਬਦ ਵਰਤੇ ਗਏ ਹਨ। ਨਾਲ ਹੀ, ਪ੍ਰਸ਼ੰਸਕਾਂ ਨੇ ਸੁਝਾਅ ਦਿੱਤਾ ਕਿ ਆਰਸੀਬੀ ਨੂੰ ਇਸ ਦਾ ਕੰਨੜ ਵਰਜ਼ਨ ਵੀ ਜਾਰੀ ਕਰਨਾ ਚਾਹੀਦਾ ਹੈ।
ਹਾਲਾਂਕਿ, ਆਰਸੀਬੀ ਨੇ ਕੰਨੜ ਵਰਜ਼ਨ ਦਾ ਗੀਤ ਵੀ ਜਾਰੀ ਕੀਤਾ। ਜੋ ਪ੍ਰਸ਼ੰਸਕਾਂ ਨੂੰ ਪਸੰਦ ਆਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਟੀਮ ਆਰਸੀਬੀ ਨੂੰ 21 ਸਤੰਬਰ ਨੂੰ ਦੁਬਈ ਵਿੱਚ ਐਸਆਰਐਚ ਖ਼ਿਲਾਫ਼ ਮੈਚ ਖੇਡਣਾ ਹੈ।